19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਲਘੂ ਕਹਾਣੀ ਰੋਜ਼ਾਨਾ ਡਾਇਰੀ

ਅਜੀਤ ਡੈਸਕ 31-08-2025

'ਬੇਟਾ ਰੋਟੀ ਖਾ ਲਈ ਏ? ਪਾਪਾ ਘਰ ਆ ਗਏ ਨੇ? ਸਫਾਈ ਵਾਲੀ ਕੰਮ ਕਰ ਗਈ? ਕੱਪੜੇ ਬਾਹਰ ਸੁੱਕਣੇ ਪਾ ਦੇਣੇ। ਮੋਬਾਈਲ 'ਤੇ ਨਾ ਬੈਠੇ ਰਹਿਣਾ। ਪੜ੍ਹਾਈ ਵੀ ਕਰ ਲਵੀਂ। ਛੋਟੇ ਵੀਰ ਨੂੰ ਵੀ ਦੁੱਧ ਪਿਲਾ ਦੇਵੀਂ। ਆਪਸ ਵਿਚ ਲੜਿਓ ਨਾ।'
'ਠੀਕ ਹੈ ਮੰਮੀ ਜੀ।'
ਦਫਤਰ ਦੀਆਂ ਫਾਈਲਾਂ ਦੇ ਢੇਰ ਫਰੋਲਦਿਆਂ ਅਤੇ ਗੁੰਝਲਦਾਰ ਕੰਮ ਮੁਕਾਉਂਦਿਆਂ ਵੀ ਉਹ ਘਰ ਦੇ ਫਿਕਰ ਕਰ ਰਹੀ ਹੁੰਦੀ। ਸ਼ਾਮ ਨੂੰ ਥੱਕੀ ਟੁੱਟੀ ਘਰ ਪਹੁੰਚਦੀ। ਕਦੇ-ਕਦੇ ਕੋਈ ਪਾਣੀ ਦਾ ਗਿਲਾਸ ਵੀ ਨਾ ਪੁੱਛਦਾ। ਸਭ ਆਪਣੇ ਮੋਬਾਈਲ 'ਤੇ ਜਾਂ ਕੰਮਾਂ 'ਚ ਮਸਤ ਹੁੰਦੇ। ਮਸਾਂ ਕੁਝ ਪਲ ਆਰਾਮ ਕਰਦੀ। ਉਸ ਦੀ ਖਾਹਿਸ਼ ਹੁੰਦੀ ਹੈ ਕਿ ਘਰ ਦਾ ਕੋਈ ਮੈਂਬਰ ਵੀ ਬਾਹਰੋਂ ਖਾਣਾ ਨਾ ਮੰਗਵਾਵੇ।
ਦਫਤਰ ਦੇ ਕੱਪੜੇ ਬਦਲ ਕੇ ਫਿਰ ਰਸੋਈ ਜਾ ਵੜਦੀ, ਆਪਣੇ ਪਰਿਵਾਰ ਦੀਆਂ ਲੋੜਾਂ ਅਤੇ ਖੁਸ਼ੀਅ ਪੂਰੀਆਂ ਕਰਨ ਵਾਸਤੇ।

-ਲਲਤੋਂ ਕਲਾਂ, ਲੁਧਿਆਣਾ। ਮੋਬਾਈਲ : 98728-68913

ਪਿਛਲੀ ਖ਼ਬਰ ਕਹਾਣੀ ਮਾਂ ਦੀ ਚਿੱਠੀ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ-38 * ਗੁਰਦਿਆਲ ਰੌਸ਼ਨ *

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।