10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਨਾਂਦੇੜ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਟੀਮ ਰਵਾਨਾ-ਡਾ. ਵਿਜੈ ਸਤਬੀਰ ਸਿੰਘ <br/>

ਅਜੀਤ ਡੈਸਕ 31-08-2025
ਬਟਾਲਾ, 30 ਅਗਸਤ (ਸਤਿੰਦਰ ਸਿੰਘ)-ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹਾਂ ਕਾਰਨ ਜਿਥੇ ਜਾਨ-ਮਾਲ ਦਾ ਕਾਫੀ ਨੁਕਸਾਨ ਹੋਇਆ ਹੈ, ਉਥੇ ਕਈ ਪਿੰਡਾਂ ਦੇ ਲੋਕ ਬੇਘਰ ਹੋ ਗਏ ਹਨ | ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਅਤੇ ਸਮੂਹ ਪੰਜ ਪਿਆਰਿਆਂ ਦੇ ਆਸ਼ੀਰਵਾਦ ਨਾਲ ਗੁਰਦੁਆਰਾ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੈ ਸਤਬੀਰ ਸਿੰਘ ਨੇ ਇਸ ਅÏਖੇ ਸਮੇਂ ਵਿਚ ਅੱਗੇ ਵਧ ਕੇ ਰਾਹਤ ਸਮਗਰੀ ਪਹੰੁਚਾਉਣ ਲਈ ਉਪਰਾਲੇ ਕੀਤੇ | ਉਨ੍ਹਾਂ ਸੇਵਾਦਾਰਾਂ ਦੀ ਇਕ ਵਿਸ਼ੇਸ਼ ਟੀਮ ਪੰਜਾਬ ਭੇਜੀ ਤਾਂ ਜੋ ਹੜ੍ਹ ਪੀੜਤਾਂ ਨੂੰ ਸਿੱਧੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ | ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਵਲੋਂ ਹੜ੍ਹ ਪੀੜਤਾਂ ਦੀ ਦੇਹ ਅਰੋਗਤਾ, ਤੰਦਰੁਸਤੀ ਅਤੇ ਰਾਹਤ ਕਾਰਜ ਦੀ ਸਫਲਤਾ ਦੀ ਅਰਦਾਸ ਕਰਨ ਉਪਰੰਤ ਟੀਮ ਨੂੰ ਰਵਾਨਾ ਕੀਤਾ ਗਿਆ | ਇਸ ਮੌਕੇ ਗੁਰਬਚਨ ਸਿੰਘ ਸਿਲੇਦਾਰ ਸੁਪਰਡੈਂਟ, ਹਰਜੀਤ ਸਿੰਘ ਕੜੇਵਾਲੇ ਡਿਪਟੀ ਸੁਪਰਡੈਂਟ, ਰਵਿੰਦਰ ਸਿੰਘ ਕਪੂਰ ਸਹਾਇਕ ਸੁਪਰਡੈਂਟ, ਜੈਮਲ ਸਿੰਘ ਢਿੱਲੋਂ ਸਹਾਇਕ ਸੁਪਰਡੈਂਟ, ਬਲਵਿੰਦਰ ਸਿੰਘ ਫ਼ੌਜੀ ਸਹਾਇਕ ਸੁਪਰਡੈਂਟ, ਪਰਦੀਪ ਸਿੰਘ ਮਾਨ, ਡਾ. ਪਰਮਵੀਰ ਸਿੰਘ, ਗੁਰਬਚਨ ਸਿੰਘ ਰਾਗੀ, ਕੁਲਵੰਤ ਸਿੰਘ ਨਿਹੰਗ ਅਤੇ ਕਰਮਚਾਰੀ ਮੌਜੂਦ ਸਨ |

ਪਿਛਲੀ ਖ਼ਬਰ ਗੁਰਦੁਆਰਾ ਬਾਲ ਲੀਲ੍ਹਾ (ਪਟਨਾ ਸਾਹਿਬ) ਵਿਖੇ ਨਵੀਂ ਸਰਾਂ ਦੇ ਲੈਂਟਰ ਦੀ ਆਰੰਭਤਾ <br/> ਅਗਲੀ ਖ਼ਬਰ ਗੂਗਲ ਨੇ ਅਰਬਾਂ ਜੀਮੇਲ ਉਪਭੋਗਤਾਵਾਂ ਨੂੰ ਆਪਣੇ ਪਾਸਵਰਡ ਅਪਡੇਟ ਕਰਨ ਦੀ ਦਿੱਤੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।