ਵਕੀਲਾਂ ਵਲੋਂ ਭਲਕੇ ਨੋ ਵਰਕ ਡੇਅ ਰੱਖਣ ਦਾ ਐਲਾਨ
ਅਜੀਤ ਡੈਸਕ
21-09-2025
ਜਲੰਧਰ, 20 ਸਤੰਬਰ (ਚੰਦੀਪ ਭੱਲਾ)-ਬੀਤੇ ਦਿਨੀ ਕਨੇਡਾ ਵਿਖੇ ਬੈਠੇ ਇੱਕ ਵਿਅਕਤੀ ਵੱਲੋ ਸ਼ਹਿਰ ਦੇ ਪ੍ਰਮੁੱਖ ਵਕੀਲ ਮਨਦੀਪ ਸਿੰਘ ਸਚਦੇਵਾ ਨੂੰ ਧਮਕੀਆਂ ਦੇਣ ਅਤੇ ਫਿਰÏਤੀ ਮੰਗਣ ਦੇ ਮਾਮਲੇ ਚ ਪੁਲਿਸ ਵੱਲੋਂ ਗਿਰਫਤਾਰ ਕੀਤੇ ਗਏ ਸੈਮ ਨਾਂਅ ਦੇ ਵਿਅਕਤੀ ਨੂੰ ਅੱਜ ਜਾਂਚ ਤੋਂ ਬਾਅਦ ਛੱਡ ਦਿੱਤਾ ਗਿਆ ਪਰ ਇਸ ਗੱਲ ਦਾ ਵਕੀਲਾਂ ਵੱਲੋਂ ਕੜਾ ਰੋਸ਼ ਜਤਾਇਆ ਗਿਆ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਦਿਤਿਆ ਜੈਨ ਅਤੇ ਸਕੱਤਰ ਰੋਹਿਤ ਗੰਭੀਰ ਦੀ ਅਗਵਾਈ ਚ ਬਾਰ ਮੈਂਬਰਾਂ ਨੇ ਇੱਕ ਅਹਿਮ ਮੀਟਿੰਗ ਕਰਦੇ ਹੋਏ ਫੈਸਲਾ ਲਿਆ ਕਿ ਪੁਲਿਸ ਇਸ ਮਾਮਲੇ ਚ ਸਖਤ ਕਾਰਵਾਈ ਨਹੀਂ ਕਰ ਰਹੀ ਤੇ ਪੁਲਿਸ ਦਾ ਰੋਲ ਇਸ ਮਾਮਲੇ ਨੂੰ ਲੈ ਕੇ ਕੋਈ ਜਿਆਦਾ ਵਧੀਆ ਨਹੀਂ ਰਿਹਾ ਹੈ ਇਸ ਸਬੰਧੀ ਰੋਸ਼ ਜਾਹਿਰ ਕਰਦੇ ਹੋਏ ਵਕੀਲਾਂ ਨੇ ਸੋਮਵਾਰ 22 ਸਤੰਬਰ ਨੂੰ ਨੋ ਵਰਕ ਡੇਅ ਰੱਖਣ ਦਾ ਐਲਾਨ ਕੀਤਾ ਹੈ ਤੇ ਮੰਗ ਕੀਤੀ ਹੈ ਕਿ ਇਸ ਮਾਮਲੇ ਨਾਲ ਜੁੜੇ ਵਿਅਕਤੀਆਂ ਨੂੰ ਛੇਤੀ ਤੋਂ ਛੇਤੀ ਗਿ੍ਫ਼ਤਾਰ ਕੀਤਾ ਜਾਵੇ¢