29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਡਾ. ਕਮਲ ਸੋਈ ਵਲੋਂ ਕੇਂਦਰੀ ਮੰਤਰੀ ਪੁਰੀ ਨਾਲ ਭਾਰਤ ਦੀ ਤੇਲ ਖਰੀਦ ਤੇ ਊਰਜਾ ਬੱਚਤ ਬਾਰੇ ਚਰਚਾ <br/>

ਅਜੀਤ ਡੈਸਕ 31-08-2025
ਨਵੀਂ ਦਿੱਲੀ, 30 ਅਗਸਤ (ਅਜੀਤ ਬਿਊਰੋ)-ਭਾਜਪਾ ਦੇ ਸੀਨੀਅਰ ਨੇਤਾ ਅਤੇ ਕੌਮੀ ਬੁਲਾਰੇ ਡਾ. ਕਮਲ ਸੋਈ ਵਲੋਂ ਨਵੀਂ ਦਿੱਲੀ ਵਿਖੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕਰਕੇ ਭਾਰਤ ਦੇ ਬਦਲਦੇ ਊਰਜਾ ਦਿ੍ਸ਼, ਖਾਸ ਤੌਰ 'ਤੇ ਰੂਸ ਤੋਂ ਕੱਚੇ ਤੇਲ ਦੀ ਰਣਨੀਤਿਕ ਖਰੀਦ ਅਤੇ ਇਸ ਦੇ ਭਾਰਤੀ ਅਰਥਵਿਵਸਥਾ 'ਤੇ ਪੈਣ ਵਾਲੇ ਮਹੱਤਵਪੂਰਨ ਅਸਰਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ¢ ਡਾ. ਸੋਈ ਨੇ ਮੰਤਰੀ ਪੁਰੀ ਅਤੇ ਭਾਰਤ ਸਰਕਾਰ ਦੀ ਦੂਰਦਰਸ਼ੀ ਅਤੇ ਫੈਸਲਾ ਲੈਣ ਵਾਲੀ ਊਰਜਾ ਕੂਟਨੀਤੀ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਭਾਰਤ ਨੇ ਅਸਥਿਰ ਅੰਤਰਰਾਸ਼ਟਰੀ ਮਾਰਕੀਟ ਦੇ ਬਾਵਜੂਦ ਵੀ ਲਗਾਤਾਰ ਤੇਲ ਉਪਲਬਧ ਕਰਵਾਇਆ ਹੈ¢ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰੂਸ ਤੋਂ ਰਿਆਇਤ 'ਤੇ ਮਿਲ ਰਿਹਾ ਕੱਚਾ ਤੇਲ ਖਰੀਦਦੇ ਰਹਿਣ ਨਾਲ ਦੇਸ਼ ਨੂੰ ਵੱਡੀਆਂ ਬਚਤਾਂ ਹੋਈਆਂ ਹਨ, ਕੀਮਤਾਂ ਵਿਚ ਸਥਿਰਤਾ ਆਈ ਹੈ ਅਤੇ ਭਾਰਤੀ ਖਪਤਕਾਰਾਂ ਨੂੰ ਅੰਤਰਰਾਸ਼ਟਰੀ ਕੀਮਤੀ ਝਟਕਿਆਂ ਤੋਂ ਬਚਾਇਆ ਗਿਆ ਹੈ¢

ਪਿਛਲੀ ਖ਼ਬਰ ਹੜ੍ਹ ਪੀੜ੍ਹਤਾਂ ਦੇ ਨਾਲ ਖੜ੍ਹੀ ਹੈ 'ਆਪ'-ਅਮਨਦੀਪ ਕੌਰ <br/> ਅਗਲੀ ਖ਼ਬਰ ਕੈਪੀਟੋਲ ਹਸਪਤਾਲ ਜਲੰਧਰ ਵਲੋਂ ਪਿੰਡ ਬਾਉਪੁਰ ਜ਼ਦੀਦ, ਸੁਲਤਾਨਪੁਰ ਲੋਧੀ ਵਿਖੇ ਹੜ੍ਹ ਰਾਹਤ ਮੈਡੀਕਲ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।