15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮਾਛੀਵਾੜਾ ਪੁਲਿਸ ਵਲੋਂ 24 ਬੋਤਲਾਂ ਸ਼ਰਾਬ ਸਮੇਤ ਮੋਟਰਸਾਈਕਲ ਸਵਾਰ ਕਾਬੂ

ਅਜੀਤ ਡੈਸਕ 31-08-2025

ਮਾਛੀਵਾੜਾ ਸਾਹਿਬ, 30 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ 24 ਬੋਤਲਾਂ ਸ਼ਰਾਬ (ਪੰਜਾਬ ਵਿਚ ਨਾ ਵਿਕਣਯੋਗ) ਸਮੇਤ ਇੱਕ ਵਿਅਕਤੀ ਰਾਮ ਸ਼ਰਨ ਵਾਸੀ ਚੱਕ ਸ਼ੰਮੂ ਨੂੰ ਕਾਬੂ ਕੀਤਾ ਹੈ¢ ਐੈੱਸ. ਐੈੱਚ. ਓ. ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਗੜ੍ਹੀ ਪੁਲ 'ਤੇ ਗਸ਼ਤ ਦੌਰਾਨ ਚਮਕੌਰ ਸਾਹਿਬ ਸਾਈਡ ਤੋਂ ਮੋਟਰਸਾਈਕਲ ਸਵਾਰ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਜਾਂਚ ਲਈ ਰੋਕਿਆ¢ ਮੋਟਰਸਾਈਕਲ ਸਵਾਰ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਆਪਣਾ ਵਾਹਨ ਭਜਾਉਣ ਲੱਗਾ, ਜਿਸ ਨੂੰ ਕਾਬੂ ਕਰ ਲਿਆ ਜਿਸ ਨੇ ਆਪਣਾ ਨਾਮ ਰਾਮ ਸ਼ਰਨ ਦੱਸਿਆ¢ ਜਦੋਂ ਉਸ ਦੇ ਮੋਟਰਸਾਈਕਲ 'ਤੇ ਲੱਦੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ¢ ਕਥਿਤ ਦੋਸ਼ੀ ਰਾਮ ਸ਼ਰਨ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਸ਼ਰਾਬ ਕਿੱਥੋਂ ਲੈ ਕੇ ਆਇਆ¢
ਪਿਛਲੀ ਖ਼ਬਰ ਨੌਜਵਾਨ ਆਗੂ ਨਿਸ਼ੂ ਚਹਿਲਾਂ ਅੱਜ ਭਾਜਪਾ 'ਚ ਹੋਣਗੇ ਸ਼ਾਮਿਲ ਅਗਲੀ ਖ਼ਬਰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।