17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਿਪਨ ਚਾਵਲਾ ਨੇ ਸੰਗਰੂਰ ਵਿਚ ਪਿ੍ੰਸੀਪਲ ਵਜੋਂ ਸੰਭਾਲਿਆ ਅਹੁਦਾ <br/>

ਅਜੀਤ ਡੈਸਕ 31-08-2025
ਸੰਗਰੂਰ, 30 ਅਗਸਤ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਪੁਰਾਤਨ ਸਕੂਲ ਸੁਤੰਤਰਤਾ ਸੰਗਰਾਮੀ ਜਥੇਦਾਰ ਕਰਤਾਰ ਸਿੰਘ ਦਰਵੇਸ਼ (ਰਾਜ) ਸਕੂਲ ਆਫ਼ ਐਮੀਨੈਸ ਦੇ ਪਿ੍ੰਸੀਪਲ ਵਜੋਂ ਬਿਪਨ ਕੁਮਾਰ ਚਾਵਲਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ ਬਿਪਲ ਚਾਵਲਾ ਪਹਿਲਾ ਸ਼ਹੀਦ ਭਾਈ ਮਤੀ ਦਾਸ ਸਕੂਲ ਆਫ਼ ਐਮੀਨੈਸ ਲੌਂਗੋਵਾਲ ਵਿਖੇ ਸੇਵਾਵਾਂ ਨਿਭਾਅ ਰਹੇ ਹਨ | ਸੀਨੀਅਰ ਲੈਕਚਰਾਰ ਜਸਪਾਲ ਸਿੰਘ ਵਾਲੀਆ ਨੇ ਦੱਸਿਆ ਕਿ ਬਿਪਨ ਕੁਮਾਰ ਚਾਵਲਾ ਨੇ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੀਤਇੰਦਰ ਘਈ, ਦੀਪਕ ਕੁਮਾਰ ਪਿ੍ੰਸੀਪਲ ਘਰਾਚੋਂ, ਵਰਿੰਦਰ ਕੌਰ ਪਿ੍ੰਸੀਪਲ ਡਾਇਟ, ਹਰਪ੍ਰੀਤ ਸਿੰਘ, ਹੈੱਡਮਾਸਟਰ ਕੁਲਵੀਰ ਸ਼ਰਮਾ, ਸੁਖਦੀਪ ਸਿੰਘ ਅਤੇ ਮੁੱਖ ਅਧਿਆਪਕ ਜਗਤਾਰ ਸਿੰਘ ਦੀ ਹਾਜ਼ਰੀ 'ਚ ਅਹੁਦਾ ਸੰਭਾਲਿਆ | ਇਸ ਮੌਕੇ ਇੰਚਾਰਜ ਵਜੋਂ ਕੰਮ ਕਰ ਰਹੇ ਸਕੂਲ ਪਿ੍ੰਸੀਪਲ ਭੁਪਿੰਦਰ ਸਿੰਘ ਨੇ ਪਿ੍ੰਸੀਪਲ ਬਿਪਨ ਕੁਮਾਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਬਿਪਨ ਕੁਮਾਰ ਚਾਵਲਾ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਇਸ ਸੰਸਥਾ ਦਾ ਮਾਨ-ਸਨਮਾਨ, ਵਰਿੰਦਰਜੀਤ ਸਿੰਘ ਬਜਾਜ, ਚਰਨ ਸਿੰਘ, ਓਮ ਪ੍ਰਕਾਸ਼, ਜਗਤਾਰ ਸਿੰਘ, ਵਿਕਰਮ ਸਿੰਘ, ਦਿਨੇਸ਼ ਕੁਮਾਰ, ਸੁਮਿਤ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਹਰੇਕ ਕਿੱਤੇ ਦੀ ਸ਼ੁਰੂਆਤ ਲਈ ਤਕਨੀਕੀ ਜਾਣਕਾਰੀ ਦਾ ਹੋਣਾ ਜ਼ਰੂਰੀ-ਮੁਹੰਮਦ ਊਵੈਸ ਮੋਹਾਲੀ <br/> ਅਗਲੀ ਖ਼ਬਰ ਧਾਰਮਿਕ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।