19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਫ਼ਸਲਾਂ, ਘਰ ਤੇ ਪਸ਼ੂ ਪਾਣੀ 'ਚ ਵਹਿ ਗਏ ਪਰ ਦੇਸ਼ ਦਾ ਪ੍ਰਧਾਨ ਮੰਤਰੀ ਹਾਲੇ ਵੀ ਚੁੱਪ-ਬਹਿਰਾਮਕੇ

ਅਜੀਤ ਡੈਸਕ 31-08-2025
ਕੋਟ ਈਸੇ ਖਾਂ, 30 ਅਗਸਤ (ਗੁਰਮੀਤ ਸਿੰਘ ਖਾਲਸਾ)-ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀ. ਕੇ. ਯੂ. ਬਹਿਰਾਮਕੇ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਡੈਮਾਂ ਤੋਂ ਫਲੱਡ ਗੇਟ ਖੋਲ੍ਹ ਕੇ ਪੰਜਾਬ ਅੰਦਰ ਦਰਿਆਵਾਂ ਰਾਹੀਂ ਹੜ੍ਹਾਂ ਦੀ ਸਥਿਤੀ ਬਣੀ, ਜਿਸ ਨਾਲ ਕਿਸਾਨਾਂ ਦੀ ਲੱਖਾਂ ਏਕੜ ਝੋਨੇ ਦੀ ਫਸਲ ਪਾਣੀ 'ਚ ਵਹਿ ਗਈ ਤੇ ਹਜ਼ਾਰਾਂ ਪਸ਼ੂ ਤੇ ਘਰ ਵੀ ਢਹਿ ਢੇਰੀ ਹੋ ਗਏ | ਜਿਸ 'ਚ ਪੰਜਾਬ ਦੇ ਬਹੁਤ ਸਾਰੇ ਜ਼ਿਲੇ੍ਹ ਹੜ੍ਹਾਂ ਦੀ ਮਾਰ ਹੇਠ ਆਏ ਤੇ ਇਸ ਵਾਰ ਤਾਂ ਇਤਿਹਾਸਕ ਗੁਰੂ ਘਰਾਂ ਤੱਕ ਵੀ ਪਾਣੀ ਚਲਾ ਗਿਆ | ਉਨ੍ਹਾਂ ਕਿਹਾ ਕਿ ਢਾਈ ਤਿੰਨ ਮਹੀਨਿਆਂ ਤੋਂ ਪੰਜਾਬ 'ਚ ਸਰਕਾਰੀ ਪੱਧਰ 'ਤੇ ਹੜ੍ਹਾਂ ਦੇ ਸੰਬੰਧ 'ਚ ਮੀਟਿੰਗਾਂ ਤੱਕ ਕੀਤੀਆਂ ਗਈਆਂ ਪਰ ਹੜ੍ਹਾਂ ਦੇ ਅਗਾਉਂ ਪ੍ਰਬੰਧ ਸਰਕਾਰ ਨੇ ਨਹੀਂ ਕੀਤੇ | ਨਾਲ ਹੀ ਇਹ ਪਤਾ ਲੱਗਿਆ ਕਿ ਸਾਲਾਨਾ ਦੀ ਤਰ੍ਹਾਂ ਦਰਿਆਵਾਂ ਦੇ ਬੰਨ੍ਹਾਂ ਦੀ ਮੁਰੰਮਤ ਕਰਨ ਵਾਸਤੇ ਕਰੋੜਾਂ ਰੁਪਏ ਆਉਂਦੇ ਆ ਪਰ ਉਹ ਕਰੋੜਾਂ ਰੁਪਏ ਖੁਰਦ ਬੁਰਦ ਕੀਤੇ ਜਾਂਦੇ ਹਨ ਜਿਸ ਕਰਕੇ ਜਦੋਂ ਵੀ ਹੜ੍ਹ ਆਉਂਦੇ ਨੇ ਤਾਂ ਹਰ ਵਾਰ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਪਾਣੀ 'ਚ ਰੁੜ੍ਹ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਕਿਸਾਨ ਹਿਤੈਸ਼ੀ ਕਹਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪੀੜਤਾਂ ਦੇ ਸੰਬੰਧ 'ਚ ਇਕ ਲਫਜ਼ ਵੀ ਨਹੀਂ ਬੋਲੇ | ਇਸ ਤੋਂ ਜ਼ਾਹਿਰ ਹੁੰਦਾ ਕਿ ਪੰਜਾਬ ਨਾਲ ਬੀ. ਜੇ. ਪੀ. ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ 70000 ਹਜ਼ਾਰ ਰੁਪਏ ਝੋਨੇ ਦਾ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਢਹਿ ਢੇਰੀ ਹੋਏ ਘਰਾਂ ਦਾ 5-5 ਲੱਖ ਰੁਪਏ ਤੇ ਜਾਨੀ ਨੁਕਸਾਨ ਦਾ 10-10 ਲੱਖ ਰੁਪਏ ਮੁਹੱਈਆ ਕਰਵਾਇਆ ਜਾਵੇ | ਇਸ ਮੌਕੇ ਜੰਗੀਰ ਸਿੰਘ ਫੌਜੀ ਹੈੱਡ ਕੈਸ਼ੀਅਰ, ਤੋਤਾ ਸਿੰਘ ਬਹਿਰਾਮਕੇ, ਬਲਵੀਰ ਸਿੰਘ ਮਾਨ ਸੰਗਲਾ ਜ਼ਿਲ੍ਹਾ ਸਕੱਤਰ, ਜੱਸ ਗੜਾ ਆਦਿ ਕਿਸਾਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਰਾਜਿੰਦਰ ਸਿੰਘ ਡੱਲਾ ਹੜ੍ਹ ਪ੍ਰਭਾਵਿਤ ਲੋਕਾਂ ਲਈ 250 ਕੁਇੰਟਲ ਪਸ਼ੂਆਂ ਲਈ ਅਚਾਰ ਤੇ 125 ਤਰਪਾਲਾਂ ਲੈ ਕੇ ਪਹੁੰਚੇ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।