ਜਲੰਧਰ, 20 ਸਤੰਬਰ (ਅਜੀਤ ਬਿਊਰੋ)-ਪਿਛਲੇ ਦਿਨੀਂ ਇੰਟਰਨੈਸ਼ਨਲ ਪੰਥਕ ਦਲ ਦੇ ਸਿਰਕੱਢ ਆਗੂ ਭਾਈ ਕਪਤਾਨ ਸਿੰਘ 'ਤੇ ਗੁਰਦੁਆਰਾ ਸੈਜਲੀ ਸਟਰੀਟ ਵਿਖੇ ਜੋ ਜਾਨਲੇਵਾ ਹਮਲਾ ਕੀਤਾ ਗਿਆ ਤੇ ਜਿਸ 'ਚ ਭਾਈ ਕਪਤਾਨ ਸਿੰਘ ਬੁਰੀ ਤਰ੍ਹਾਂ ਜ਼ਖਮੀਂ ਹੋ ਗਏ ਤੇ ਪੁਲਿਸ ਵੱਲੋਂ ਮÏਕੇ 'ਤੇ ਦਖਲ ਦੇ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜਸਵੀਰ ਸਿੰਘ ਰੋਡੇ ਨੇ ਕਿਹਾ ਕਿ ਇਹ ਇਕ ਅਤਿਅੰਤ ਨਿੰਦਣਯੋਗ ਹਰਕਤ ਹੈ ਜੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ 'ਚ ਕੀਤੀ ਗਈ | ਉਕਤ ਵਿਚਾਰ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਕਿੰਨੀ ਕੁ ਬਹਾਦਰੀ ਦੀ ਗੱਲ ਹੈ ਕਿ 15-20 ਬੰਦੇ ਭਾਈ ਕਪਤਾਨ ਸਿੰਘ ਨੂੰ ਫੜ ਕੇ ਬੁਰੀ ਤਰ੍ਹਾਂ ਜ਼ਖਮੀਂ ਕਰ ਦੇਣ¢ ਇਨ੍ਹਾਂ ਹਮਲਾਵਰ ਲੋਕਾਂ ਨੇ ਨਾ ਤਾਂ ਸਾਬਤ ਸੂਰਤ ਦਾਹੜੇ ਕੇਸਾਂ ਦੀ ਕਦਰ ਕੀਤੀ ਅਤੇ ਨਾ ਹੀ ਗੁਰਦੁਆਰਾ ਸਾਹਿਬ ਤੇ ਗੁਰੂ ਸਾਹਿਬ ਦੀ ਮਾਣ ਮਰਿਯਾਦਾ ਦਾ ਖਿਆਲ ਰੱਖਿਆ | ਇੰਗਲੈਂਡ ਦੀਆਂ ਬਹੁਤ ਸਾਰੀਆਂ ਸੰਗਤਾਂ ਤੇ ਸ਼ਖਸੀਅਤਾਂ ਨੇ ਭਾਈ ਕਪਤਾਨ ਸਿੰਘ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਤਾ ਹੈ |