19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸੰਜੀਵ ਪੈਲੇਸ 'ਚ ਅੱਜ ਲੱਗੇਗਾ ਖ਼ੂਨਦਾਨ ਕੈਂਪ

ਅਜੀਤ ਡੈਸਕ 21-09-2025

ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)-ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੋਸਾਇਟੀ ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਫ਼ਾਜ਼ਿਲਕਾ ਵਲੋਂ ਖ਼ੂਨਦਾਨ ਕੈਂਪ ਸਥਾਨਕ ਸੰਜੀਵ ਪੈਲੇਸ ਰੈੱਡ ਲਾਈਟ ਚੌਕ ਫ਼ਾਜ਼ਿਲਕਾ ਵਿਚ ਐਤਵਾਰ 21 ਸਤੰਬਰ ਨੂੰ ਕੀਤਾ ਜਾ ਰਿਹਾ ਹੈ | ਇਹ ਕੈਂਪ ਸਵਰਗਵਾਸੀ ਤਿਰਲੋਕ ਚੰਦ ਅਤੇ ਪ੍ਰਕਾਸ਼ ਦੇਵੀ ਦੀ ਬਰਸੀ ਨੂੰ ਸਮਰਪਿਤ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸੰਸਥਾ ਖ਼ੂਨਦਾਨ ਕੈਂਪ ਇੰਚਾਰਜ ਰਾਜੀਵ ਕੁਕਰੇਜਾ, ਗੋਲਡੀ ਛਾਬੜਾ ਨੇ ਦੱਸਿਆ ਕਿ ਸੰਜੀਵ ਪੈਲੇਸ ਵਿਚ ਇਹ ਦੂਜਾ ਕੈਂਪ ਲਗਾਇਆ ਜਾ ਰਿਹਾ ਹੈ ਜੋ ਸਵਰਗਵਾਸੀ ਤਿਰਲੋਕ ਚੰਦ ਤੇ ਪ੍ਰਕਾਸ਼ ਦੇਵੀ ਦੀ ਬਰਸੀ ਨੂੰ ਸਮਰਪਿਤ ਹੋਵੇਗਾ | ਖ਼ੂਨ ਦੇ ਸਾਰੇ ਗਰੁੱਪ ਲਏ ਜਾਣਗੇ ਤੇ ਸਾਰੇ ਖ਼ੂਨਦਾਨ ਕਰਨ ਵਾਲਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ | ਕੈਂਪ ਦਾ ਸਮਾਂ ਸਵੇਰੇ 9:00 ਤੋਂ ਦੁਪਹਿਰ 1:00 ਵਜੇ ਤੱਕ ਰਹੇਗਾ |

ਪਿਛਲੀ ਖ਼ਬਰ ਕਮਰੇ ਦੀ ਛੱਤ ਡਿਗਣ ਨਾਲ ਵਿਅਕਤੀ ਜ਼ਖ਼ਮੀ <br/> ਅਗਲੀ ਖ਼ਬਰ ਲਾਪਰਵਾਹੀ ਨਾਲ ਮੋਟਰਸਾਈਕਲ ਚਲਾ ਕੇ ਟੱਕਰ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।