11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਐਡੀਲੇਡ ਸੰਗਤ ਐਸ-ਏ ਟੀਮ ਵਲੋਂ ਫÏਜਾ ਸਿੰਘ ਦੀ ਯਾਦ 'ਚ ਮੈਰਾਥਾਨ ਕਰਵਾਈ ਜਾ ਰਹੀ

<br/> 31-08-2025
ਐਡੀਲੇਡ, 30 ਅਗਸਤ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸੰਗਤ ਐਸ-ਏ ਟੀਮ ਵਲੋਂ ਕੁਆਂਟਮ ਡਿਵੈਲਪਰਜ਼ ਗਰੁੱਪ ਦੇ ਸਹਿਯੋਗ ਨਾਲ ਕੀਤੇ ਗਏ ਉਪਰਾਲੇ ਹੇਠ ਐਡੀਲੇਡ ਵਿਖੇ ਮਹਾਨ ਦÏੜਾਕ ਫÏਜਾ ਸਿੰਘ ਦੀ ਯਾਦ 'ਚ 21 ਸਤੰਬਰ ਨੂੰ ਵਿਸ਼ਾਲ ਮੈਰਾਥਾਨ ਕਰਵਾਈ ਜਾ ਰਹੀ ਹੈ | ਐਡੀਲਡ ਸੰਗਤ ਟੀਮ ਹੇਠ ਇਸ ਵਾਰ ਸਿਟੀ-ਬੇ ਦੌੜ ਜੋ ਕਿ ਐਡੀਲੇਡ ਸਿਟੀ ਕੋਸਲ ਵੱਲੋਂ 1973 ਤੋਂ ਸ਼ੁਰੂ ਕੀਤੀ ਗਈ ਸੀ 'ਚ ਭਾਗ ਲਿਆ ਜਾਵੇਗਾ | ਇੱਥੇ ਇਹ ਵੀ ਦੱਸਣਯੋਗ ਹੈ ਕਿ 53 ਸਾਲਾ ਇਸ ਪੁਰਾਤਨ ਦੋੜ ਜੋ ਕਿ ਹਰ ਸਾਲ ਸਤੰਬਰ ਮਹੀਨੇ ਕਰਵਾਈ ਜਾਦੀ ਹੈ | ਇਸ 'ਚ ਪਹਿਲੀ ਵਾਰ ਆਪਣੀ ਇੰਡੀਅਨ ਕਮਿਉਨਟੀ ਇਕ ਵੱਡੀ ਟੀਮ ਵਜੋਂ ਇਸ ਯਾਦਗਾਰੀ ਦੋੜ 'ਚ ਭਾਗ ਲੈ ਰਹੀ ਹੈ | ਇਸ ਮੈਰਾਥਾਨ ਦਾ ਮਕਸਦ ਆਪਣੇ ਭਾਈਚਾਰੇ 'ਚ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਤੇ ਏਕਤਾ ਦਾ ਸੰਦੇਸ਼ ਦੇਣਾ ਹੈ | ਪ੍ਰਬੰਧਕਾ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਭਾਗ ਲੈਣ ਤੇ ਇਸ ਇਤਿਹਾਸਕ ਮੌਕੇ ਦਾ ਹਿੱਸਾ ਬਣਨ | ਐਡੀਲੇਡ ਸੰਗਤ ਦੇ ਮੁੱਖ ਸੇਵਾਦਾਰ ਗੁਰਿੰਦਰਜੀਤ ਸਿੰਘ ਜੱਸੜ ਨੇ ਦੱਸਿਆ ਕਿ ਐਡੀਲੇਡ ਸੰਗਤ ਵੱਲੋਂ ਫ੍ਰੀ ਫੌਜਾ ਸਿੰਘ ਟੀ-ਸ਼ਰਟ ਸਭ ਰਜਿਸਟਰਡ ਟੀਮ ਮੈਂਬਰਸ ਨੂੰ ਦਿੱਤੀ ਜਾਵੇਗੀ | ਦੋੜ ਖ਼ਤਮ ਹੋਣ ਤੇ ਸਭ ਟੀਮ ਮੈਬਰਾਂ ਲਈ ਖਾਣੇ ਦਾ ਪ੍ਰਬੰਧ ਵੀ ਸੰਸਥਾ ਵੱਲੋਂ ਕੀਤਾ ਜਾਵੇਗਾ |

ਪਿਛਲੀ ਖ਼ਬਰ ਟਰੰਪ ਨੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਲਈ ਗੁਪਤ ਸੇਵਾ ਸੁਰੱਖਿਆ ਕੀਤੀ ਰੱਦ ਅਗਲੀ ਖ਼ਬਰ ਬੈਂਗਲੁਰੂ ਭਾਜੜ ਹਾਦਸੇ ਦੇ ਪੀੜਤ ਪਰਿਵਾਰਾਂ ਦੀ ਮਦਦ ਕਰੇਗਾ ਆਰ.ਸੀ.ਬੀ. ਕੇਅਰਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।