11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਗਿੱਲ ਤੇ ਰੋਹਿਤ ਸੀ.ਓ.ਈ. ਵਿਖੇ ਬੁਮਰਾਹ, ਜੈਸਵਾਲ, ਸੁੰਦਰ ਦੇ ਨਾਲ ਫਿਟਨੈੱਸ ਟੈਸਟ 'ਚੋਂ ਲੰਘਣਗੇ

ਅਜੀਤ ਡੈਸਕ 31-08-2025
ਬੈਂਗਲੁਰੂ, 30 ਅਗਸਤ (ਪੀ.ਟੀ.ਆਈ.)-ਭਾਰਤ ਦੇ ਟੈਸਟ ਕਪਤਾਨ ਤੇ ਟੀ-20 ਉਪ-ਕਪਤਾਨ ਸ਼ੁਭਮਨ ਗਿੱਲ ਆਉਣ ਵਾਲੇ ਏਸ਼ੀਆ ਕੱਪ ਲਈ ਦੁਬਈ ਜਾਣ ਤੋਂ ਪਹਿਲਾਂ ਫਿਟਨੈਸ ਮੁਲਾਂਕਣ ਤੇ ਤਿਆਰੀਆਂ ਲਈ ਇੱਥੇ ਬੀ.ਸੀ.ਸੀ.ਆਈ ਸੈਂਟਰ ਆਫ਼ ਐਕਸੀਲੈਂਸ (ਸੀ.ਓ.ਈ.) ਪਹੁੰਚੇ ਹਨ | ਏਸ਼ੀਆ ਕੱਪ ਲਈ ਭਾਰਤੀ ਟੀਮ 'ਚ ਜਗ੍ਹਾ ਬਣਾਉਣ ਵਾਲੇ ਖਿਡਾਰੀ 9 ਸਤੰਬਰ ਨੂੰ ਮੇਜ਼ਬਾਨ ਯੂ.ਏ.ਈ. ਵਿਰੁੱਧ ਟੂਰਨਾਮੈਂਟ ਦੇ ਉਦਘਾਟਨੀ ਮੈਚ ਤੋਂ ਪਹਿਲਾਂ 4 ਸਤੰਬਰ ਨੂੰ ਦੁਬਈ 'ਚ ਇਕੱਠੇ ਹੋਣ ਵਾਲੇ ਹਨ | ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਵੀ ਫਿਟਨੈਸ ਮੁਲਾਂਕਣ ਲਈ ਸੀ.ਓ.ਈ. ਪਹੁੰਚੇ ਹਨ¢ ਐਤਵਾਰ ਤੋਂ ਫਿਟਨੈਸ ਜਾਂਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ ਸਾਰਿਆਂ ਦੀਆਂ ਨਜ਼ਰਾਂ ਵਨਡੇ ਕਪਤਾਨ ਰੋਹਿਤ 'ਤੇ ਹੋਣਗੀਆਂ, ਜੋ ਪਹਿਲਾਂ ਹੀ ਟੀ-20 ਅਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕਾ ਹੈ | 38 ਸਾਲਾ ਖਿਡਾਰੀ ਦੇ ਅਕਤੂਬਰ 'ਚ ਇਕ ਰੋਜ਼ਾ ਲੜੀ ਲਈ ਆਸਟ੍ਰੇਲੀਆ ਦਾ ਦੌਰਾ ਕਰਨ ਦੀ ਸੰਭਾਵਨਾ ਹੈ ਪਰ ਇਹ ਦੇਖਣਾ ਬਾਕੀ ਹੈ ਕਿ ਉਹ 30 ਸਤੰਬਰ, 3 ਅਕਤੂਬਰ ਤੇ 5 ਅਕਤੂਬਰ ਨੂੰ ਕਾਨਪੁਰ 'ਚ ਆਸਟ੍ਰੇਲੀਆ 'ਏ' ਵਿਰੁੱਧ ਹੋਣ ਵਾਲੇ ਇਕ ਰੋਜ਼ਾ ਮੈਚ ਖੇਡਦਾ ਹੈ ਜਾਂ ਨਹੀਂ | ਆਸਟ੍ਰੇਲੀਆ ਵਿਰੁੱਧ ਇਕ ਰੋਜ਼ਾ ਲੜੀ ਦੇ ਮੈਚ 19, 23 ਅਤੇ 25 ਅਕਤੂਬਰ ਨੂੰ ਖੇਡੇ ਜਾਣਗੇ | ਗਿੱਲ ਤੋਂ ਇਲਾਵਾ, ਵਿਕਟਕੀਪਰ-ਬੱਲੇਬਾਜ਼ ਜਿਤੇਸ਼ ਸ਼ਰਮਾ ਵੀ ਟੂਰਨਾਮੈਂਟ ਤੋਂ ਪਹਿਲਾਂ ਦੀਆਂ ਤਿਆਰੀਆਂ ਲਈ ਸੀ.ਓ.ਈ. ਪਹੁੰਚ ਗਏ ਹਨ | ਜਾਣਕਾਰੀ ਅਨੁਸਾਰ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਵਾਸ਼ਿੰਗਟਨ ਸੁੰਦਰ, ਯਸ਼ਸਵੀ ਜੈਸਵਾਲ ਤੇ ਸ਼ਾਰਦੁਲ ਠਾਕੁਰ ਵੀ ਸੀ.ਓ.ਈ. ਪਹੁੰਚਣ ਲਈ ਤਿਆਰ ਹਨ |

ਪਿਛਲੀ ਖ਼ਬਰ ਬੰਗਲਾਦੇਸ਼ ਨੇ ਚੀਨੀ ਤਾਈਪੇ ਨੂੰ 8-3 ਨਾਲ ਹਰਾਇਆ ਅਗਲੀ ਖ਼ਬਰ ਅੰਕਿਤ ਤੇ ਧੁਲ ਦੇ ਸੈਂਕੜਿਆਂ ਨੇ ਉੱਤਰੀ ਜ਼ੋਨ ਨੂੰ ਦਲੀਪ ਟਰਾਫੀ ਸੈਮੀਫਾਈਨਲ ਦੇ ਨੇੜੇ ਪਹੁੰਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।