15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਰਮਜੀਤ ਕੌਰ ਖੱਟਰਾਂ ਲਗਾਤਾਰ ਤੀਸਰੀ ਵਾਰ ਆਂਗਣਵਾੜੀ ਵਰਕਰ ਯੂਨੀਅਨ ਬਲਾਕ ਸਮਰਾਲਾ ਦੀ ਪ੍ਰਧਾਨ ਬਣੀ

ਅਜੀਤ ਡੈਸਕ 31-08-2025
ਸਮਰਾਲਾ, 30 ਅਗਸਤ (ਕੁਲਵਿੰਦਰ ਸਿੰਘ)-ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਬਲਾਕ ਸਮਰਾਲਾ ਦਾ ਇੱਕ ਦਿਨਾਂ ਆਮ ਇਜਲਾਸ ਸਥਾਨਕ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਹਾਲ ਵਿਚ ਹੋਇਆ | ਜਿਸ ਵਿਚ ਬਲਾਕ ਸਮਰਾਲਾ ਦੇ ਵੱਖ-ਵੱਖ ਪਿੰਡਾਂ ਤੋਂ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ¢ ਇਸ ਆਮ ਇਜਲਾਸ ਵਿਚ ਸੁਭਾਸ਼ ਰਾਣੀ ਸੂਬਾ ਜਨਰਲ ਸਕੱਤਰ ਅਤੇ ਸੁਰਜੀਤ ਕੌਰ ਜ਼ਿਲ੍ਹਾ ਲੁਧਿਆਣਾ ਕੈਸ਼ੀਅਰ ਉਚੇਚੇ ਤੌਰ 'ਤੇ ਪੁੱਜੀਆਂ, ਜਿਨ੍ਹਾਂ ਨੇ ਆਪਣੇ ਸੰਬੋਧਨ ਵਿਚ ਆਂਗਣਵਾੜੀ ਮੁਲਾਜ਼ਮਾਂ ਦੀ ਪ੍ਰਾਪਤੀਆਂ ਅਤੇ ਚੱਲ ਰਹੇ ਸੰਘਰਸ਼ 'ਤੇ ਚਾਨਣਾ ਪਾਇਆ¢ ਇਸ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਜਲਦੀ ਲਾਗੂ ਕਰਨ ਸਬੰਧੀ ਵੀ ਅਪੀਲ ਕੀਤੀ ਗਈ¢ ਇਸ ਮੌਕੇ ਪਿਛਲੇ ਸਾਲ ਦਾ ਲੇਖਾ-ਜੋਖਾ ਪਾਸ ਕਰਨ ਉਪਰੰਤ ਬਲਾਕ ਸਮਰਾਲਾ ਦੀ ਚੋਣ ਕੀਤੀ ਗਈ¢ ਜਿਸ ਵਿਚ ਸਰਬਸੰਮਤੀ ਨਾਲ ਪਰਮਜੀਤ ਕੌਰ ਖੱਟਰਾਂ ਨੂੰ ਬਲਾਕ ਸਮਰਾਲਾ ਨੂੰ ਲਗਾਤਾਰ ਤੀਸਰੀ ਪ੍ਰਧਾਨ ਚੁਣ ਲਿਆ ਗਿਆ¢ ਬਾਕੀ ਅਹੁਦੇਦਾਰਾਂ ਵਿਚ ਹਰਦੀਪ ਕੌਰ ਸਮਰਾਲਾ ਕਾਰਜਕਾਰੀ ਪ੍ਰਧਾਨ, ਕਮਲਜੀਤ ਕੌਰ ਜਨਰਲ ਸਕੱਤਰ, ਰਣਜੀਤ ਕੌਰ ਲੱਧੜਾਂ ਕੈਸ਼ੀਅਰ ਵਜੋਂ ਚੋਣ ਕੀਤੀ ਗਈ¢ ਕਾਰਜਕਾਰੀ ਮੈਂਬਰਾਂ ਵਿਚ ਰਣਧੀਰ ਕੌਰ ਬਰਧਾਲਾਂ, ਹਰਪ੍ਰੀਤ ਕੌਰ ਹਰਬੰਸਪੁਰਾ, ਕਰਮਜੀਤ ਕੌਰ ਸਮਰਾਲਾ, ਸਰਬਜੀਤ ਕੌਰ ਦਿਆਲਪੁਰਾ, ਹਰਪ੍ਰੀਤ ਕੌਰ ਸਮਰਾਲਾ, ਗੁਰਿੰਦਰ ਕੌਰ ਗੋਸਲਾਂ, ਮਨਪ੍ਰੀਤ ਕੌਰ ਮਾਣਕੀ, ਬਲਵਿੰਦਰ ਕੌਰ ਨੀਲੋਂ, ਹਰਮੇਲ ਕੌਰ ਖੱਟਰਾਂ ਦੀ ਚੋਣ ਕੀਤੀ ਗਈ¢ ਪ੍ਰਧਾਨ ਚੁਣੇ ਜਾਣ ਉਪਰੰਤ ਪਰਮਜੀਤ ਕੌਰ ਖੱਟਰਾਂ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਚੁਣ ਕੇ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਉਸ ਨੂੰ ਮੈਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ ਅਤੇ ਬਲਾਕ ਸਮਰਾਲਾ ਅਧੀਨ ਪੈਂਦੇ ਸਮੂਹ ਆਂਗਣਵਾੜੀ ਸੈਂਟਰਾਂ ਦੇ ਮੁਲਾਜ਼ਮਾਂ ਦੀ ਮੁੱਢਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਾਈ ਕਮਾਂਡ ਦੇ ਧਿਆਨ ਹਿਤ ਲਿਆ ਕੇ ਹੱਲ ਕੀਤਾ ਜਾਵੇਗਾ¢ ਅਖੀਰ ਉਨ੍ਹਾਂ ਸਮਰਾਲਾ ਬਲਾਕ ਵਿਚੋਂ ਆਈਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਇਜਲਾਸ ਵਿਚ ਪੁੱਜਣ ਲਈ ਧੰਨਵਾਦ ਕੀਤਾ¢
ਪਿਛਲੀ ਖ਼ਬਰ ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ ਅਗਲੀ ਖ਼ਬਰ ਹਰਪ੍ਰੀਤ ਸਿੰਘ ਸ਼ਿਵਾਲਿਕ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।