06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਪੋਰਟਸ ਕਾਲਜ 'ਚ ਮਨਾਇਆ ਹਿੰਦੀ ਦਿਵਸ <br/>

ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪਿ੍ੰ. ਡਾ. ਰਣਬੀਰ ਸਿੰਘ ਅਤੇ ਸਟਾਫ਼ | ਤਸਵੀਰ ਜੀਪੀ ਸਿੰਘ <br/> 21-09-2025
ਜਲੰਧਰ, 20 ਸਤੰਬਰ (ਜਸਪਾਲ ਸਿੰਘ)-ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਵਿਖੇ ਹਿੰਦੀ ਦਿਵਸ ਨੂੰ ਸਮਰਪਿਤ ਇਕ ਸਮਾਗਮ ਦਾ ਆਯੋਜਨ ਕਰਵਾਇਆ ਗਿਆ | ਇਸ ਮੌਕੇ ਕਾਲਜ ਵਿਦਿਆਰਥੀਆਂ ਦੇ ਪੋਸਟਰ ਪੇਸ਼ਕਾਰੀ, ਕਵਿਤਾ ਉਚਾਰਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਸ ਸਮਾਗਮ ਦਾ ਆਰੰਭ ਕਾਲਜ ਪਿ੍ੰਸੀਪਲ ਡਾ. ਰਣਬੀਰ ਸਿੰਘ ਦੇ ਸੰਬੋਧਨ ਨਾਲ ਹੋਇਆ, ਜਿਨ੍ਹਾਂ ਕਿਹਾ ਕਿ ਆਪਣੀਆਂ ਭਾਸ਼ਾਵਾਂ ਦੀ ਪ੍ਰਗਤੀ ਲਈ ਉਹਨਾਂ ਨਾਲ ਜੁੜੇ ਦਿਨ ਮਨਾਉਣੇ ਬਹੁਤ ਲਾਜ਼ਮੀ ਹਨ | ਇਸੇ ਤਰ੍ਹਾਂ ਡਾ. ਅਮਨਦੀਪ ਕੌਰ ਨੇ ਆਪਣੇ ਵਿਚਾਰ ਰੱਖਦਿਆਂ ਮੌਜੂਦਾ ਸਮੇਂ ਵਿੱਚ ਇੱਕ ਤੋਂ ਵਧੇਰੇ ਭਾਸ਼ਾਵਾਂ ਦੇ ਗਿਆਨ ਉਪਰ ਜ਼ੋਰ ਦਿੱਤਾ ਪਰੰਤੂ ਭਾਰਤੀ ਭਾਸ਼ਾਵਾਂ ਦੀ ਮਹੱਤਤਾ ਨੂੰ ਬਰਕਰਾਰ ਰੱਖਣ ਦਾ ਸੁਨੇਹਾ ਵੀ ਦਿੱਤਾ | ਇਸ ਸਮਾਗਮ ਦੇ ਪੋਸਟਰ ਮੁਕਾਬਲੇ ਵਿੱਚ ਬੀ. ਏ. ਸਮੈਸਟਰ ਪੰਜਵਾਂ ਦੀ ਰਿਤਿਕਾ ਅਤੇ ਦਨੀਸ਼ਾ ਕ੍ਰਮਵਾਰ ਪਹਿਲੇ, ਦੂਜੇ ਸਥਾਨ ਉੱਤੇ ਰਹੀਆਂ ਅਤੇ ਬੀ ਪੀ ਈ ਐੱਸ ਦੀ ਵਿਦਿਆਰਥਣ ਜੋਤੀ ਨੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਕਵਿਤਾ ਮੁਕਾਬਲੇ ਵਿੱਚ ਰਿੰਕੂ ਪਹਿਲੇ, ਸਕੀਨਾ ਦੂਜੇ ਅਤੇ ਰਾਧਾ ਤੀਜੇ ਸਥਾਨ ਉੱਤੇ ਰਹੀ | ਭਾਸ਼ਣ ਮੁਕਾਬਲੇ ਵਿੱਚ ਸ਼ੁਭਮ ਨੇ ਪਹਿਲਾ, ਰਿੰਕੂ ਨੇ ਦੂਜਾ ਅਤੇ ਦਿਵਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਤ ਉੱਪਰ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ ਪੱਤਰ ਦਿੱਤੇ ਗਏ | ਇਸ ਸਮਾਗਮ ਦਾ ਸਮੁੱਚਾ ਸੰਚਾਲਨ ਕਾਲਜ ਹਿੰਦੀ ਸਹਾਇਕ ਪ੍ਰੋਫੈਸਰ ਮੈਡਮ ਨੀਨਾ ਕਪੂਰ ਨੇ ਸਫਲਤਾਪੂਰਵਕ ਕੀਤਾ |

ਪਿਛਲੀ ਖ਼ਬਰ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਸ਼ਰਧਾ ਨਾਲ ਮਨਾਇਆ ਜੋਤੀ ਜੋਤਿ ਦਿਵਸ <br/> ਅਗਲੀ ਖ਼ਬਰ ਬਜਾਜ ਅਲਿਆਂਜ਼ ਲਾਈਫ ਇਨਸ਼ੋਰੈਂਸ ਨੇ ਤੁਰੰਤ ਕਲੇਮ ਪ੍ਰਕਿਰਿਆ ਦੀ ਸੁਵਿਧਾ ਮੁਹੱਈਆ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।