19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮੇਲਾ ਤਾਂ ਛਪਾਰ ਲੱਗਦਾ...

ਅਜੀਤ ਡੈਸਕ 31-08-2025

ਸਤੰਬਰਦਾਮਹੀਨਾ ਆਚੜ੍ਹਿਐ,ਪੰਜਾਬਨੂੰਛਪਾਰਦੇਮੇਲੇਦਾਚਾਅਚੜ੍ਹਿਐ।ਮਰਹੂਮ ਸ਼੍ਰੋਮਣੀਕਵੀਸ਼ਰਫ਼ਜ਼ਲਦੀਨਲੋਹਟਬੱਦੀ ਦੇ ਫ਼ਰਜੰਦ ਨੇਕ ਨੇਤੂੰਬੇਦੀਤਾਰਕੱਸੀਐ ਅਤੇ ਨਵਜੋਤ ਜਰਗ ਨੇ ਸਾਰੰਗੀ ਦੀਆਂ। ਗੁਲਜ਼ਾਰ ਦੇ ਅਲਗੋਜ਼ਿਆਂ 'ਤੇ ਲੋਗੜੀ ਦੇ ਰੰਗ ਬਰੰਗੇ ਫੁੱਲ ਨੱਚਣ ਲੱਗੇ ਨੇ× ਮੰਡੇਰ ਭਰਾ ਢੋਲ'ਤੇਡਗਾਲਾਉਣ ਨੂੰ ਤਿਆਰ ਨੇ! ਛਪਾਰ ਦਾ ਆਲ਼ਾ ਦੁਆਲਾ ਮਹਿਕਣ ਲੱਗਿਐ ਤੇ ਉਡੀਕਣ ਲੱਗਿਆ, ਮੇਲੇ ਵਾਲੇ ਮੇਲੀਆਂ ਨੂੰ। ਕੋਈ ਵਿਰਲਾ ਘਰ ਹੀ ਹੋਵੇਗਾ, ਜਿੱਥੇ ਬਰੂਹਾਂ 'ਤੇ 'ਜੀ ਆਇਆਂ' ਨਾ ਲਿਖਿਆ ਹੋਵੇ। ਪਹਿਲੀ ਗੁੱਗਾ ਨੌਮੀ ਤੋਂ ਗੁੱਗੇਪੀਰਦੀਆਂਭੇਟਾਂਗਾਗਾਭਗਤਾਂਨੇਪਿੰਡਾਂਵਿਚਅਲਖ ਜਗਾਈ ਐ। ਮੇਲੇਵਿਚ 5 ਸਤੰਬਰ ਤੋਂ 9 ਸਤੰਬਰ ਤੱਕ ਪੰਜਾਬ ਦੇ ਸੱਭਿਆਚਾਰ,ਵਿਰਸੇ,ਰਾਜਨੀਤੀਅਤੇਧਰਮਦੀਆਂਗੂੰਜਾਂਪੈਣਗੀਆਂ।
ਛਪਾਰਦਾਮੇਲਾਪੰਜਾਬਦਾਸਭਤੋਂਵੱਡਾਅਤੇਵਿਲੱਖਣਮੇਲਾਕਹਾਉਂਦੈ।ਭਾਦੋਂਮਹੀਨੇਦੀਚਾਨਣੀਚੌਂਦੇ ਨੂੰ ਗੁੱਗਾ ਪੀਰ ਦੀ ਮਾੜੀ 'ਤੇਲਗਦੇ ਇਸ ਮੇਲੇਦਾਇਤਿਹਾਸਪੁਰਾਣੈ।ਤਕਰੀਬਨ150ਸਾਲਹੋਚੁੱਕੇਨੇਮੇਲਾ ਲਗਦਿਆਂ। 1890 ਈ. ਵਿਚਬਣੀਇਸਮਾੜੀ'ਤੇਪਹੁੰਚ ਅੱਜਵੀਸ਼ਰਧਾਲੂਮੱਥਾ ਟੇਕਦੇ ਨੇ।ਇਸਦੇਵਿਸ਼ਾਲਗੁੰਬਦਵਿਚਲੇਕੰਧਚਿੱਤਰਾਂਵਿਚਸਾਡੇ
ਸੱਭਿਆਚਾਰ ਦੀਆਂ ਅਨਮੋਲ ਨਿਸ਼ਾਨੀਆਂ ਉੱਕਰੀਆਂਹੋਈਆਂਨੇ।ਲੁਧਿਆਣਾਸ਼ਹਿਰਤੋਂ28ਕਿਲੋਮੀਟਰਅਤੇਮੰਡੀਅਹਿਮਦਗੜ੍ਹ ਤੋਂ 2ਕਿਲੋਮੀਟਰਪੱਛਮਵੱਲਪਿੰਡਲਤਾਲਾ,ਰਛੀਨ,ਮਹੇਰਨਾ,ਦਹਿਲੀਜ਼ਅਤੇਰਸੂਲਪੁਰਦੇਸੰਗਮਤੇਬਣੀਇਹਵਿਸ਼ਾਲ ਇਬਾਦਤਗਾਹਦੂਰੋਂ ਨਜ਼ਰਆਉਂਦੀਐਤੇਪੰਜਾਬੀਆਂਦੇਸਦੀਆਂਪੁਰਾਣੇ ਸਾਂਝੀਵਾਲਤਾਦੇਸੁਨੇਹੇਦੀਚਸ਼ਮਦੀਦਗਵਾਹਹੈ।
ਪੰਜਾਬਮੇਲਿਆਂਦਾਦੇਸ਼ਐ।'ਮੇਲਾ' ਸੰਸਕ੍ਰਿਤਦਾਸ਼ਬਦਹੈਜਿਸਦਾਅਰਥਹੈ-ਇਕੱਠ। ਰਿਸ਼ੀਆਂ ਮੁਨੀਆਂ, ਪੀਰਾਂ ਫ਼ਕੀਰਾਂ ਦੀ ਇਸ ਧਰਤੀ 'ਤੇ ਖੁਸ਼ੀਆਂ ਖੇੜਿਆਂ ਦੇ ਅਨੇਕਾਂ ਮੇਲੇ ਲਗਦੇ ਹਨ। ਮੇਲ-ਜੋਲ ਤਾਂ ਪੰਜਾਬੀਆਂ ਦੇ ਖੂਨ ਵਿਚ ਵਸਿਆ ਹੋਇਐ, ਜਿੱਥੇ ਉਹ ਆਪਣੇਪੁਰਾਤਨ ਸੱਭਿਆਚਾਰ ਦੇ ਅਮੀਰ ਅਤੇ ਰੰਗਲੇ ਵਿਰਸੇ ਦੀ ਯਾਦ ਨੂੰ ਤਰੋ-ਤਾਜ਼ਾ ਕਰਦੇ ਨੇ। ਉੱਘੇ ਲੋਕ-ਧਾਰਾ ਚਿੰਤਕ ਸੁਖਦੇਵ ਮਾਦਪੁਰੀ ਦਾ ਕਥਨ ਹੈ: ਇਹ ਉਹ ਅਖਾੜੇ ਹਨ, ਜਿੱਥੇ ਪੰਜਾਬੀ ਆਪਣੀ ਕਠੋਰ ਤੇ ਹੱਡ ਭੰਨਵੀਂ ਜ਼ਿੰਦਗੀ ਨੂੰ ਭੁੱਲ ਕੇ ਖਿੜਵੇਂ ਰੌਂ ਵਿਚ ਪ੍ਰਗਟ ਹੁੰਦੇ ਹਨ। ਇਹ ਲੋਕ ਮਾਨਸਿਕਤਾ ਦਾ ਆਪ ਮੁਹਾਰਾ ਪ੍ਰਵਾਹ ਹਨ, ਜਿੱਥੇ ਪੰਜਾਬ ਦੀ ਨੱਚਦੀ ਗਾਉਂਦੀ ਸੰਸਕ੍ਰਿਤੀ ਸਾਫ਼ ਨਜ਼ਰ ਆਉਂਦੀ ਹੈ।
ਸ਼ਰਧਾਲੂਮਾੜੀ'ਤੇਆਕੇਆਪਣੇਪਰਿਵਾਰ ਤੇ ਪਸ਼ੂਆਂ ਦੀ ਸੁੱਖ ਮੰਗਦੇ ਹਨ। ਇਥੇ ਪਤਾਸਿਆਂ, ਸੇਵੀਆਂ ਤੇ ਖਿੱਲਾਂ ਦਾ ਪ੍ਰਸ਼ਾਦ ਗੁੱਗੇ ਨੂੰ ਭੇਟ ਕੀਤਾ ਜਾਂਦਾ ਹੈ। ਮੇਲੇਦਾਪਹਿਲਾਅਤੇਪੰਜਵਾਂਦਿਨਔਰਤਾਂਲਈਰਾਖਵਾਂ ਰੱਖਿਆ ਜਾਂਦਾ ਹੈ। ਮੱਧਵਾਲੇਦਿਨਮੇਲਾਸਿਖਰ'ਤੇਪਹੁੰਚਜਾਂਦਾਹੈ,ਜਿੱਥੇਰਾਜਨੀਤਕ ਕਾਨਫ਼ਰੰਸਾਂ ਆਪਣੇ ਅਗਲੇਰੇ ਕਦਮਾਂ ਦਾ ਮੁੱਢ ਬੰਨ੍ਹਦੀਆਂ ਹਨ।
