13 ਤੋਲੇ ਚਾਂਦੀ ਤੇ ਨਕਦੀ ਚੋਰੀ
ਅਜੀਤ ਡੈਸਕ
21-09-2025
ਮੰਡੀ ਲਾਧੂਕਾ, 20 ਸਤੰਬਰ (ਰਾਕੇਸ਼ ਛਾਬੜਾ)-ਮੰਡੀ ਦੇ ਵਾਰਡ ਨੰਬਰ 5 ਵਿਚੋਂ ਚੋਰ 13 ਤੋਲੇ ਚਾਂਦੀ ਅਤੇ 39 ਹਜ਼ਾਰ ਰੁਪਏ ਨਗਦੀ ਚੋਰੀ ਕਰਕੇ ਲੈ ਗਏ ਹਨ | ਦਰਸ਼ਨਾਂ ਰਾਣੀ ਪਤਨੀ ਪਰਮਜੀਤ ਸਿੰਘ ਨੇ ਦੱਸਿਆ ਹੈ ਉਹ ਆਪਣੇ ਬੱਚਿਆਂ ਦੇ ਨਾਲ ਬਿਆਸ ਗਈ ਹੋਈ ਸੀ ਤੇ ਉਸ ਦਾ ਪਤੀ ਘਰ ਵਿਚ ਇਕੱਲਾ ਸੀ | ਇਸ ਦੌਰਾਨ ਉਸ ਦੇ ਘਰੋਂ ਅਲਮਾਰੀ 'ਚੋਂ 13 ਤੋਲੇ ਚਾਂਦੀ 39 ਹਜ਼ਾਰ ਰੁਪਏ ਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ | ਦਰਸ਼ਨਾਂ ਰਾਣੀ ਨੇ ਦੱਸਿਆ ਹੈ, ਚੋਰੀ ਦੀ ਇਸ ਘਟਨਾ ਬਾਰੇ ਮੰਡੀ ਦੀ ਪੁਲਿਸ ਨੂੰ ਦੱਸ ਦਿੱਤਾ ਹੈ | ਦਰਸ਼ਨਾਂ ਰਾਣੀ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰਕੇ ਚੋਰੀ ਹੋਇਆ ਸਾਮਾਨ ਬਰਾਮਦ ਕੀਤੇ ਜਾਣ ਦੀ ਮੰਗ ਕੀਤੀ ਹੈ |