ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਨਿਊ ਟਾਊਨ ਟਰੇਡਰਜ਼ ਐਸੋਸੀਏਸ਼ਨ ਵਲੋਂ ਤੀਜਾ ਸਾਲਾਨਾ ਤਿੰਨ ਦਿਨਾਂ ਗਣੇਸ਼ ਮਹਾਂ ਉਤਸਵ ਜੋ ਕਿ 31 ਅਗਸਤ ਤੱਕ ਨਿਊ ਟਾਊਨ ਵਿਚ ਮਨਾਇਆ ਜਾ ਰਿਹਾ ਹੈ | ਚੇਅਰਮੈਨ ਸਤਪਾਲ ਬਿੱਲਾ, ਬੌਬੀ ਕੰਬੋ ਤੇ ਸ਼ਾਮ ਵਰਮਾ ਨੇ ਦੱਸਿਆ ਕਿ ਤਿੰਨ ਦਿਨਾਂ ਗਣੇਸ਼ ਮਹਾਂ ਉਤਸਵ ਦਾ ਉਦਘਾਟਨ ਸਮਾਗਮ ਸਥਾਨ 'ਤੇ ਭਗਵਾਨ ਗਣੇਸ਼ ਦੀ ਮੂਰਤੀ ਦੀ ਸਥਾਪਨਾ ਨਾਲ ਕੀਤਾ ਗਿਆ | ਹਰ ਰੋਜ਼ ਸਮੂਹ ਮੈਂਬਰ ਆਚਾਰੀਆ ਨੰਦ ਲਾਲ ਦੀ ਅਗਵਾਈ 'ਚ ਸਵੇਰੇ ਅਤੇ ਸ਼ਾਮ ਨੂੰ ਨਵ ਗ੍ਰਹਿ ਪੂਜਾ ਅਤੇ ਆਰਤੀ ਕਰਨਗੇ | ਸ਼ਕਤੀ ਦੁਰਗਾ ਭਜਨ ਮੰਡਲੀ ਵਲੋਂ ਸੰਕੀਰਤਨ ਕੀਤਾ | ਭਜਨ ਗਾਇਕ ਮਹੇਸ਼ ਚੋਪੜਾ ਭਗਵਾਨ ਗਣੇਸ਼ ਦਾ ਗੁਣਗਾਨ ਕੀਤਾ | ਇਸ ਮੌਕੇ ਮੋਗਾ ਦੀ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ, ਬਰਜਿੰਦਰ ਸਿੰਘ ਮੱਖਣ ਬਰਾੜ, ਡਾ. ਨਵੀਨ ਸੂਦ, ਗੁਰਮਿੰਦਰ ਸਿੰਘ ਬਬਲੂ, ਕੌਂਸਲਰ ਅਮਰਜੀਤ ਅੰਬੀ, ਕੌਂਸਲਰ ਵਿਜੇ ਖੁਰਾਣਾ, ਮੋਹਿਤ ਸੂਦ, ਗੌਤਮ ਸੱਚਰ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮਿੱਕੀ ਹੁੰਦਲ ਹਾਜ਼ਰ ਸਨ | ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ 31 ਅਗਸਤ ਨੂੰ ਸਵੇਰੇ 10 ਵਜੇ ਹਵਨ ਯੱਗ ਕੀਤਾ ਜਾਵੇਗਾ ਅਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਤੇ ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਹਰੀਕੇ ਪੱਤਣ ਵਿਖੇ ਵਿਸਰਜਨ ਲਈ ਲਿਜਾਇਆ ਜਾਵੇਗਾ | ਇਸ ਮੌਕੇ ਕਿ੍ਸ਼ਨ ਗੋਪਾਲ ਗੁਪਤਾ, ਰਾਜੇਸ਼ ਬੱਬਰ, ਗਗਨਦੀਪ, ਸਮੀਰ ਮਦਾਨ, ਅਜੈ ਪੱਬੀ, ਰਾਮ ਵਰਮਾ, ਗਗਨ ਕੰਬੋਜ, ਕਰਨ, ਟੀਨੂੰ ਬਹਿਲ, ਰਘੂ ਪਾਸੀ, ਰੋਹਿਤ ਪਾਸੀ, ਰਿੰਕੂ ਬਜਾਜ, ਰਾਜਾ, ਦੀਪਕ ਅਰੋੜਾ, ਦੀਪਕ ਖੁਰਾਣਾ, ਸ਼ੀਨੂ, ਅਮਿਤ ਧੀਰ, ਪਵਨ ਤੰਬੂ, ਰਤਨ ਤੰਬੂ, ਰਾਜੂ ਪੰਕਜ ਮਿੱਤਲ, ਰਾਜਨ ਬਾਂਸਲ, ਸਚਿਨ ਵਰਮਾ, ਅਸੀਮ ਚੌਧਰੀ, ਸੱਤੀ ਚਾਵਲਾ, ਸਾਹਿਲ ਵਰਮਾ ਤੇ ਸਮੂਹ ਦੁਕਾਨਦਾਰ ਹਾਜ਼ਰ ਸਨ |