ਵੱਡੇਮੇਲੇਤੋਂਇਕਮਹੀਨੇਬਾਅਦਛੋਟਾਮੇਲਾਵੀਸਜਾਇਆਜਾਂਦਾਹੈ।ਇਸਦਾਕਥਾਨਕਇਹਹੈਕਿਵੀਹਵੀਂਸਦੀਦੇਸ਼ੁਰੂਵਿਚਰਾਜੇਨੇ ਕੁੱਝ ਕਿਸਾਨਾਂ ਦੀ ਸ਼ਿਕਾਇਤ 'ਤੇ ਮੇਲੇ 'ਤੇ ਪਾਬੰਦੀ ਲਗਾ ਦਿੱਤੀ। ਰਾਜੇ ਨੇ ਇਸ ਮੇਲੇ ਨੂੰ ਫਿਰ ਤੋਂ ਲਗਾਉਣ ਦੀ ਆਗਿਆ ਦਿੱਤੀ ਅਤੇ ਇਸੇ ਸਥਾਨ 'ਤੇ ਛੋਟਾ ਮੇਲਾ ਵੀ ਸ਼ੁਰੂ ਕਰਵਾਇਆ। ਮੇਲੇ ਦੇ ਦਿਨਾਂ ਵਿਚ ਇੱਥੇ ਮੋਢੇ ਨਾਲ ਮੋਢਾ ਖਹਿੰਦੈ, ਪਰ ਮੇਲੇ ਦੀ ਸਮਾਪਤੀ ਪਿੱਛੋਂ ਇੰਨਾ ਵੱਡਾ ਮੈਦਾਨ ਦੇਖ ਕੇ ਯਕੀਨ ਨਹੀਂ ਹੁੰਦਾ ਕਿ ਇੱਥੇ ਕਦੇ ਇੱਡਾ ਵੱਡਾ ਮੇਲਾ ਭਰਿਆ ਸੀ।
ਛਪਾਰਦਾਮੇਲਾਸਾਡੇਸੱਭਿਆਚਾਰਕਵਿਹਾਰਾਂਦਾਸੁੰਦਰਗੁਲਦਸਤਾਹੈ।ਗੁੱਗਾਪੀਰਨੂੰਪੰਜਾਬਤੋਂਇਲਾਵਾਹਰਿਆਣਾ, ਹਿਮਾਚਲ, ਉੱਤਰੀ ਰਾਜਸਥਾਨ, ਜੰਮੂ ਅਤੇ ਗੁਜਰਾਤ ਵਿਚ ਵੀ ਪੂਜਣ ਯੋਗ ਸਥਾਨ ਹਾਸਲ ਹੈ। ਪਰ ਜੋ ਪ੍ਰਸਿੱਧੀ ਇਸ ਨੂੰ ਪੰਜਾਬ ਵਿਚਮਿਲੀਹੈ,ਉਹਅਦਭੁੱਤਹੈ। ਮੇਲੇ ਤੋਂ ਕਈ ਕਈ ਦਿਨ ਪਹਿਲਾਂ ਘਰਾਂ ਵਿਚ ਮਹਿਮਾਨ ਨਿਵਾਜ਼ੀ ਲਈ ਤਿਆਰੀਆਂ ਹੋਣ ਲੱਗ ਜਾਂਦੀਆਂ ਨੇ। ਸਕੂਲਾਂ, ਕਾਲਜਾਂ ਤੇ ਹੋਰ ਸੰਸਥਾਨਾਂ ਵਿਚ ਛੁੱਟੀ ਵਾਲਾ ਮਾਹੌਲ ਬਣ ਜਾਂਦੈ। ਸਾਰੇ ਰਾਹ ਮੇਲਾ ਛਪਾਰ ਵੱਲ ਜਾਂਦੇ ਲਗਦੇ ਨੇ। ਪੈਦਲ,ਸਾਈਕਲ,ਕਾਰਾਂ,ਟਰੈਕਟਰ,ਘੋੜੇ,ਊਠਮੇਲੇਨੂੰ ਅਹੁਲਦੇ ਨੇ। ਗੱਭਰੂਆਂ ਦੀਆਂ ਢਾਣੀਆਂ ਧੂਹਵੇਂ ਚਾਦਰੇ ਪਾ, ਗਲੀਂ ਕੈਂਠੇ ਸਜਾ ਤੇ ਮਾਵੇ ਵਾਲੀਆਂ ਪੱਗਾਂ ਬੰਨ੍ਹ ਕੇ ਬੋਲੀਆਂ ਪਾਉਂਦੇ ਮੇਲੇ ਵਿਚ ਪਹੁੰਚਦੇ ਹਨ। ਚੰਡੋਲ, ਪੰਘੂੜੇ, ਸਰਕਸਾਂ ਰੰਗ ਬੰਨ੍ਹਦੇ ਨੇ। ਰਾਜਨੀਤਕਪਾਰਟੀਆਂਮੇਲੇਦੇਇਕੱਠ'ਚੋਂਆਪਣੀਆਂਵੋਟਾਂਭਾਲਦੀਆਂਨੇ।ਜਲੇਬੀਆਂ,ਪਕੌੜੇ,ਖਜਲਾਅਤੇਖਿਡੌਣਿਆਂਦੀਆਂਦੁਕਾਨਾਂ 'ਤੇਭੀੜਲੱਗੀਹੁੰਦੀਆ।ਚਾਰੇਪਾਸੇਹੁਲਾਸਦਾਮਾਹੌਲਨਜ਼ਰੀਂਪੈਂਦੈ।
ਜਿਉਂਜਿਉਂਦਿਨਢਲਦੈ,ਮੇਲੇਨੂੰਰੂਪਚੜ੍ਹਦੈ।ਪਹਿਲਵਾਨਾਂਦੇਅਖਾੜੇ,ਛਿੰਝਾਂਤਕੜੇਜੁੱਸਿਆਂਨੂੰਲਲਕਾਰਦੇਹਨ।ਚੌੜੀਆਂਛਾਤੀਆਂ 'ਤੇ ਲਿਸ਼ ਲਿਸ਼ ਕਰਦੇ ਸਰੀਰਦੇਖਕੇਚੋਬਰਾਂਦੇਮੂੰਹੋਂ'ਵਾਹ ਬਈਵਾਹ'ਮੱਲੋ-ਮੱਲੀ ਨਿੱਕਲ ਜਾਂਦੀ ਐ। ਨਸ਼ਿਆਂ ਵਲੋਂ ਧਿਆਨ ਹਟਾ ਕੇ ਜਵਾਨਾਂ ਨੂਂ ਸੁਚੱਜੇ ਰਾਹ ਤੋਰਨ ਦਾ ਇਕ ਜ਼ਰ੍ਹੀਆ ਬਣਦੈ। ਟਿਕੀ ਰਾਤ ਨੂੰ ਗੱਭਰੂਆਂ ਦੀਆਂ ਟੋਲੀਆਂ ਬੋਲੀਆਂ ਅਤੇ ਮਲਵਈ ਗਿੱਧੇ ਨਾਲ ਧਮੱਚੜ ਪੱਟਦੀਆਂ ਨੇ ਤਾਂ ਇਉਂ ਲੱਗਦੈ ਜਿਵੇਂ ਸਮਾਂ ਬੰਨ੍ਹ ਲਿਆ ਹੋਵੇ। ਅਰਾਧਨਾ ਤੋਂ ਮਗਰੋਂ ਬੋਲੀਆਂ ਟੱਪਿਆਂ ਨਾਲ ਮਾਹੌਲ ਰੰਗੀਨ ਬਣ ਜਾਂਦਾ ਤੇ ਤਾਰਿਆਂ ਦੀਆਂ ਖਿੱਤੀਆਂ ਦੇ ਖਿਸਕਣ ਦਾ ਚਿੱਤ ਚੇਤਾ ਹੀ ਨਹੀਂ ਰਹਿੰਦਾ:
ਸਾਡੇਪਿੰਡਦੇਮੁੰਡੇਵੇਖਲਓ, /ਜਿਉਂਟਾਹਲੀਦੇਪਾਵੇ
ਕੰਨੀਦਾਰਮੁੰਡੇਬੰਨ੍ਹਦੇਚਾਦਰੇ, / ਪਿੰਜਣੀਨਾਲਸੁਹਾਵੇ
ਭੰਗੜਾਪਾਉਂਦਿਆਂਦੀ, / ਸਿਫ਼ਤਕਰੀਨਾਜਾਵੇ।
