19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮਸਨੂਈ ਸਿਆਣਪ : ਕੀ ਹੈ ਭਵਿੱਖ

ਅਜੀਤ ਡੈਸਕ 31-08-2025

ਮਨੁੱਖ ਕੁਦਰਤ ਦੀ ਸਭ ਤੋਂ ਸੋਹਣੀ, ਜਟਿੱਲ ਤੇ ਅਦਭੁਤ ਰਚਨਾ ਹੈ। ਇਸ ਇਨਸਾਨੀ ਰਚਨਾ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਵੀ ਵਿਗਿਆਨ ਬਹੁਤ ਦੂਰ ਹੈ। ਪਰ ਪਤਾ ਨਹੀਂ ਕਿਉਂ ਮਨੁੱਖ ਆਪਣੇ-ਆਪ ਨੂੰ ਕੁਦਰਤ ਦੀ ਬਣਾਈ ਇਸ ਇਕ ਨੰਬਰ ਦੀ ਰਚਨਾ ਨੂੰ ਦੂਜੇ ਨੰਬਰ 'ਤੇ ਲਿਆਉਣ ਲੱਗਿਆ ਹੋਇਆ ਹੈ ਤੇ ਏ.ਆਈ. (ਆਰਟੀਫਿਸ਼ੀਅਲ ਇੰਟੈਲੀਜੈਂਸ) ਦੇ ਨਾਂਅ 'ਤੇ ਆਪਣੇ ਦਿਮਾਗ ਤੋਂ ਵੀ ਤੇਜ਼ ਟੂਲ ਬਣਾਉਣ 'ਤੇ ਲੱਗਿਆ ਹੋਇਆ ਹੈ।
ਵਰਤਮਾਨ ਸਮੇਂ ਵਿਚ ਹਰੇਕ ਪਾਸੇ ਏ.ਆਈ. ਦੇ ਚਰਚੇ ਹੋ ਰਹੇ ਹਨ। ਜੇਕਰ ਮਾਹਿਰਾਂ ਦੀ ਮੰਨੀਏ ਤਾਂ ਉਹ ਇਸ ਨੂੰ ਮਨੁੱਖ ਲਈ ਵਰਦਾਨ ਦੇ ਰੂਪ ਵਿਚ ਦੇਖ ਰਹੇ ਹਨ ਤੇ ਤਰਕ ਦਿੱਤਾ ਜਾ ਰਿਾਹ ਕਿ ਭਵਿੱਖ ਵਿਚ ਬਹੁਤ ਸਾਰੀਆਂ ਬਿਮਾਰੀਆਂ 'ਤੇ ਕਾਬੂ ਪਾ ਲਿਆ ਜਾਵੇਗਾ ਤੇ ਵਿਅਕਤੀਆਂ ਦੀ ਕੰਮ ਕਰਨ ਦੀ ਸਮਰੱਥਾ ਵੀ ਏ.ਆਈ. ਦੇ ਜ਼ਰੀਏ ਬਹੁਤ ਹੱਦ ਤੱਕ ਵਧ ਜਾਵੇਗੀ।
ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਇਸ ਦੀਆਂ ਉਪਲਬੱਧੀਆਂ ਗਿਣਵਾਈਆਂ ਜਾ ਰਹੀਆਂ ਹਨ ਕਿ ਸਿੱਖਿਆ ਦੇ ਖੇਤਰ ਵਿਚ ਇਕ ਕ੍ਰਾਂਤੀਕਾਰੀ ਮੀਲ ਪੱਥਰ ਦਾ ਕੰਮ ਕਰੇਗੀ ਕੰਮ ਦੀ ਸਮਰੱਥਾ ਅਤੇ ਸ਼ੁੱਧਤਾ ਵਧੇਗੀ।
ਅਮਰੀਕਾ ਦੇ ਇਕ ਵਿਗਿਆਨੀ ਦੁਆਰਾ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਅਸੀਂ ਏ.ਆਈ. ਦੀ ਰੋਬਟ ਟੈਸਟਿੰਗ ਕਰ ਰਹੇ ਸੀ ਤਾਂ ਇਹ ਰੋਬਟ ਭਾਵਨਾਤਮਿਕ ਤੌਰ 'ਤੇ ਮੇਰੇ ਨਾਲ ਜੁੜ ਰਿਹਾ ਸੀ ਤੇ ਬਹੁਤ ਸਾਰੇ ਸੁਆਲਾਂ ਦੇ ਜਵਾਬ ਤੇ ਕੰਮ ਭਾਵਨਾਵਾਂ ਨੂੰ ਧਿਆਨ ਵਿਚ ਰੱਖ ਕੇ ਕਰ ਰਿਹਾ ਸੀ।
ਬੱਚਿਆਂ ਵਿਚ ਇਸ ਦਾ ਕਰੇਜ਼ ਸਾਡੇ ਲਈ ਖਤਰੇ ਦੀ ਘੰਟੀ ਹੈ। ਇਕ ਹਿਸਟਰੀ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਬੱਚਿਆਂ ਦੁਆਰਾ ਇਸ 'ਤੇ ਆਤਮ-ਹੱਤਿਆ ਲਈ ਨੋਟ ਲਿਖਣ ਦੀ ਸਰਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਸ਼ਲੀਲ ਵੀਡੀਓਜ਼, ਫੋਟੋਆਂ ਇਸ ਉੱਪਰ ਸਕਿੰਟਾਂ ਵਿਚ ਤਿਆਰ ਕੀਤੀਆਂ ਜਾ ਸਕਦੀਆਂ ਹਨ ਜੋ ਕਿਸੇ ਦੀ ਵੀ ਜ਼ਿੰਦਗੀ ਪਲਾਂ ਵਿਚ ਤਬਾਹ ਕਰ ਸਕਦੀਆਂ ਹਨ।
