ਕੋਟ ਈਸੇ ਖਾਂ, 30 ਅਗਸਤ (ਗੁਰਮੀਤ ਸਿੰਘ ਖਾਲਸਾ)-ਪੰਜਾਬ ਅੰਦਰ ਹੜ੍ਹਾਂ ਦੀ ਪਈ ਵੱਡੀ ਮਾਰ ਦੇ ਚੱਲਦਿਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਭਾਈਚਾਰਿਆਂ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਜੰਗੀ ਪੱਧਰ 'ਤੇ ਅਰੰਭੀਆਂ ਗਈਆਂ ਹਨ | ਉਸੇ ਦੇ ਚੱਲਦਿਆਂ ਪਿੰਡ ਕੋਟ ਸਦਰ ਖਾਂ ਨਿਵਾਸੀਆਂ ਨੇ ਲੰਗਰ ਪਕਾ ਕੇ ਪ੍ਰਭਾਵਿਤ ਥਾਵਾਂ 'ਤੇ ਲਿਜਾਣ ਦੀ ਸੇਵਾ ਸ਼ੁਰੂ ਕੀਤੀ | ਜਿਸ 'ਚ ਪਿੰਡ ਦੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਤੇ ਲੋਹ ਲੰਗਰ ਕਮੇਟੀ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ | ਇਸ ਮੌਕੇ ਸੇਵਾਦਾਰ ਬਾਬਾ ਸੁਖਦੇਵ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਪ੍ਰਭਜੀਤ ਸਿੰਘ, ਜੋਗਿੰਦਰ ਸਿੰਘ, ਕਸ਼ਮੀਰ ਸਿੰਘ, ਹਰਜਿੰਦਰ ਸਿੰਘ ਅਸ਼ੋਕ ਆਦਿ ਨੇ ਦੱਸਿਆ ਕਿ ਇਹ ਲੰਗਰ ਪ੍ਰਸ਼ਾਦੇ ਦੀ ਸੇਵਾ ਪਹਿਲੇ ਪੰਜ ਦਿਨ ਲਗਾਤਾਰ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਹੜ੍ਹ ਪੀੜਤਾਂ ਦੀਆਂ ਜੋ ਵੀ ਲੋੜਾਂ ਤੇ ਪਸ਼ੂਆਂ ਲਈ ਚਾਰਾ ਤੇ ਹੋਰ ਵਸਤਾਂ ਦੀ ਜ਼ਰੂਰਤ ਪਵੇਗੀ ਉਹ ਸੇਵਾਵਾਂ ਵੀ ਜਿੰਨੀਆਂ ਹੋ ਸਕੀਆਂ ਉਨ੍ਹਾਂ ਨਿਭਾਈਆਂ ਜਾਣਗੀਆਂ |