ਰਾਤਾਂਨੂੰਇਸਤਰੀਆਂਵਾਲੇਲਿਬਾਸਪਾ ਕੇਜਦੋਂਨਚਾਰਪੈਲਾਂਪਾਉਂਦੇਨੇਤਾਂਪੰਜਾਬੀਆਂਦੇਬੁੱਲ੍ਹਾਂਤੇਹਾਸਾਠਣਕਦੈ। ਗਮੰਤਰੀਆਂਦੀਆਂਢੱਡਸਾਰੰਗੀਆਂਮੇਲੇਦੇਰੂਪਨੂੰਹੋਰਨਿਖਾਰਦੀਆਂਹਨ।ਕਿੱਸੇਹੀਰਰਾਂਝਾ,ਪੂਰਨਭਗਤ,ਇੰਦਰਬੇਗੋ,ਰਾਜਾਰਸਾਲੂ, ਸੁੱਚੇ ਸੂਰਮੇ ਜਿੱਥੇ ਜੋਸ਼ ਨਾਲ ਭਰ ਦਿੰਦੇ ਹਨ, ਉੱਥੇ ਨਵੀਂ ਪੀੜ੍ਹੀ ਨੂੰ ਆਪਣੇ ਅਲੋਪ ਹੋ ਰਹੇ ਕੀਮਤੀ ਵਿਰਸੇ ਅਤੇ ਸੱਭਿਆਚਾਰ ਨਾਲ ਵੀ ਜੋੜਦੇ ਨੇ।
ਪੰਜਦਿਨਲੱਗਣਵਾਲੇਮੇਲਾਛਪਾਰਵਿਚਪੰਜਾਬਨੱਚਦਾਗਾਉਂਦਾਨਜ਼ਰਆਉਂਦੈ,ਜਿਵੇਂਕੁਦਰਤਨੇਪੰਜਾਬੀਆਂਨੂੰਖੁੱਲ੍ਹੇਦਿਲ ਨਾਲ ਨਿਵਾਜ਼ ਕੇ ਆਪਣੀ ਵਿਸ਼ਾਲਤਾ ਦਾ ਹੀ ਅਹਿਸਾਸ ਕਰਾਇਆ ਹੁੰਦਾ ਹੈ। ਇੱਥੇ ਅਸਮਾਨੀਂ ਪੀਂਘ ਦੇ ਸੱਤੇ ਰੰਗ ਉੱਘੜਦੇ ਨੇ, ਜਿੱਥੇ ਵੀਰਾਂ, ਯੋਧਿਆਂ ਦੀਆਂ ਵਾਰਾਂ ਗਾ ਕੇ ਨਮਨ ਕੀਤਾ ਜਾਂਦੈ, ਉੱਥੇ ਇਸ਼ਕ ਹਕੀਕੀ ਅਤੇ ਇਸ਼ਕ ਮਿਜਾਜ਼ੀ ਦੇ ਆਦਰਸ਼ਾਂ ਨੂੰ ਵੀ ਚੇਤਿਆਂ ਵਿਚ ਉਭਾਰਿਆ ਜਾਂਦਾ ਹੈ। ਮੇਲੇ ਤਾਂ ਜੱਗ ਜਿਊਂਦਿਆਂ ਦੇ ਹੀ ਹੁੰਦੇ ਨੇ। ਸ਼ਾਲਾ! ਇਹ ਖੁਸ਼ੀਆਂ ਚਿਰ ਸਦੀਵੀ ਰਹਿਣ:
ਮੇਲਿਆਂ 'ਚੋਂ ਮੇਲਾ,ਮੇਲਾਹੈ ਛਪਾਰ ਦਾ ਰਾਂਝਿਆਂਤੇਹੀਰਾਂਨੂੰ,ਜੋ'ਵਾਜ਼ਾਂਮਾਰਦਾ।

-ਮੋਬਾਈਲ : 89684-33500

ਪਿਛਲੀ ਖ਼ਬਰ 3 ਸਤੰਬਰ ਨੂੰ 114ਵੇਂ ਜਨਮ ਦਿਵਸ 'ਤੇ ਵਿਸ਼ੇਸ਼ ਸਾਂਝੇ ਪੰਜਾਬ ਦਾ ਅਣਖੀਲਾ ਲੋਕ ਕਵੀ : ਚਿਰਾਗ ਦੀਨ ਦਾਮਨ ਅਗਲੀ ਖ਼ਬਰ ਮਨੁੱਖੀ ਸੱਭਿਅਤਾ ਲਈ ਘਾਤਕ ਸਿੱਧ ਹੋਵੇਗੀ ਰੁੱਖਾਂ ਦੀ ਕਟਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।