15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਉੱਘੇ ਉਦਯੋਗਪਤੀ ਨਿਮਿਸ਼ ਅਗਰਵਾਲ ਖੰਨਾ ਫੋਕਲ ਪੁਆਇੰਟ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਬਣੇ

ਅਜੀਤ ਡੈਸਕ 31-08-2025
ਖੰਨਾ, 30 ਅਗਸਤ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਦੇ ਪ੍ਰਸਿੱਧ ਉਦਯੋਗਪਤੀ ਅਗਰਵਾਲ ਪਰਿਵਾਰ ਦੇ ਨੌਜਵਾਨ, ਅਸੁਮਨ ਨਿਊਟਰੀਟੈਕ ਐਗਰੋ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਨਿਮਿਸ਼ ਅਗਰਵਾਲ ਖੰਨਾ ਫ਼ੋਕਲ ਪੁਆਇੰਟ ਐਸੋਸੀਏਸ਼ਨ ਖੰਨਾ ਦੇ ਨਵੇਂ ਪ੍ਰਧਾਨ ਬਣੇ ਹਨ | ਉਹ ਉੱਘੇ ਉਦਯੋਗਪਤੀ ਅਨਿਲ ਅਗਰਵਾਲ ਦੇ ਬੇਟੇ ਹਨ | ਨਿਮਿਸ਼ ਅਗਰਵਾਲ ਕਰੀਬ ਦੋ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਇਸ ਪ੍ਰਮੁੱਖ ਸੰਸਥਾ ਦੇ ਪ੍ਰਧਾਨ ਰਹੇ ਸਾਬਕਾ ਕੌਂਸਲਰ ਅਤੇ ਏ. ਐਸ. ਸਕੂਲਾਂ ਕਾਲਜਾਂ ਦੇ ਟਰੱਸਟੀ ਤੇਜਿੰਦਰ ਪਾਲ ਦੀ ਜਗ੍ਹਾ ਤੇ ਪ੍ਰਧਾਨ ਬਣੇ ਹਨ | ਨਿਮਿਸ਼ ਅਗਰਵਾਲ ਦੇ ਪ੍ਰਧਾਨ ਬਣਨ 'ਤੇ ਹੋਰਨਾਂ ਤੋਂ ਇਲਾਵਾ ਉੱਘੇ ਉਦਯੋਗਪਤੀ ਧਰਮਪਾਲ, ਦੇਵ ਢੰਡ, ਵਿਨੋਦ ਗੁਪਤਾ, ਹਰੀਸ਼ ਗੁਪਤਾ, ਵਿਪਨ ਕਾਂਸਲ, ਸ਼ੀਤਲ ਫੀਡ ਦੇ ਤਰਸੇਮ ਸਿੰਗਲਾ, ਰਣਬੀਰ ਖੰਨਾ, ਜਤਿੰਦਰ ਦੇਵਗਨ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਵਧਾਈਆਂ ਦਿੱਤੀਆਂ | ਗੌਰਤਲਬ ਹੈ ਕਿ ਨਿਮਿਸ਼ ਅਗਰਵਾਲ ਨੂੰ ਕੁੱਝ ਦਿਨ ਪਹਿਲਾਂ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਦੀ ਅਗਵਾਈ ਵਿਚ ਪੰਜਾਬ ਦੀ ਫੂਡ ਪ੍ਰੋਸੈਸਿੰਗ ਤੇ ਡੇਅਰੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ |
ਪਿਛਲੀ ਖ਼ਬਰ ਕੁਆਲਿਟੀ ਪ੍ਰੋਗਰਾਮ ਅਧੀਨ ਤਰਸੇਮ ਸਿੰਘ ਢਿੱਲੋਂ ਨੂੰ ਮਿਲਿਆ 'ਬੈਸਟ ਇੰਪਲਾਈ ਐਵਾਰਡ' ਅਗਲੀ ਖ਼ਬਰ ਆਈ. ਪੀ. ਐਫ. ਸੀ. ਦੀ 13ਵੀਂ ਮੀਟਿੰਗ 'ਚ ਆਈ. ਪੀ. ਸਣੇ ਹੋਰ ਤਕਨੀਕ ਨੂੰ ਲੈ ਕੇ ਹੋਈਆਂ ਅਹਿਮ ਵਿਚਾਰਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।