ਲੋਹੀਆਂ ਖਾਸ, 29 ਅਗਸਤ (ਬਲਵਿੰਦਰ ਸਿੰਘ ਵਿੱਕੀ)-ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਬੀਬੀ ਰਣਜੀਤ ਕੌਰ ਕਾਕੜ ਕਲਾਂ ਵਾਈਸ ਪ੍ਰਧਾਨ ਮਹਿਲਾ ਵਿੰਗ ਪੰਜਾਬ, ਡਾਇਰੈਕਟਰ ਇੰਫੋਟੈਕ ਚੰਡੀਗੜ ਵੱਲੋਂ ਬਲਾਕ ਲੋਹੀਆਂ ਖਾਸ ਦੇ ਹੜ੍ਹ ਪ੍ਰਭਾਵਿਤ ਪਿੰਡ ਗੱਟਾ ਮੁੰਡੀ ਕਾਸੂ, ਭਾਨੇ ਵਾਲ, ਬਸਤੀ ਬੁਰਜੀ ਨੰਬਰ 163 ਆਦਿ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ | ਉਹਨਾ ਵੱਲੋਂ ਜਰੂਰਤ ਮੰਦ ਲੋਕਾਂ ਨੂੰ ਸਮੱਗਰੀ ਦੇ ਨਾਲ ਨਾਲ ਵਰਤੋਂ ਲਈ 62 ਹਜਾਰ ਰੁਪਏ ਦੇ ਡੀਜ਼ਲ ਦੀ ਸਹਾਇਤਾ ਵੀ ਮੁਹੱਈਆ ਕਰਵਾਈ ਗਈ | ਰਣਜੀਤ ਕੌਰ ਕਾਕੜ ਕਲਾਂ ਵੱਲੋਂ ਦੱਸਿਆ ਗਿਆ ਕਿ ਆਪ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਹਰ ਪੱਧਰ ਤੇ ਰਾਹਤ ਦੇ ਪ੍ਰਬੰਧ ਕੀਤੇ ਜਾ ਰਹੇ ਹਨ | ਲੋਕਾਂ ਨੂੰ ਰਸਦ ਪਾਣੀ, ਪਸ਼ੂਆਂ ਦਾ ਚਾਰਾ, ਦਵਾਈਆਂ ਅਤੇ ਹੋਰ ਸਹੂਲਤਾਂ ਲਈ ਪੰਜਾਬ ਦੇ ਕੈਬਨਿਟ ਮੰਤਰੀ, ਵਿਧਾਇਕ, ਵਰਕਰ, ਮਹਿਲਾ ਵਿੰਗ ਅਤੇ ਵਲੰਟੀਅਰ ਟੀਮਾਂ ਮੌਕੇ 'ਤੇ ਡਟੇ ਹੋਏ ਹਨ | ਇਸ ਮੌਕੇ ਉਹਨਾਂ ਨਾਲ ਮਨਦੀਪ ਸਿੰਘ ਝੀਤਾ ਪੀ ਏ, ਲਛਮਣ ਸਿੰਘ ਪੂਨੀਆ, ਸੁੱਚਾ ਗਿੱਲ, ਸੋਨੂੰ ਕਾਕੜ ਕਲਾਂ, ਗੁਰਮੁੱਖ ਸਿੰਘ, ਕੁਲਵੰਤ ਸਿੰਘ, ਜੋਗਿੰਦਰ ਸਿੰਘ, ਗੁਰਦਾਸ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਰਣਜੀਤ ਸਿੰਘ, ਬਲਦੇਵ ਸਿੰਘ ਅਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |