18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਗਲੋਬਲ ਫਲਾਇਰਜ਼ ਬੱਧਨੀ ਕਲਾਂ ਨੇ 5 ਦਿਨਾਂ 'ਚ ਲਗਵਾਇਆ ਇੰਗਲੈਂਡ ਦਾ ਸਟੱਡੀ ਵੀਜ਼ਾ

ਅਜੀਤ ਡੈਸਕ 31-08-2025
ਬੱਧਨੀ ਕਲਾਂ, 30 ਅਗਸਤ (ਸੰਜੀਵ ਕੋਛੜ)-ਸਥਾਨਕ ਕਸਬਾ ਬੱਧਨੀ ਕਲਾਂ ਦੀ ਲੋਪੋ ਰੋਡ 'ਤੇ ਸੇਵਾਵਾਂ ਨਿਭਾ ਰਹੀ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਗਲੋਬਲ ਫਲਾਇਰਜ਼ ਵਿਦੇਸ਼ 'ਚ ਪੜ੍ਹਾਈ ਕਰਨ ਵਾਲੇ ਬੱਚਿਆਂ ਲਈ ਜਿਥੇ ਲਗਾਤਾਰ ਵਰਦਾਨ ਸਾਬਤ ਹੋ ਰਹੀ ਹੈ ਉਥੇ ਹੀ ਓਪਨ ਵਰਕ ਪਰਮਿਟ ਵੀਜ਼ਾ ਤੇ ਵਿਜ਼ਟਰ ਵੀਜ਼ਿਆਂ ਵਿਚ ਪੂਰੀ ਮੁਹਾਰਤ ਹਾਸਿਲ ਕਰ ਚੁੱਕੀ ਹੈ | ਸੰਸਥਾ ਨੇ ਆਪਣੇ ਵਲੋਂ ਲਗਵਾਏ ਵੀਜ਼ਿਆਂ ਦੇ ਗਰਾਫ ਨੂੰ ਹੋਰ ਅੱਗੇ ਵਧਾਉਂਦਿਆਂ ਅਜੈ ਦੀਪ ਸਿੰਘ ਵਾਸੀ ਕਰਾੜਵਾਲਾ ਦਾ ਇੰਗਲੈਂਡ ਸਟੱਡੀ ਵੀਜ਼ਾ ਲਗਵਾ ਕੇ ਉਸ ਵਿਦਿਆਰਥੀ ਦਾ ਵਿਦੇਸ਼ ਦੀ ਧਰਤੀ 'ਤੇ ਪੜ੍ਹਾਈ ਪੂਰੀ ਕਰਨ ਦਾ ਸੁਪਨਾ ਸਾਕਾਰ ਕੀਤਾ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਤੇ ਵੀਜ਼ੇ ਦੀ ਕਾਪੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਰਜਤ ਪਲਤਾ ਨੇ ਦੱਸਿਆ ਕਿ ਤਜਰਬੇਕਾਰ ਸਟਾਫ ਵਲੋਂ ਕਾਨੂੰਨੀ ਤੇ ਪਾਰਦਰਸ਼ੀ ਢੰਗ ਨਾਲ ਫਾਈਲ ਤਿਆਰ ਕਰਕੇ ਵਿਦਿਆਰਥੀ ਨੂੰ ਸਿਰਫ 5 ਦਿਨਾਂ 'ਚ ਇੰਗਲੈਂਡ ਯੂਨੀਵਰਸਿਟੀ ਆਫ਼ ਸਦਰਲੈਂਡ ਦਾ ਸਟੱਡੀ ਵੀਜ਼ਾ ਮਿਲਿਆ ਹੈ | ਉਨ੍ਹਾਂ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੰਦਿਆਂ ਹੋਰਨਾਂ ਵਿਅਕਤੀਆਂ ਨੂੰ ਵੀ ਵਿਦੇਸ਼ ਜਾਣ ਸੰਬੰਧੀ ਸਹੀ ਜਾਣਕਾਰੀ ਲਈ ਗਲੋਬਲ ਫਲਾਇਰਜ਼ ਦੇ ਦਫ਼ਤਰ ਸੰਪਰਕ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀ ਕੈਨੇਡਾ, ਯੂ. ਕੇ., ਸਿੰਗਾਪੁਰ ਤੇ ਯੂਰਪ ਦੇ ਦੇਸ਼ਾਂ ਲਈ ਵੀ ਅਪਲਾਈ ਕਰ ਸਕਦੇ ਹਨ |
ਪਿਛਲੀ ਖ਼ਬਰ ਆਰ. ਟੀ. ਆਈ. ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਵਲੋਂ 175 ਕੇਸਾਂ ਦਾ ਨਿਪਟਾਰਾ ਅਗਲੀ ਖ਼ਬਰ ਧੂਰਕੋਟ ਰਣਸੀਂਹ 'ਚ ਕਿਸਾਨਾਂ ਨੇ ਚਿੱਪ ਵਾਲੇ ਮੀਟਰ ਕੀਤੇ ਵਾਪਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।