ਸੰਗਰੂਰ, 30 ਅਗਸਤ (ਧੀਰਜ ਪਸ਼ੋਰੀਆ)-ਉੱਦਮੀ ਐਫ਼ ਪੀ.ਓ ਸੰਗਰੂਰ ਵਲੋਂ ਪਰਮਾਕਲਚਰ ਸਬੰਧੀ ਆਨਲਾਇਨ ਵੈਬੀਨਾਰ ਕਰਵਾਇਆ ਗਿਆ | ਡਾ ਅਮਰਜੀਤ ਸਿੰਘ ਮਾਨ ਚੇਅਰਮੈਨ ਉਦਮੀ ਐਫ. ਪੀ. ਓ. ਨੇ ਦੱਸਿਆ ਕਿ ਮਨੀਸ਼ਾ ਲਾਠ ਗੁਪਤਾ ਜੋ ਵੈਬੀਨਾਰ ਦੇ ਮੁੱਖ ਬੁਲਾਰੇ ਸਨ, ਦਾ ਆਪਣਾ ਕੁਦਰਤੀ ਪਰਮਾਕਲਚਰ ਫਾਰਮ ਪੰਚਕੁਲਾ ਵਿਖੇ 8 ਏਕੜ 'ਚ ਹੈ, ਜੋ ਸਾਰਾ ਹੀ ਕੁਦਰਤੀ ਢੰਗ ਨਾਲ ਚਲਾ ਰਹੇ, 6000 ਦਰੱਖ਼ਤ ਨੇ ਵੱਡੇ ਛੋਟੇ, 150 ਤਰ੍ਹਾਂ ਦੀਆਂ ਫ਼ਸਲਾਂ, ਸਬਜ਼ੀਆਂ, ਦਾਲਾਂ, ਮਸਾਲੇ ਆਦਿ ਨੇ ਪਰਮਾਕਲਚਰ ਵਿਚ ਪਹਿਲਾ ਵੱਡਾ ਰੋਲ ਦਰੱਖਤਾਂ ਦਾ ਹੈ, ਉਨ੍ਹਾਂ ਦੇ ਪੱਤਿਆਂ ਤੋਂ ਖਾਦ ਬਣਦੀ ਹੈ | ਜਿੱਥੇ ਦਰਖਤਾਂ ਤੇ ਆਉਂਦੇ ਪੰਛੀਆਂ ਦਾ ਮਹੱਤਵਪੂਰਨ ਰੋਲ ਹੈ, ਉੱਥੇ ਦੂਜਾ ਵੱਡਾ ਰੋਲ ਬਹੁਫਸਲੀ ਖੇਤੀ ਦਾ ਹੈ, 150 ਤਰ੍ਹਾਂ ਦੀਆਂ ਚੀਜ਼ਾਂ ਲਾਈਆਂ ਹੋਈਆਂ ਪਰ ਸਾਨੂੰ ਮੋਨੋਕਲਚਲਰ ਭਾਵ ਕਣਕ ਝੋਨੇ ਨੇ ਮਾਰ ਲਿਆ ਹੈ | ਤੀਸਰਾ ਵੱਡਾ ਰੋਲ ਨੋ ਟਿਲਿੰਗ ਭਾਵ ਬਿਨ੍ਹਾਂ ਵਾਹੇ ਖੇਤੀ ਕਰਨਾ ਤਾਂ ਕਿ ਗੰਡੋਏ ਤੇ ਹੋਰ ਜੀਵ ਜੰਤੂ ਨਾ ਮਰਨ ਤੇ ਫਿਰ ਹੌਲੀ ਹੌਲੀ ਖਰਪਤਵਾਰ ਭਾਵ ਨਦੀਨ ਹੋਣੋਂ ਹੀ ਹਟ ਜਾਂਦੇ ਹਨ, ਦੇਸੀ ਬੀਜ ਆਪਣੇ ਫਾਰਮ ਦੇ ਹੀ ਰੱਖਦੇ ਹਨ, ਖ਼ਰੀਦਣ ਦੀ ਵਜਾਏ ਵੇਚਦੇ ਨੇ | ਵੈਬੀਨਾਰ ਵਿਚ ਡਾ ਧਰਮਿੰਦਰਜੀਤ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ, ਡਾ ਰੁਕਿੰਦਰਪਰੀਤ ਸਿੰਘ ਕੇ ਵੀ ਕੇ ਖੇੜ੍ਹੀ ਸੰਗਰੂਰ ਅਤੇ ਡਾ ਬਲਦੇਵ ਸਿੰਘ ਸਾਬਕਾ ਮੁੱਖ ਖੇਤੀਬਾੜੀ ਅਫ਼ਸਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ | ਉਨ੍ਹਾਂ ਪਰਮਾਕਲਚਰ ਵਿਧੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸੰਗਰੂਰ ਵਿਖੇ ਪਰਮਾਕਲਚਰ ਵਿਧੀ ਦੇ ਮਾਡਲ ਖੇਤੀ ਫਾਰਮ ਬਣਾਏ ਜਾਣਗੇ ਅਤੇ ਕਿਸਾਨਾਂ ਨੂੰ ਅਨੰਦਦਾਨਾ ਪਰਮਾਕਲਚਰ ਫਾਰਮ ਤੇ ਵਿਜ਼ਟ ਕਰਵਾਇਆ ਜਾਵੇਗਾ | ਰੋਪੜ੍ਹ ਵਿਖੇ ਵੱਡੇ ਪੱਧਰ ਤੇ 40 ਏਕੜ 'ਚ ਆਰਗੈਨਿਕ ਕੁਦਰਤੀ ਖੇਤੀ ਕਰ ਰਹੇ ਜੀ.ਐਸ. ਧੀਰ ਨੇ ਸਾਰੇ ਮਹਿਮਾਨਾਂ ਅਤੇ ਸ਼ਾਮਿਲ ਕਿਸਾਨਾਂ ਦਾ ਧੰਨਵਾਦ ਕੀਤਾ |