06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

14ਵੀਂ ਸਵ. ਆਰ.ਸੀ. ਚੋਪੜਾ ਮੈਮੋਰੀਅਲ ਦੋ ਰੋਜ਼ਾ ਰਾਸ਼ਟਰੀ ਮੂਟ ਕੋਰਟ ਮੁਕਾਬਲਾ ਹੋਇਆ ਸਮਾਪਤ <br/>

ਅਜੀਤ ਡੈਸਕ 21-09-2025
ਜਲੰਧਰ, 20 ਸਤੰਬਰ (ਅ.ਬ)-ਸੇਂਟ ਸੋਲਜਰ ਲਾਅ ਕਾਲਜ ਵਲੋਂ 14ਵੀਂ ਸਵਰਗੀ ਸ੍ਰੀ ਆਰ.ਸੀ. ਚੋਪੜਾ ਮੈਮੋਰੀਅਲ ਦੋ-ਰੋਜ਼ਾ ਰਾਸ਼ਟਰੀ ਮੂਟ ਕੋਰਟ ਮੁਕਾਬਲਾ ਅੱਜ ਸਮਾਪਤ ਹੋਇਆ¢ ਇਸ ਮੁਕਾਬਲੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ, ਚੰਡੀਗੜ੍ਹ, ਦਿੱਲੀ, ਮਹਾਂਰਾਸ਼ਟਰ, ਕਰਨਾਟਕ, ਕੇਰਲਾ, ਰਾਜਸਥਾਨ, ਗੁਜਰਾਤ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਸਮੇਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੀਆਂ 44 ਟੀਮਾਂ ਨੇ ਹਿੱਸਾ ਲਿਆ¢ ਮੁਕਾਬਲੇ ਦੇ ਪਹਿਲੇ ਦਿਨ ਸਾਰੀਆਂ 44 ਟੀਮਾਂ ਨੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮਿ੍ਤਸਰ ਅਤੇ ਲੁਧਿਆਣਾ ਦੇ ਸੀਨੀਅਰ ਵਕੀਲਾਂ ਦੀਆਂ ਅਦਾਲਤਾਂ ਦੇ ਡਵੀਜ਼ਨ ਬੈਂਚਾਂ ਦੇ ਸਾਹਮਣੇ ਸ਼ੁਰੂਆਤੀ ਦੌਰ ਵਿੱਚ ਮੁਕਾਬਲਾ ਕੀਤਾ¢ ਵੱਖ-ਵੱਖ ਮੁਲਾਂਕਣ ਮਾਪਦੰਡਾਂ 'ਤੇ ਜੱਜਾਂ ਦੇ ਸਕੋਰਾਂ ਦੇ ਆਧਾਰ 'ਤੇ ਦੂਸਰੇ ਦਿਨ ਸਵੇਰੇ ਹੋਏ ਸੈਮੀਫਾਈਨਲ ਲਈ ਚਾਰ ਟੀਮਾਂ ਦੀ ਪਛਾਣ ਕੀਤੀ ਗਈ¢ ਸੈਮੀਫਾਈਨਲ ਕੋਰਟਾਂ ਦੀ ਪ੍ਰਧਾਨਗੀ ਸੇਵਾ-ਮੁਕਤ ਸੈਸ਼ਨ ਜੱਜਾਂ ਅਤੇ ਸੀਨੀਅਰ ਵਕੀਲਾਂ ਨੇ ਕੀਤੀ¢ ਇਸ ਮੁਕਾਬਲੇ ਦੀ ਪ੍ਰਧਾਨਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜਾਂ ਐੱਮ.ਐੱਸ. ਚÏਹਾਨ ਅਤੇ ਐੱਸ.ਡੀ. ਆਨੰਦ ਅਤੇ ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਕੀਤੀ | ਸਾਰੇ ਮਹਿਮਾਨਾਂ ਦਾ ਸਵਾਗਤ ਕਾਲਜ ਡਾਇਰੈਕਟਰ ਡਾ. ਐੱਸ.ਸੀ. ਸ਼ਰਮਾ ਨੇ ਕੀਤਾ¢ ਮੁਕਾਬਲੇ ਵਿੱਚ ਜੀ.ਐਚ.ਜੀ ਇੰਸਟੀਚਿਊਟ ਆਫ਼ ਲਾਅ ਸਿੱਧਵਾ ਖੁਰਦ ਦੀ ਟੀਮ ਨੂੰ ਜੇਤੂ ਐਲਾਨਿਆ ਗਿਆ ਅਤੇ ਕ੍ਰਾਈਸਟ ਯੂਨੀਵਰਸਿਟੀ ਬੰਗਲÏਰ ਨੂੰ ਉਪ ਜੇਤੂ ਐਲਾਨਿਆ ਗਿਆ¢ ਦੂਸਰੀ ਉਪ ਜੇਤੂ ਟੀਮਾਂ ਚੰਡੀਗੜ੍ਹ ਯੂਨੀਵਰਸਿਟੀ, ਪੰਜਾਬ ਅਤੇ ਮਹਾਰਾਜਾ ਅਗਰਸੇਨ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼, ਦਿੱਲੀ ਰਹੀ¢ ਸਰਬੋਤਮ ਖੋਜਕਰਤਾ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਹਰਿਆਣਾ ਤੋਂ ਦਿਵਿਆ ਰੰਜਨ ਸਿੰਘ ਸੀ¢ ਦੂਸਰੀ ਸਰਬੋਤਮ ਖੋਜਕਰਤਾ ਬਾਲਾ ਸਾਹਿਬ ਆਪਟੇ ਕਾਲਜ ਆਫ਼ ਲਾਅ ਮੁੰਬਈ ਤੋਂ ਨੰਦਿਨੀ ਦੇਵੇਂਦਰ ਗੋਰਡੇ ਸੀ¢ ਸਰਬੋਤਮ ਵਿਦਿਆਰਥੀ ਵਕੀਲ ਚੰਡੀਗੜ੍ਹ ਯੂਨੀਵਰਸਿਟੀ, ਪੰਜਾਬ ਤੋਂ ਅੱਵਲ ਸੀ ਅਤੇ ਦੂਸਰੀ ਸਰਬੋਤਮ ਵਿਦਿਆਰਥੀ ਵਕੀਲ ਕ੍ਰਾਈਸਟ ਯੂਨੀਵਰਸਿਟ ਬੰਗਲÏਰ ਤੋਂ ਵੇਦਾਂਤੀ ਬਖਸ਼ੀ ਸੀ¢ ਮੁਕਾਬਲੇ ਦੀ ਜੇਤੂ ਟੀਮ ਨੂੰ ਨਗਦ ਇਨਾਮ ਅਤੇ ਇੱਕ ਟਰਾਫੀ ਅਤੇ ਉਪ ਜੇਤੂ ਟੀਮ ਨੂੰ ਵੀ ਨਗਦ ਇਨਾਮ ਅਤੇ ਇੱਕ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ¢

ਪਿਛਲੀ ਖ਼ਬਰ ਉਲੰਪੀਅਨ ਗੁਰਜੀਤ ਕੌਰ ਨੇ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਕੀਤਾ ਪ੍ਰੇਰਿਤ <br/> ਅਗਲੀ ਖ਼ਬਰ ਇੰਗਲੈਂਡ 'ਚ ਭਾਈ ਕਪਤਾਨ ਸਿੰਘ 'ਤੇ ਹਮਲਾ ਕਾਇਰਤਾ ਭਰੀ ਹਰਕਤ-ਗਿਆਨੀ ਜਸਵੀਰ ਸਿੰਘ ਰੋਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।