19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹੜ੍ਹ ਦੇ ਪਾਣੀ ਨਾਲ ਅਜੇ ਵੀ ਰੁੜ੍ਹ ਰਹੀਆਂ ਜ਼ਮੀਨਾਂ, ਆਰਥਿਕ ਮੰਦਹਾਲੀ ਕਾਰਨ ਕਿਸਾਨ ਚਿੰਤਾ ਦੇ ਆਲਮ 'ਚ <br/>

ਦਰਿਆ ਅੰਦਰ ਪਾਣੀ ਨਾਲ ਰੁੜ੍ਹੀ ਹੋਈ ਜ਼ਮੀਨ ਅਤੇ ਚੱਲ ਰਿਹਾ ਪਾਣੀ | ਤਸਵੀਰਾਂ-ਹਰਚਰਨ ਸਿੰਘ ਸੰਧੂ <br/> 21-09-2025
ਗੁਰੂਹਰਸਹਾਏ, 20 ਸਤੰਬਰ (ਹਰਚਰਨ ਸਿੰਘ ਸੰਧੂ)- ਸਤਲੁਜ ਦਰਿਆ ਅੰਦਰ ਆਏ ਵੱਡੇ ਪੱਧਰ ਦੇ ਹੜ੍ਹਾਂ ਦੇ ਪਾਣੀ ਨਾਲ ਪੰਜਾਬ ਅੰਦਰ ਜਿੱਥੇ ਵੱਡੀ ਮਾਤਰਾ 'ਚ ਲੋਕਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਹਲਕਾ ਗੁਰੂਹਰਸਹਾਏ ਦੇ ਪਿੰਡ ਗਜਨੀਵਾਲਾ ਦੇ ਨੇੜੇ ਚੱਲ ਰਹੇ ਸਤਲੁਜ ਦਰਿਆ ਅੰਦਰ ਪਾਣੀ ਦੀ ਮਾਤਰਾ ਭਾਵੇਂ ਕੁੱਝ ਘਟੀ ਹੈ ਤੇ ਦਰਿਆ ਦੇ ਵਿਚ ਪਾਣੀ ਹੀ ਪਹਿਲੀ ਸਥਿਤੀ ਨਾਲ ਚੱਲ ਰਿਹਾ ਹੈ, ਜਿਸ ਦੇ ਮੱਦੇਨਜ਼ਰ ਜਿੱਥੇ ਪਹਿਲਾਂ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਹੁਣ ਦਰਿਆ ਵਿਚ ਨੋਚਾਂ ਢਹਿ ਢੇਰੀ ਹੋਣ ਕਾਰਨ ਦਰਿਆ ਦੇ ਪਾਣੀ ਨਾਲ ਜ਼ਮੀਨ ਰੁੜ੍ਹਦੀ ਜਾ ਰਹੀ ਹੈ | ਇਸ ਸਬੰਧੀ ਪਿੰਡ ਗਜਨੀਵਾਲਾ ਦੇ ਵਾਸੀਆਂ ਸਮੇਤ ਹੋਰ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਪਾਣੀ ਦੀਆਂ ਛੱਲਾਂ ਨਾਲ ਦਰਿਆ ਦੇ ਨਾਲ ਲੱਗਦੀ ਜ਼ਮੀਨ ਲਗਾਤਾਰ ਰੁੜ੍ਹ ਰਹੀ ਹੈ | ਇਹ ਰੁੜ੍ਹ ਰਹੀ ਜ਼ਮੀਨ ਠੀਕ ਕਰਨੀ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਹੋਵੇਗੀ | ਪਿੰਡ ਗਜਨੀਵਾਲਾ ਦੇ ਵਾਸੀ ਮਲਕੀਤ ਸਿੰਘ ਨੇ ਦੱਸਿਆ ਕੇ ਇਸ ਪਾਣੀ ਨਾਲ ਪਿੰਡ ਗਜਨੀਵਾਲਾ ਦੇ ਲੋਕਾਂ ਦੀ ਕੋਈ 2200 ਏਕੜ ਜ਼ਮੀਨ ਅੰਦਰ ਪਾਣੀ ਨਾਲ ਪੂਰੀ ਤਰ੍ਹਾਂ ਨੁਕਸਾਨ ਹੋਇਆ ਹੈ | ਝੋਨੇ ਦੀ ਖੜੀ ਫ਼ਸਲ ਬਰਬਾਦ ਹੋ ਗਈ ਤੇ ਜ਼ਮੀਨ ਅੰਦਰ ਜਿੱਥੇ ਰੇਤਾ ਚੜ੍ਹ ਗਿਆ ਹੈ ਉੱਥੇ ਹੀ ਹੁਣ ਕਈ-ਕਈ ਫੁੱਟ ਮਿੱਟੀ ਦੀਆਂ ਢਿਗਾਂ ਦਰਿਆ ਵਿਚ ਡਿਗ ਰਹੀਆਂ ਹਨ ਤੇ ਜ਼ਮੀਨਾਂ ਉਲਟ-ਪੁਲਟ ਹੋ ਕੇ ਦਰਿਆ ਅੰਦਰ ਰੁੜ੍ਹ ਰਹੀਆਂ ਹਨ | ਜ਼ਮੀਨਾਂ ਦੀ ਹਾਲਤ ਐਨੀ ਖ਼ਰਾਬ ਹੋ ਗਈ ਹੈ ਕਿ ਇਹਨਾਂ ਜ਼ਮੀਨਾਂ ਨੂੰ ਪਹਿਲੀ ਸਥਿਤੀ 'ਚ ਕਰਨਾ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਹੋਵੇਗੀ, ਕਿਉਂਕਿ ਕਿਸਾਨ ਛੋਟੇ ਹਨ, ਥੋੜ੍ਹੀ-ਥੋੜ੍ਹੀ ਜ਼ਮੀਨ ਦੇ ਮਾਲਕ ਸਨ, ਜੋ ਹੁਣ ਰੁੜ੍ਹ ਗਈਆਂ ਹਨ | ਪਿੰਡ ਵਾਸੀ ਮਲਕੀਤ ਸਿੰਘ ਨੇ ਦੱਸਿਆ ਕਿ ਇੱਥੇ ਜੋ ਨੋਚਾਂ ਪਹਿਲਾਂ ਬਣੀਆਂ ਹੋਈਆਂ ਸਨ, ਉਹ ਹੁਣ ਪਾਣੀ ਦੇ ਤੇਜ਼ ਵਹਾਅ ਕਾਰਨ ਢਹਿ ਗਈਆਂ ਹਨ | ਨੋਚਾਂ ਦਾ ਪੱਥਰ ਵੀ ਪੂਰੀ ਤਰ੍ਹਾਂ ਹਿੱਲ ਗਿਆ ਹੈ, ਜਿਸ ਕਾਰਨ ਪਿੱਛੋਂ ਆ ਰਹੇ ਪਾਣੀ ਦੇ ਤੇਜ਼ ਵਹਾਅ ਕਰਨ ਜ਼ਮੀਨਾਂ ਦਾ ਰੁੜ੍ਹਨਾ ਲਗਾਤਾਰ ਜਾਰੀ ਹੈ | ਇਸ ਤੋਂ ਇਲਾਵਾ ਇਸ ਦਰਿਆ ਦੇ ਆਸ-ਪਾਸ ਗਜਨੀ ਵਾਲਾ ਸਮੇਤ ਕਈ ਹੋਰ ਪਿੰਡਾਂ ਦੇ ਲੋਕਾਂ ਦੀਆਂ ਜ਼ਮੀਨਾਂ ਵੀ ਹਨ, ਜਿਨ੍ਹਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਚੁੱਕਿਆ ਹੈ | ਇਨ੍ਹਾਂ ਪਿੰਡਾਂ ਦੇ ਸਮੂਹ ਕਿਸਾਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਦਰਿਆ ਅੰਦਰ ਵੱਡੀ ਪੱਧਰ 'ਤੇ ਨੋਚਾਂ ਕਾਇਮ ਕੀਤੀਆਂ ਜਾਣ ਤਾਂ ਜੋ ਅਣਸੁਖਾਵੇਂ ਸਮੇਂ ਪਾਣੀ ਆਉਂਦਾ ਹੈ ਤਾਂ ਉਹ ਪਾਣੀ ਦਾ ਵਹਾਅ ਘੱਟ ਹੋ ਸਕੇ, ਜਿਸ ਨਾਲ ਜ਼ਮੀਨਾਂ ਦਾ ਬਚਾਅ ਹੋ ਸਕਦਾ ਹੈ | ਕਿਸਾਨਾਂ ਨੇ ਦੱਸਿਆ ਕਿ ਦਰਿਆ ਪਹਿਲਾਂ ਪਾਕਿਸਤਾਨ ਵਾਲੇ ਪਾਸੇ ਵਗਦਾ ਸੀ ਪਰ 1988 ਤੇ 1994 ਵਿਚ ਆਏ ਪਾਣੀ ਕਾਰਨ ਇਹ ਦਰਿਆ ਪੰਜਾਬ ਵਾਲੇ ਪਾਸੇ ਵਗਣਾ ਸ਼ੁਰੂ ਹੋ ਗਿਆ ਕਿਉਂਕਿ ਕਾਫ਼ੀ ਜ਼ਮੀਨਾਂ ਦਰਿਆ ਵਿਚ ਰੁੜ੍ਹ ਗਈਆਂ ਸਨ | ਜ਼ਮੀਨਾਂ ਦੇ ਦਰਿਆ 'ਚ ਰੁੜ੍ਹਨ ਕਾਰਨ, ਇਸ ਦਰਿਆ ਦਾ ਪਾਣੀ ਇੱਥੇ ਹੀ ਵਗ ਰਿਹਾ ਹੈ | ਸਮੂਹ ਲੋਕਾਂ ਨੇ ਮੰਗ ਕੀਤੀ ਕਿ ਇਸ ਦਰਿਆ ਨੂੰ ਪਹਿਲਾਂ ਵਾਲੀ ਸਥਿਤੀ ਵਿਚ ਲਿਆਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਉਪਰਾਲਾ ਕਰੇ ਤੇ ਵੱਡੀਆਂ ਨੋਚਾਂ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਰਾਹਤ ਪਹੰੁਚਾਏ ਤਾਂ ਜੋ ਵੱਡੀ ਪੱਧਰ 'ਤੇ ਪਾਣੀ ਆਉਣ ਨਾਲ ਕੋਈ ਨੁਕਸਾਨ ਨਾ ਹੋਵੇ |

ਪਿਛਲੀ ਖ਼ਬਰ ਸੜਕੀ ਵਿਭਾਗ ਵਲੋਂ ਨਹੀਂ ਕੀਤੀ ਜਾ ਰਹੀ ਸੜਕਾਂ ਦੀ ਸਾਂਭ-ਸੰਭਾਲ <br/> ਅਗਲੀ ਖ਼ਬਰ ਅਧੂਰੇ ਪ੍ਰਬੰਧਾਂ ਵਿਚਾਲੇ ਫ਼ਿਰੋਜ਼ਪੁਰ ਮੰਡੀ 'ਚ ਝੋਨੇ ਦੀ ਆਮਦ ਸ਼ੁਰੂ, ਪਹਿਲੇ ਦਿਨ ਮੰਡੀ 'ਚ ਨਹੀਂ ਪਹੁੰਚੀਆਂ ਖਰੀਦ ਏਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।