ਚੰਡੀਗੜ੍ਹ, 30 ਅਗਸਤ (ਅਜੀਤ ਬਿਊਰੋ)-ਪੰਜਾਬ 'ਚ ਹੜ੍ਹਾਂ ਦੀ ਕੁਦਰਤੀ ਆਫ਼ਤ ਦੇ ਇਸ ਔਖੇ ਸਮੇਂ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸੰਗਠਨ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ | ਮੁੱਖ ਮੰਤਰੀ ਦੇ ਸਪੱਸ਼ਟ ਨਿਰਦੇਸ਼ਾਂ ਹੇਠ ਜਿਥੇ ਸਮੁੱਚੀ ਸਰਕਾਰੀ ਮਸ਼ੀਨਰੀ ਦਿਨ-ਰਾਤ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੀ ਹੋਈ ਹੈ, ਉਥੇ ਹੀ, 'ਆਪ' ਦੇ ਆਗੂ ਅਤੇ ਵੱਖ-ਵੱਖ ਵਿੰਗਾ ਦੇ ਵਰਕਰ ਵੀ ਪੀੜਤਾਂ ਦੀ ਲਗਾਤਾਰ ਮਦਦ ਕਰ ਰਹੇ ਹਨ | ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਵਿਧਾਇਕ ਅਮਨਦੀਪ ਕੌਰ ਅਰੋੜਾ ਦੀ ਅਗਵਾਈ 'ਚ ਸੂਬੇ ਦੇ ਵੱਖ-ਵੱਖ ਹਲਕਿਆਂ 'ਚ ਮਹਿਲਾ ਵਰਕਰਾਂ ਤੇ ਅੰਮਿ੍ਤਸਰ ਮਹਿਲਾ ਵਿੰਗ ਨੇ ਅਜਨਾਲਾ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ਨ ਸਮਗਰੀ ਭੇਜੀ | ਇਸ ਮੌਕੇ ਮਾਝਾ ਜ਼ੋਨ ਮਹਿਲਾ ਵਿੰਗ ਦੀ ਇੰਚਾਰਜ ਸੁਖਬੀਰ ਕੌਰ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਕਾਮਨਾ ਆਨੰਦ, ਹਲਕਾ ਕੋਆਰਡੀਨੇਟਰ ਨਵਜੀਤ ਕੌਰ, ਹਲਕਾ ਕੋਆਰਡੀਨੇਟਰ ਵੀਨਾ ਅਰੋੜਾ, ਹਲਕਾ ਕੋਆਰਡੀਨੇਟਰ ਸੁਨੀਤਾ, ਮਮਤਾ ਸ਼ਰਮਾ, ਰਾਧਿਕਾ, ਮੋਨਿਕਾ ਲਾਂਬਾ, ਸੁਖਰਾਜ ਕੌਰ, ਰਾਜਵਿੰਦਰ ਕੌਰ, ਸੁਮਨ, ਮਮਤਾ ਮੱਟੂ ਤੇ ਬਲਜੀਤ ਕੌਰ ਵੀ ਹਾਜ਼ਰ ਸਨ |