ਨਿਹਾਲ ਸਿੰਘ ਵਾਲਾ, 30 ਅਗਸਤ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਬਲਾਕ ਨਿਹਾਲ ਸਿੰਘ ਵਾਲਾ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੀ ਅਗਵਾਈ ਕਰ ਰਹੇ ਆਗੂ ਇੰਦਰਮੋਹਨ ਸਿੰਘ ਪੱਤੋ ਦੀ ਅਗਵਾਈ ਹੇਠ ਪਿੰਡ ਧੂਰਕੋਟ ਰਣਸੀਂਹ 'ਚ ਲੱਗੇ ਚਿੱਪ ਵਾਲੇ ਮੀਟਰਾਂ ਨੂੰ ਵੱਡੀ ਲਾਮਬੰਦੀ ਨਾਲ ਲਾਹ ਕੇ ਪਾਵਰ ਕਾਮ ਵਿਭਾਗ ਪੱਤੋ ਹੀਰਾ ਸਿੰਘ ਦੇ ਐਸ. ਡੀ. ਓ. ਕਿਰਪਾਲ ਸਿੰਘ ਦੇ ਹਵਾਲੇ ਕੀਤਾ | ਇਸ ਸੰਬੰਧੀ ਕਿਸਾਨ ਆਗੂ ਇੰਦਰਮੋਹਨ ਸਿੰਘ ਨੇ ਦੱਸਿਆ ਕਿ ਪਾਵਰਕਾਮ ਵਲੋਂ ਜੋ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਪ੍ਰਵਾਨ ਨਹੀਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਲਈ ਜਿਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਜਥੇਬੰਦੀ ਨੇ ਸਹਿਯੋਗ ਦਿੱਤਾ ਹੈ ਉਥੇ ਬਲਾਕ ਪੱਧਰ ਦੀ ਜਥੇਬੰਦੀ ਦੇ ਨਾਲ-ਨਾਲ ਪਿੰਡ ਵਾਸੀਆਂ ਦਾ ਪੂਰਾ ਯੋਗਦਾਨ ਰਿਹਾ ਹੈ | ਇਸ ਮੌਕੇ ਹਰਜੀਵਨ ਸਿੰਘ ਖਹਿਰਾ, ਗੁਰਬਾਲ ਸਿੰਘ ਬੱਧਨੀ, ਗੁਰਪਾਲ ਸਿੰਘ ਬੀੜ ਬੱਧਨੀ, ਲਖਬੀਰ ਸਿੰਘ ਸਲਾਬਤਪੁਰਾ, ਅਵਤਾਰ ਸਿੰਘ ਧੂਰਕੋਟ, ਜਗਰੂਪ ਸਿੰਘ ਬੱਧਨੀ, ਗੁਰਮੇਲ ਸਿੰਘ ਧੂਰਕੋਟ, ਹਰਦੇਵ ਸਿੰਘ ਧੂਰਕੋਟ, ਸੇਵਕ ਸਿੰਘ ਧੂਰਕੋਟ, ਸੁਖਦੇਵ ਸਿੰਘ ਸਲਾਬਤਪੁਰਾ, ਰਾਜੂ ਸਿੰਘ ਰਣਸੀਂਹ ਖੁਰਦ ਆਦਿ ਹਾਜ਼ਰ ਸਨ |