01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਨਿਗਮ ਦੀ ਲੈਂਡ ਸ਼ਾਖਾ ਵਲੋਂ ਨਾਜਾਇਜ਼ ਕਬਜ਼ੇ ਹਟਾਏ

ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਾਲ ਲੱਗਦੀ ਸੜਕ ਉਪਰੋਂ ਕਬਜ਼ੇ ਹਟਾਉਂਦੀ ਨਗਰ ਨਿਗਮ ਦੀ ਟੀਮ | ਅਜੀਤ ਤਸਵੀਰ <br/> 31-08-2025
ਪਟਿਆਲਾ, 30 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਲੈਂਡ ਸ਼ਾਖਾ ਵਲੋਂ ਫਿਰ ਵੱਡੀ ਕਾਰਵਾਈ ਕਰਦਿਆਂ ਆਵਾਜਾਈ ਵਿਚ ਵਿਘਨ ਪਾਉਂਦੀਆਂ ਰੇਹੜੀਆਂ ਅਤੇ ਖੋਖਿਆਂ ਨੂੰ ਹਟਾ ਦਿੱਤਾ ਗਿਆ | ਇਹ ਖੋਕੇ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਅੰਦਰ ਜਾਂਦੀ ਸੜਕ ਦੇ ਉੱਪਰ ਕਾਫੀ ਲੰਬੇ ਸਮੇਂ ਤੋਂ ਰੱਖੇ ਗਏ ਸਨ | ਰੇਹੜੀਆਂ ਖੋਖੇ ਹਟਾਉਣ ਲੱਗਿਆਂ ਉਸ ਸਮੇਂ ਕੁਝ ਦਿੱਕਤ ਆਈ ਜਦੋਂ ਇਕ ਵਿਅਕਤੀ ਵਲੋਂ ਇਨ੍ਹਾਂ ਰੇਹੜੀਆਂ ਫੜੀਆਂ ਨੂੰ ਹਟਾਉਣ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ | ਪ੍ਰੰਤੂ ਨਿਗਮ ਅਧਿਕਾਰੀ ਅਤੇ ਤਹਿਸੀਲਦਾਰ ਸ. ਭੁੱਲਰ ਦੀ ਅਗਵਾਈ ਵਿਚ ਸਪਸ਼ਟ ਤੌਰ 'ਤੇ ਕਬਜ਼ਾਕਾਰੀਆਂ ਨੂੰ ਇਹ ਥਾਵਾਂ ਖਾਲੀ ਕਰਨ ਦੀ ਹਦਾਇਤ ਕਰ ਦਿੱਤੀ ਗਈ | ਜਿਸ ਤੋਂ ਬਾਅਦ ਉਕਤ ਕਬਜ਼ਾਕਾਰੀਆਂ ਵਲੋਂ ਜ਼ਿਆਦਾ ਅੜਨਾ ਮੁਨਾਸਬ ਨਹੀਂ ਸਮਝਿਆ ਗਿਆ | ਨਗਰ ਨਿਗਮ ਟੀਮ ਨਾਲ ਏ.ਐਸ.ਆਈ. ਬਲਜੀਤ ਸਿੰਘ ਦੀ ਅਗਵਾਈ ਵਿਚ ਮੌਜੂਦ ਵੱਡੀ ਗਿਣਤੀ ਪੁਲਿਸ ਕਰਮੀਆਂ ਵਲੋਂ ਵੀ ਇੱਥੇ ਸਖ਼ਤੀ ਨਾਲ ਕਾਰਵਾਈ ਕਰਦਿਆਂ ਕਬਜ਼ੇ ਹਟਵਾ ਦਿੱਤੇ ਗਏ | ਕਬਜ਼ਿਆਂ ਦੇ ਹਟਣ ਤੋਂ ਬਾਅਦ ਆਉਣ ਵਾਲੇ ਸ਼ਰਧਾਲੂਆਂ ਵਲੋਂ ਇਸ ਦਾ ਸਵਾਗਤ ਕੀਤਾ ਗਿਆ | ਕਿਉਂਕਿ ਇੱਥੇ ਮਾਤਾ ਦੇ ਮੰਦਿਰ ਆਉਣ ਵਾਲੇ ਸ਼ਰਧਾਲੂਆਂ ਨੂੰ ਚੱਲਣ ਲੱਗਿਆਂ ਵੀ ਔਖਿਆਈ ਆ ਰਹੀ ਸੀ | ਨਗਰ ਨਿਗਮ ਦੀ ਲੈਂਡ ਸ਼ਾਖਾ ਦੀ ਅਗਵਾਈ ਦਰਪਣ ਕਪਲਿਸ਼ ਵਲੋਂ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਕਮਿਸ਼ਨਰ ਨਗਰ ਨਿਗਮ ਦੇ ਆਦੇਸ਼ਾਂ ਮੁਤਾਬਿਕ ਇਹ ਕਾਰਵਾਈ ਕੀਤੀ ਗਈ ਹੈ | ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਇਨ੍ਹਾਂ ਕਬਜ਼ਾਕਾਰੀਆਂ ਵਲੋਂ ਆਵਾਜਾਈ ਵਿਚ ਵਿਘਨ ਪਾਇਆ ਜਾ ਰਿਹਾ ਸੀ |
ਪਿਛਲੀ ਖ਼ਬਰ ਜੌੜਾਮਾਜਰਾ ਦੀ ਅਗਵਾਈ 'ਚ ਭਾਜਪਾ ਵਿਰੁੱਧ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ ਰੋਟਰੀ ਕਲੱਬ ਪ੍ਰਾਈਮ ਵਲੋਂ ਸਰਕਾਰੀ ਸਕੂਲ ਮਹਿੰਦਰਗੰਜ ਨੂੰ ਵਾਟਰ ਕੂਲਰ ਅਤੇ ਆਰ. ਓ. ਸਿਸਟਮ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।