ਸਾਡੇ ਬੱਚਿਆਂ ਦੇ ਦਿਮਾਗ ਨੂੰ ਵਿਕਸਿਤ ਹੋਣ ਵਿਚ ਇਸ ਤਕਨੀਕੀ ਯੁੱਗ ਨੇ ਪੂਰੀ ਤਰ੍ਹਾਂ ਰੁਕਾਵਟ ਪਾਈ ਹੈ। ਸਾਡੀ ਨਿਰਭਰਤਾ ਦਿਨ-ਬਦਿਨ ਇਨ੍ਹਾਂ ਉੱਪਰ ਵਧਦੀ ਜਾ ਰਹੀ ਹੈ। ਅਸੀਂ ਹਰ ਰੋਜ਼ ਦੇ ਛੋਟੇ-ਛੋਟੇ ਕੰਮਾਂ ਲਈ ਇਸ ਉੱਪਰ ਨਿਰਭਰ ਹੁੰਦੇ ਜਾ ਰਹੇ ਹਨ।
ਕੀ ਅਸੀਂ ਭਵਿੱਖ ਵਿਚ ਅਜਿਹੀਆਂ ਖ਼ਤਰਨਾਕ ਮਸ਼ੀਨਾਂ ਧਰਤੀ ਉੱਪਰ ਪੈਦਾ ਕਰ ਲਵਾਂਗੇ ਜੋ ਕਿ ਮਨੁੱਖ ਦੀ ਮਹੱਤਤਾ ਨੂੰ ਹੀ ਖਤਮ ਕਰ ਦੇਣਗੀਆਂ।
ਅਸਲ ਵਿਚ ਮੋਬਾਈਲ ਫੋਨ ਰਾਹੀਂ ਅਸੀਂ ਪਹਿਲਾਂ ਹੀ ਏ.ਆਈ. ਦੀ ਵਰਤੋਂ ਕਰ ਰਹੇ ਹਾਂ ਹਰੇਕ ਛੋਟੀ ਤੋਂ ਛੋਟੀ ਚੀਜ਼ ਨੂੰ ਯਾਦ ਰੱਖਣ ਦੀ ਬਜਾਏ ਅਸੀਂ ਗੂਗਲ ਕਰਨਾ ਪਸੰਦ ਕਰਦੇ ਹਾਂ। ਨਵੀਂ ਪੀੜ੍ਹੀ ਵਿਚ ਗੂਗਲ ਅਸਿਸਦ, ਸਿਰੀ, ਚੈਟ ਜੀ.ਪੀ.ਟੀ., ਗ੍ਰੋਕ, ਜੈਮਿਨੀ ਐਪਸ ਰਾਹੀਂ ਇਸ ਦੀ ਵਰਤੋਂ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ਇਹ ਬਣਾਈਆਂ ਜਾਣ ਵਾਲੀਆਂ ਏ.ਆਈ. ਅਤੇ ਰੋਬਟਸ ਭਵਿੱਖ ਵਿਚ ਆਪਣੇ-ਆਪ ਨੂੰ ਹੋਰ ਵੀ ਵਿਕਸਿਤ ਕਰਨਗੇ। ਭਵਿੱਖ ਵਿਚ ਸਾਡੀ ਯਾਦ ਸ਼ਕਤੀ ਬਹੁਤ ਹੀ ਸੀਮਤ ਹੋ ਜਾਵੇਗੀ। ਸਾਡੀ ਪੂਰੀ ਜ਼ਿੰਦਗੀ ਮਸ਼ੀਨਾਂ ਉੱਪਰ ਹੀ ਨਿਰਭਰ ਹੋ ਜਾਵੇਗੀ। ਇਨ੍ਹਾਂ ਦੀ ਵਧਦੀ ਗਿਣਤੀ ਧਰਤੀ ਉੱਪਰ ਜਾਤੀ ਲਈ ਖਤਰਾ ਹੋ ਜਾਵੇਗੀ।
ਬਹੁਤ ਸਾਰੇ ਸਵਾਲ ਮੇਰੇ ਦਿਮਾਗ ਵਿਚ ਘੜੀ ਦੀ ਸੂਈ ਵਾਂਗ ਲਗਾਤਾਰ ਘੁੰਮ ਰਹੇ ਹਨ। ਕੀ ਇਹ ਇਕ ਵਰਦਾਨ ਹੈ? ਜਾਂ ਇਹ ਸ਼ਰਾਪ ਹੈ? ਕੀ ਅਸੀਂ ਇਨ੍ਹਾਂ ਨੂੰ ਬਣਾਇਆ ਹੈ? ਕੀ ਭਵਿੱਖ ਵਿਚ ਇਹ ਆਪਣੇ-ਆਪ ਨੂੰ ਬਣਾਏਗਾ? ਕੀ ਇਹ ਤਬਾਹੀ ਹੈ?
ਆਖਿਰ ਕੀ ਹੈ... ਭਵਿੱਖ?

-ਮੋਬਾਈਲ : 98721-74177

ਪਿਛਲੀ ਖ਼ਬਰ ਅਜੀਬ ਘਟਨਾ ਅਗਲੀ ਖ਼ਬਰ ਬਿਨਾਂ ਦਿਮਾਗ਼, ਖ਼ੂਨ ਅਤੇ ਸਰੀਰ ਵਾਲੀ ਮੱਛੀ-ਸਟਾਰ ਫਿਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।