15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੰਪਰਦਾਇ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਲੋਂ ਬਾਬਾ ਬਲਜਿੰਦਰ ਸਿੰਘ ਦੇ ਸਦੀਵੀ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 31-08-2025
ਕਿਹਾ- ਕੌਮ ਕੋਲੋਂ ਇਕ ਵਿਦਵਾਨ ਮਹਾਂਪੁਰਸ਼ ਸਦਾ ਲਈ ਦੂਰ ਹੋ ਗਿਆ
ਰਾੜਾ ਸਾਹਿਬ, 30 ਅਗਸਤ (ਪ੍ਰੀਤਮ ਸਿੰਘ ਮੁਕੰਦਪੁਰੀ)-ਸੰਪ੍ਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਦਾ ਅਚਨਚੇਤ ਪੰਜ ਭੌਤਿਕ ਸਰੀਰ ਦਾ ਪਰੀ ਤਿਆਗ ਕਰਨਾ, ਕੇਵਲ ਸੰਪਰਦਾਇ ਰਾੜਾ ਸਾਹਿਬ ਲਈ ਹੀ ਨਹੀਂ, ਸਗੋਂ ਸਮੁੱਚੀ ਸਿੱਖ ਕੌਮ ਵਾਸਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਕਿਉਂਕਿ ਕੌਮ ਕੋਲੋਂ ਇਕ ਵਿਦਵਾਨ ਮਹਾਂਪੁਰਸ਼ ਸਦਾ ਲਈ ਦੂਰ ਹੋ ਗਿਆ | ਸੰਤ ਬਾਬਾ ਨਰਿੰਦਰ ਸਿੰਘ ਮੌਜੂਦਾ ਮੁਖੀ ਸੰਪਰਦਾਇ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਨੇ ਉਪਰੋਕਤ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਹਨ | ਜੋ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਸਬੰਧੀ ਵਿਅਕਤ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਹਾਂਪੁਰਖਾਂ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡ ਆਕਾਰੀ ਫਰੀਦਕੋਟੀ ਟੀਕੇ ਸਮੇਤ ਸਮੁੱਚੇ ਪ੍ਰਮਾਣਿਤ ਟੀਕੇ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਪਾਵਨ ਟੀਕੇ, ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਦੀ ਬਾਣੀ ਦੇ ਟੀਕੇ, ਗੁਰਪ੍ਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼ ਦੇ ਸਟੀਕ, ਮਹਾਨ ਕੋਸ਼ ਵਰਗੇ ਅਣਮੁੱਲੇ ਗ੍ਰੰਥਾਂ ਨੂੰ ਸਮੇਂ ਦੀ ਲੋੜ ਸਮਝਦਿਆਂ ਹੋਇਆਂ ਇੱਕੋ ਸਾਫ਼ਟਵੇਅਰ ਈਸ਼ਰ ਮਾਈਕਰੋ ਮੀਡੀਆ ਦੇ ਵਿਚ ਸਮੋ ਕੇ ਸੰਗਤਾਂ ਦੀ ਸੇਵਾ ਵਾਸਤੇ ਕ੍ਰਾਂਤੀਕਾਰੀ ਕਰਜ਼ ਕੀਤਾ | ਜਿਸ ਦਾ ਲਾਭ ਅੱਜ ਲੱਖਾਂ ਸੰਗਤਾਂ ਆਪਣੇ ਵੱਖ ਵੱਖ ਸਾਧਨਾਂ ਰਾਹੀ ਲੈ ਰਹੀਆਂ ਹਨ | ਉਹ ਇਨ੍ਹਾਂ ਕਾਰਜਾਂ ਜ਼ਰੀਏ ਲੰਮਾ ਅਰਸਾ ਸੰਗਤਾਂ ਨੂੰ ਸੇਧ ਦਿੰਦੇ ਰਹਿਣਗੇ |
ਪਿਛਲੀ ਖ਼ਬਰ ਜਰਖੜ ਅਕੈਡਮੀ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਮੁਸ਼ਕਾਬਾਦ ਬਾਇਓ ਗੈਸ ਫ਼ੈਕਟਰੀ ਨੂੰ ਬੰਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਪਿੰਡ ਵਾਸੀਆਂ ਵਲੋਂ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।