01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਘੱਗਰ ਦਰਿਆ ਦੇ ਹੜ੍ਹ ਦੇ ਸੰਭਾਵਿਤ ਖ਼ਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਵਿੱਢੀਆਂ ਤਿਆਰੀਆਂ

ਐਸ.ਡੀ.ਐਮ. ਪਾਤੜਾ ਅਸ਼ੋਕ ਕੁਮਾਰ ਹੜ੍ਹਾਂ ਸੰਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 31-08-2025
ਪਾਤੜਾਂ, 30 ਅਗਸਤ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ 'ਚ ਸੰਭਾਵਿਤ ਹੜ ਦੇ ਖ਼ਤਰੇ ਨੂੰ ਵੇਖਦਿਆਂ ਪ੍ਰਸ਼ਾਸਨ ਪੂਰੀ ਤਰ੍ਹਾਂ ਸਤਰਕ ਹੋ ਗਿਆ ਹੈ¢ ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਨੇ ਘੱਗਰ ਨਾਲ ਲੱਗਦੇ ਪਿੰਡ ਬਾਦਸ਼ਾਹਪੁਰ, ਹਰਚੰਦਪੁਰਾ ਸਮੇਤ ਹੋਰ ਪਿੰਡਾਂ ਦੇ ਬੰਨ੍ਹਾਂ ਦਾ ਦÏਰਾ ਕਰਕੇ ਹਾਲਾਤਾਂ ਦੀ ਜਾਣਕਾਰੀ ਲਈ¢ ਇਸ ਦÏਰਾਨ ਉਹਨਾਂ ਨੇ ਡਰੇਨ ਵਿਭਾਗ ਦੇ ਅਧਿਕਾਰੀਆਂ ਤੋਂ ਪ੍ਰਬੰਧਾਂ ਬਾਰੇ ਪੁੱਛਗਿੱਛ ਕੀਤੀ ਤੇ ਮÏਕੇ 'ਤੇ ਮÏਜੂਦ ਕਿਸਾਨਾਂ ਨਾਲ ਗੱਲਬਾਤ ਕੀਤੀ¢ ਐਸ.ਡੀ.ਐਮ. ਅਸ਼ੋਕ ਕੁਮਾਰ ਨੇ ਕਿਹਾ ਕਿ ਇਸ ਵੇਲੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ ਅਤੇ ਪ੍ਰਸ਼ਾਸਨ ਵਲੋਂ ਸਾਰੇ ਇੰਤਜ਼ਾਮ ਪੂਰੇ ਕਰ ਲਏ ਗਏ ਹਨ ¢ ਜੇਕਰ ਹੜ ਵਰਗੀ ਕੋਈ ਸਥਿਤੀ ਪੈਦਾ ਹੁੰਦੀ ਹੈ ਤਾਂ ਲੋਕਾਂ ਨੂੰ ਸਮੇਂ ਸਿਰ ਸੂਚਿਤ ਕਰ ਦਿੱਤਾ ਜਾਵੇਗਾ¢ ਉਨ੍ਹਾਂ ਨੇ ਅਪੀਲ ਕੀਤੀ ਕਿ ਪਿੰਡ ਵਾਸੀ ਕਿਸੇ ਵੀ ਅਫ਼ਵਾਹ 'ਤੇ ਧਿਆਨ ਨਾ ਦੇਣ¢ ਪ੍ਰਸ਼ਾਸਨ ਵਲੋਂ ਲੋੜ ਪੈਣ 'ਤੇ ਕਿਸ਼ਤੀਆਂ ਆਦਿ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ¢ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ¢ ਪਿੰਡ ਬਾਦਸ਼ਾਹਪੁਰ ਵਿੱਚ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਮਿੱਟੀ ਦੇ ਥੈਲਿਆਂ ਨਾਲ ਪ੍ਰਬੰਧ ਕੀਤੇ ਜਾ ਰਹੇ ਹਨ¢ ਪਿੰਡ ਬਾਦਸ਼ਾਹਪੁਰ ਦੇ ਸਰਪੰਚ ਬਚਿੱਤਰ ਸਿੰਘ ਅਤੇ ਹਰਚੰਦਪੁਰਾ ਦੇ ਸਰਪੰਚ ਲਖਵਿੰਦਰ ਸਿੰਘ ਜੰਮੂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਪੂਰੀ ਮਦਦ ਕੀਤੀ ਜਾ ਰਹੀ ਹੈ¢ ਐਸ.ਡੀ.ਐਮ. ਪਾਤੜਾਂ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਵੀ ਘੱਗਰ ਦਰਿਆ ਦੇ ਵਿਚ ਪਾਣੀ ਦੇ ਉਤਰਾ ਚੜਾ 'ਤੇ ਪੂਰੀ ਨਿਗਾਹ ਰੱਖੀ ਜਾ ਰਹੀ ਹੈ¢ ਇਸ ਸਮੇਂ ਹਾਲਾਤ ਕਾਬੂ ਵਿਚ ਹਨ¢ ਡਰੇਨ ਵਿਭਾਗ ਵਲੋਂ ਲਗਾਤਾਰ ਮਿੱਟੀ ਦੇ ਥੈਲੇ ਲਗਾ ਕੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ¢ ਇਸੇ ਦÏਰਾਨ ਪਿੰਡ ਵਾਸੀਆਂ ਨੇ ਵੀ ਪ੍ਰਸ਼ਾਸਨਿਕ ਪ੍ਰਬੰਧਾਂ 'ਤੇ ਸੰਤੋਸ਼ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਵੇਲੇ ਹਾਲਾਤ ਪੂਰੀ ਤਰ੍ਹਾਂ ਕੰਟਰੋਲ ਵਿੱਚ ਹਨ¢ ਇਸ ਮÏਕੇ ਡਰੇਨ ਵਿਭਾਗ ਦੇ ਜੇ.ਈ. ਪ੍ਰਦੀਪ ਸਿੰਘ, ਪਰਵੀਨ ਕੁਮਾਰ ਜੀ.ਆਰ.ਐਸ. ਸਮਾਣਾ, ਰਾਕੇਸ਼ ਕੁਮਾਰ ਅਤੇ ਰੋਕੀ ਵੀ ਮÏਜੂਦ ਸਨ¢
ਪਿਛਲੀ ਖ਼ਬਰ ਕਿਸਾਨ ਕੇਵਲ ਸੁੱਕਾ ਝੋਨਾ ਹੀ ਮੰਡੀਆਂ 'ਚ ਲਿਆਉਣ-ਡੀ.ਐਫ.ਐਸ.ਸੀ. ਦੀ ਕਿਸਾਨਾਂ ਨੂੰ ਅਪੀਲ ਅਗਲੀ ਖ਼ਬਰ ਪੰਜਾਬ 'ਚ ਆਈ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਸਪੈਸ਼ਲ ਪੈਕੇਜ ਦਾ ਐਲਾਨ ਕਰੇ-ਬਹਿਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।