19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਰਾਜਿੰਦਰ ਸਿੰਘ ਡੱਲਾ ਹੜ੍ਹ ਪ੍ਰਭਾਵਿਤ ਲੋਕਾਂ ਲਈ 250 ਕੁਇੰਟਲ ਪਸ਼ੂਆਂ ਲਈ ਅਚਾਰ ਤੇ 125 ਤਰਪਾਲਾਂ ਲੈ ਕੇ ਪਹੁੰਚੇ

ਅਜੀਤ ਡੈਸਕ 31-08-2025
ਫਤਿਹਗੜ੍ਹ ਪੰਜਤੂਰ, 30 ਅਗਸਤ (ਜਸਵਿੰਦਰ ਸਿੰਘ ਪੋਪਲੀ)-ਦਰਿਆ ਸਤਲੁਜ ਦੇ ਵਿਚ ਆਏ ਪਾਣੀ ਕਾਰਨ ਦਰਿਆ ਦੇ ਅੰਦਰ ਵਸੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੀਆਂ ਫਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਣ ਕਾਰਨ ਪਸ਼ੂਆਂ ਦੇ ਹਰੇ ਚਾਰੇ ਨਾ ਹੋਣ ਕਾਰਨ ਕਾਫੀ ਮੁਸੀਬਤ ਦੇ ਵਿਚ ਗੁਜ਼ਰ ਰਹੇ ਹਨ | ਜਿਨ੍ਹਾਂ ਦੀ ਸਾਰ ਪਹਿਲਾਂ ਵੀ ਹਲਕਾ ਧਰਮਕੋਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾਂ ਨਾਲ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਅਤੇ ਸਰਕਲ ਦੇ ਆਗੂਆਂ ਵਲੋਂ ਲਈ ਜਾ ਰਹੀ ਹੈ ਤੇ ਅੱਜ ਦੂਜੇ ਦਿਨ ਵੀ ਰਾਜਿੰਦਰ ਸਿੰਘ ਡੱਲਾਂ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ 250 ਕੁਇੰਟਲ ਪਸ਼ੂਆਂ ਦੇ ਲਈ ਆਚਾਰ, 125 ਤਰਪਾਲਾਂ ਤੇ ਹੋਰ ਰਾਹਤ ਸਮਗਰੀ ਦਿੱਤੀ ਗਈ ਹੈ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੇ ਕਿਹਾ ਕਿ ਸਾਡੀ ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਨ ਦਰਿਆ ਸਤਲੁਜ 'ਤੇ ਵਸੇ ਲੋਕਾਂ ਦੇ ਨਾਲ ਹਰ ਮੁਸੀਬਤ ਦੀ ਘੜੀ ਵਿਚ ਨਾਲ ਖੜ੍ਹੇ ਹਨ | ਇਸ ਮੌਕੇ ਸਰਕਲ ਪ੍ਰਧਾਨ ਬਲਜੀਤ ਸਿੰਘ ਕੰਗ, ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਜੋਗਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਗਗੜਾ, ਦਿਲਪ੍ਰੀਤ ਅਰੋੜਾ, ਵਿਕਰਮਜੀਤ ਸਿੰਘ ਕੰਗ, ਤੀਰਥ ਸਿੰਘ, ਚਤਰ ਸਿੰਘ ਨਾਗਪਾਲ, ਜਸਪ੍ਰਤਾਪ ਰਾਜਾਂਵਾਲਾ, ਗੁਰਜੰਟ ਸਿੰਘ ਰਾਮੂੰਵਾਲਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮੋਗਾ ਵਿਕਾਸ ਮੰਚ ਵਲੋਂ ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਸਨਮਾਨ ਸਮਾਰੋਹ ਅਗਲੀ ਖ਼ਬਰ ਫ਼ਸਲਾਂ, ਘਰ ਤੇ ਪਸ਼ੂ ਪਾਣੀ 'ਚ ਵਹਿ ਗਏ ਪਰ ਦੇਸ਼ ਦਾ ਪ੍ਰਧਾਨ ਮੰਤਰੀ ਹਾਲੇ ਵੀ ਚੁੱਪ-ਬਹਿਰਾਮਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।