ਬੈਂਗਲੁਰੂ, 30 ਅਗਸਤ (ਯੂ.ਐਨ.ਆਈ.)-ਆਰ.ਸੀ.ਬੀ. ਕੇਅਰਜ਼ ਨੇ ਆਈ.ਪੀ.ਐਲ. 2025 'ਚ ਖਿਤਾਬ ਜਿੱਤਣ ਤੋਂ ਬਾਅਦ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਾਜੜ ਦੇ ਪੀੜਤਾਂ ਦੇ ਪਰਿਵਾਰਾਂ ਲਈ ਮਦਦ ਦਾ ਐਲਾਨ ਕੀਤਾ ਹੈ | ਆਰ.ਸੀ.ਬੀ. ਕੇਅਰਜ਼ ਭਾਜੜ 'ਚ ਆਪਣੀ ਜਾਨ ਗੁਆਉਣ ਵਾਲੇ ਹਰੇਕ ਪ੍ਰਸ਼ੰਸਕ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੇਵੇਗਾ | ਆਰ.ਸੀ.ਬੀ. ਕੇਅਰਜ਼ ਨੇ ਕਿਹਾ ਕਿ ਵਿੱਤੀ ਸਹਾਇਤਾ ਉਸਦੀ ਨਵੀਂ ਪਹਿਲ ਆਰ.ਸੀ.ਬੀ. ਕੇਅਰਜ਼ ਦੇ ਤਹਿਤ ਦਿੱਤੀ ਜਾ ਰਹੀ ਹੈ¢ ਆਰ.ਸੀ.ਬੀ. ਨੇ ਪਹਿਲਾਂ ਹਾਦਸੇ 'ਚ ਮਾਰੇ ਗਏ ਪ੍ਰਸ਼ੰਸਕਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ | ਆਰ.ਸੀ.ਬੀ. ਨੇ ਐਕਸ 'ਤੇ ਆਪਣੀ ਪੋਸਟ 'ਚ ਲਿਖਿਆ ਕਿ 4 ਜੂਨ ਨੂੰ ਸਾਡੇ ਦਿਲ ਟੁੱਟ ਗਏ ਸਨ | ਅਸੀਂ ਆਰ.ਸੀ.ਬੀ. ਪਰਿਵਾਰ ਦੇ 11 ਮੈਂਬਰਾਂ ਨੂੰ ਗੁਆ ਦਿੱਤਾ | ਉਹ ਸਾਡਾ ਹਿੱਸਾ ਸਨ | ਉਨ੍ਹਾਂ ਦੀ ਗੈਰਹਾਜ਼ਰੀ ਹਮੇਸ਼ਾ ਸਾਡੀਆਂ ਯਾਦਾਂ 'ਚ ਰਹੇਗੀ | ਕੋਈ ਵੀ ਮਦਦ ਉਨ੍ਹਾਂ ਦੀ ਜਗ੍ਹਾ ਕਦੇ ਨਹੀਂ ਭਰ ਸਕਦੀ |
ਬੈਂਗਲੁਰੂ ਭਾਜੜ ਹਾਦਸੇ ਦੇ ਪੀੜਤ ਪਰਿਵਾਰਾਂ ਦੀ ਮਦਦ ਕਰੇਗਾ ਆਰ.ਸੀ.ਬੀ. ਕੇਅਰਜ਼
ਅਜੀਤ ਡੈਸਕ
31-08-2025