ਮਾਛੀਵਾੜਾ ਸਾਹਿਬ, 20 ਸਤੰਬਰ (ਮਨੋਜ ਕੁਮਾਰ)- ਪੁਲਿਸ ਸਟੇਸ਼ਨ ਮਾਛੀਵਾੜਾ ਵਿਚ ਬਤੌਰ ਮੁੱਖ ਮੁਨਸ਼ੀ ਕੁਲਜੀਤ ਸਿੰਘ ਨੇ ਇੱਕ ਵਾਰ ਫਿਰ ਇਸ ਪੁਰਾਣੇ ਪਦ ਨੂੰ ਸੰਭਾਲ ਲਿਆ ਹੈ | ਉਹ ਕੁੱਝ ਸਮਾਂ ਪਹਿਲਾਂ ਵੀ ਇਸੇ ਸਟੇਸ਼ਨ ਵਿਚ ਮੁੱਖ ਮੁਨਸ਼ੀ ਤਾਇਨਾਤ ਸਨ ਤੇ ਏਥੇ ਮੌਜੂਦ ਰਹੇ ਮੁੱਖ ਮੁਨਸ਼ੀ ਦੀ ਬਦਲੀ ਖੰਨਾ ਵਿਖੇ ਹੋ ਗਈ ਹੈ ਤੇ ਕੁਲਜੀਤ ਸਿੰਘ ਵੀ ਖੰਨਾ ਤੋਂ ਇੱਥੇ ਬਦਲ ਕੇ ਆਏ ਹਨ | ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਉਹ ਪਹਿਲਾਂ ਦੀ ਤਰਾਂ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਆਮ ਲੋਕਾਂ ਦੀ ਹਰ ਸਮੱਸਿਆ ਦੇ ਸਮਾਧਾਨ ਲਈ ਤਤਪਰ ਰਹਿਣਗੇ |