ਕੋਟ ਈਸੇ ਖਾਂ, 30 ਅਗਸਤ (ਗੁਰਮੀਤ ਸਿੰਘ ਖਾਲਸਾ)-ਸੂਬੇ ਦੀ ਮੁੱਖ ਖੇਤਰੀ ਪਾਰਟੀ ਹੋਣ ਦੇ ਨਾਤੇ ਆਪਣੀ ਪੁਰਾਣੀ ਰਵਾਇਤ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਚਾਹੇ ਉਹ ਸੱਤ੍ਹਾ ਵਿਚ ਹੋਵੇ ਚਾਹੇ ਨਾ ਹੋਵੇ ਪੰਜਾਬ ਦੇ ਲੋਕਾਂ ਨੂੰ ਕਦੇ ਵੀ ਨਹੀਂ ਵਿਸਾਰਿਆ ਤੇ ਮੁਸ਼ਕਿਲ ਹਾਲਾਤਾਂ ਵਿਚ ਹਮੇਸ਼ਾ ਲੋਕਾਂ ਦੇ ਨਾਲ ਖੜੇ੍ਹ ਹਨ ਤੇ ਅੱਜ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਸੱਤ੍ਹਾ ਨਾ ਹੋਣ ਦੇ ਬਾਵਜੂਦ ਲੋਕ ਹਿੱਤਾਂ ਲਈ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹੈ | ਇਹ ਪ੍ਰਗਟਾਵਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਹਲਕਾ ਧਰਮਕੋਟ ਦੀ ਕਾਰਜਕਾਰਨੀ ਕਮੇਟੀ ਮੈਂਬਰ ਗੁਰਮੀਤ ਸਿੰਘ ਗਗੜਾ ਅਤੇ ਗੁਰਮੇਲ ਸਿੰਘ ਸ਼ਹਿਰੀ ਪ੍ਰਧਾਨ ਧਰਮਕੋਟ ਨੇ ਕੋਟ ਈਸੇ ਖਾਂ ਵਿਖੇ ਹਰਮੇਲ ਸਿੰਘ ਰਾਜਪੂਤ, ਬਾਬਾ ਸੁਰਿੰਦਰ ਸਿੰਘ, ਨਾਇਬ ਸਿੰਘ ਭੁੱਲਰ ਤੇ ਹੋਰਨਾਂ ਆਗੂਆਂ ਦੇ ਸੱਦੇ 'ਤੇ ਸਥਾਨਕ ਜ਼ੀਰਾ ਰੋਡ ਵਿਖੇ ਬੀਤੇ ਦਿਨੀਂ ਕੀਤੀ ਗਈ ਵਿਸ਼ੇਸ਼ ਬੈਠਕ ਦੌਰਾਨ ਕਿਹਾ ਕਿ ਸਾਨੂੰ ਮਾਣ ਹੈ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵੱਡੀ ਪੱਧਰ 'ਤੇ ਡੀਜ਼ਲ ਦੇਣ ਦੇ ਨਾਲ ਤੇ ਹੋਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਇਸ ਮੌਕੇ ਸਥਾਨਕ ਆਗੂਆਂ ਵਲੋਂ ਪੁੱਜੇ ਸੀਨੀਅਰ ਆਗੂਆਂ ਦਾ ਸਨਮਾਨ ਕੀਤਾ | ਇਸ ਮੌਕੇ ਹਰਮੇਲ ਸਿੰਘ ਰਾਜਪੂਤ, ਬਾਬਾ ਸੁਰਿੰਦਰ ਸਿੰਘ, ਨਾਇਬ ਸਿੰਘ ਭੁੱਲਰ, ਜਸਵਿੰਦਰ ਸਿੰਘ ਘਾਰੂ, ਦਲਬੀਰ ਸਿੰਘ ਬੱਲ, ਤਜਿੰਦਰ ਕਾਲਾ ਚੌਹਾਨ, ਜਰਨੈਲ ਸਿੰਘ ਧਾਲੀਵਾਲ, ਮਿਥੁਨ ਗਿਰ, ਤਰਸੇਮ ਸਿੰਘ ਮਸੀਤਾਂ, ਪ੍ਰਭਜੀਤ ਸਿੰਘ ਸੰਧੂ ਜਸ਼ਨ ਭੁੱਲਰ, ਸਾਰਜ ਸੰਧੂ, ਸੁਖਰਾਜ ਸਿੰਘ, ਬੂਟਾ ਸਿੰਘ, ਸੁਰਿੰਦਰ ਸਿੰਘ, ਜਤਿੰਦਰ ਸਿੰਘ, ਗੁਰਚਰਨ ਸਿੰਘ, ਰਮਨਦੀਪ ਧਾਲੀਵਾਲ, ਬਲਵੀਰ ਸਿੰਘ ਫੌਜੀ ਆਦਿ ਹਾਜ਼ਰ ਸਨ |