ਬੈਂਗਲੁਰੂ, 30 ਅਗਸਤ (ਪੀ.ਟੀ.ਆਈ.)-ਕਪਤਾਨ ਅੰਕਿਤ ਕੁਮਾਰ ਤੇ ਉੱਭਰਦੇ ਬੱਲੇਬਾਜ਼ ਯਸ਼ ਧੁਲ ਦੇ ਪੂਰਬੀ ਜ਼ੋਨ ਵਿਰੁੱਧ ਸ਼ਾਨਦਾਰ ਸੈਂਕੜੇ ਨੇ ਇੱਥੇ ਉੱਤਰੀ ਜ਼ੋਨ ਨੂੰ ਦਲੀਪ ਟਰਾਫੀ ਸੈਮੀਫਾਈਨਲ ਦੀ ਦਹਿਲੀਜ਼ 'ਤੇ ਪਹੁੰਚਾ ਦਿੱਤਾ | ਉੱਤਰੀ ਜ਼ੋਨ ਨੇ 183 ਦੌੜਾਂ ਦੀ ਬੜ੍ਹਤ ਦੇ ਬਾਵਜੂਦ ਦੁਬਾਰਾ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਅੰਕਿਤ (168 ਨਾਬਾਦ) ਤੇ ਧੁਲ (133 ਦੌੜਾਂ, 157 ਗੇਂਦਾਂ) ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ, ਜਿਸ ਨਾਲ ਉਨ੍ਹਾਂ ਦੀ ਟੀਮ ਕੁਆਰਟਰ ਫਾਈਨਲ ਦੇ ਤੀਜੇ ਦਿਨ ਦੇ ਅੰਤ ਤੱਕ 2 ਵਿਕਟਾਂ 'ਤੇ 388 ਦੌੜਾਂ ਬਣਾ ਸਕੀ ਤੇ ਕੁੱਲ 563 ਦੌੜਾਂ ਦੀ ਬੜ੍ਹਤ ਹਾਸਲ ਕਰ ਸਕੀ | ਅੰਕਿਤ ਤੇ ਧੁਲ ਨੇ ਦੂਜੇ ਵਿਕਟ ਲਈ 290 ਗੇਂਦਾਂ 'ਚ 240 ਦੌੜਾਂ ਜੋੜੀਆਂ | ਇਸ ਦੌਰਾਨ, ਧੁਲ ਪੂਰੀ ਤਰ੍ਹਾਂ ਹਮਲਾਵਰ ਬੱਲੇਬਾਜ਼ੀ ਕਰ ਰਿਹਾ ਸੀ ਜਦੋਂ ਕਿ ਅੰਕਿਤ ਨੇ ਸਬਰ ਨਾਲ ਖੇਡਿਆ ਤੇ ਸੈਂਕੜਾ ਲਗਾਇਆ | ਸ਼ੁਭਮ ਖਜੂਰੀਆ (21) ਦੇ ਜਲਦੀ ਆਊਟ ਹੋਣ ਤੋਂ ਬਾਅਦ, ਪੂਰਬੀ ਜ਼ੋਨ ਦੇ ਗੇਂਦਬਾਜ਼ਾਂ ਨੂੰ ਉੱਤਰੀ ਜ਼ੋਨ ਦੀ ਇਸ ਜੋੜੀ 'ਤੇ ਕੋਈ ਪ੍ਰਭਾਵ ਪਾਉਣ ਲਈ ਸੰਘਰਸ਼ ਕਰਨਾ ਪਿਆ | ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵਿਚਕਾਰ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ | ਪਰ ਪੂਰਬੀ ਜ਼ੋਨ ਦੇ ਗੇਂਦਬਾਜ਼ ਦਿਨ 'ਤੇ ਇੰਨਾ ਹੀ ਕਰ ਸਕੇ | ਹਾਲਾਂਕਿ, ਕੁੱਝ ਸਮੇਂ ਬਾਅਦ ਰਿਆਨ ਪਰਾਗ ਨੇ ਧੁਲ ਨੂੰ ਆਉਟ ਕਰਨ 'ਚ ਕਾਮਯਾਬ ਰਿਹਾ | ਸਟੰਪਸ ਦੇ ਸਮੇਂ, ਅੰਕਿਤ 56 ਦੌੜਾਂ 'ਤੇ ਬੱਲੇਬਾਜ਼ੀ ਕਰ ਰਿਹਾ ਸੀ |