24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹੜ੍ਹ ਪੀੜਤਾਂ ਲਈ ਲੋੜੀਂਦੀਆਂ ਵਸਤਾਂ ਦੀ ਗੱਡੀ ਚੇਅਰਮੈਨ ਤੇ ਸੰਧਵਾਂ ਨੇ ਕੀਤੀ ਰਵਾਨਾ

ਅਜੀਤ ਡੈਸਕ 30-08-2025
ਕੋਟਕਪੂਰਾ, 29 ਅਗਸਤ (ਮੋਹਰ ਸਿੰਘ ਗਿੱਲ)-ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਹਦਾਇਤ 'ਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ ਤੇ ਪਸ਼ੂਆਂ ਲਈ ਚਾਰਾ ਆਦਿ ਦੀਆਂ ਗੱਡੀਆਂ ਰਵਾਨਾ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ | ਸਥਾਨਕ ਬੱਤੀਆਂ ਵਾਲੇ ਚੌਕ ਤੋਂ ਉਨ੍ਹਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਤੇ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਸਾਂਝੇ ਤੌਰ 'ਤੇ ਰਾਸ਼ਨ ਦੀ ਗੱਡੀ ਰਵਾਨਾ ਕਰਦਿਆਂ ਆਖਿਆ ਕਿ ਇਹ ਮਾਨਵਤਾ ਭਲਾਈ ਦੇ ਸੇਵਾ ਕਾਰਜ ਆਉਂਦੇ ਦਿਨਾਂ 'ਚ ਵੀ ਜਾਰੀ ਰਹਿਣਗੇ | ਅੱਜ ਦਵਾਈਆਂ ਤੇ ਫ਼ਸਟ ਏਡ ਤੋਂ ਇਲਾਵਾ ਆਟਾ, ਖੰਡ, ਦਾਲਾਂ, ਛੋਲੇ, ਹਲਦੀ, ਮਿਰਚ, ਧਨੀਆ ਪਾਊਡਰ, ਸਰੋਂ ਦਾ ਤੇਲ, ਚਾਹ ਪੱਤੀ, ਨਮਕ ਅਤੇ ਹੋਰ ਨਿੱਤ ਵਰਤੋਂ ਵਾਲੇ ਸਾਮਾਨ ਦੀਆਂ 100 ਕਿੱਟਾਂ ਵਾਲੀ ਗੱਡੀ ਨੂੰ ਰਵਾਨਾ ਕੀਤਾ, ਜਿਸ ਨੂੰ ਫੂਡ ਸਪਲਾਈ ਵਿਭਾਗ ਫ਼ਿਰੋਜ਼ਪੁਰ ਦੇ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਵਾਲੀ ਟੀਮ ਉਕਤ ਸਮਾਨ ਪ੍ਰਾਪਤ ਕਰਕੇ ਲੋੜਵੰਦਾਂ ਤੱਕ ਪਹੁੰਚਾਵੇਗੀ | ਸਪੀਕਰ ਸੰਧਵਾਂ ਨੇ 10 ਲੱਖ ਰੁਪਏ ਰਾਹਤ ਕਾਰਜਾਂ ਲਈ ਤੇ ਇਕ ਮਹੀਨੇ ਦੀ ਤਨਖਾਹ ਭੇਜ ਦਿੱਤੀ ਹੈ | ਕੌਂਸਲਰ ਸਿਮਰਨਜੀਤ ਸਿੰਘ ਵਿਰਦੀ ਨੇ ਆਖਿਆ ਕਿ ਉਨ੍ਹਾਂ ਇਕ ਮਹੀਨੇ ਦੀ ਤਨਖਾਹ ਹੜ੍ਹ ਪੀੜ੍ਹਤਾਂ ਲਈ ਭੇਜ ਦਿੱਤੀ ਹੈ | ਮੇਹਰ ਸਿੰਘ ਚੰਨੀ ਬਲਾਕ ਪ੍ਰਧਾਨ, ਅਮਨਦੀਪ ਸਿੰਘ ਸੰਧੂ ਪੀ. ਏ., ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਸਵਰਨਜੀਤ ਸਿੰਘ ਵਿਰਦੀ, ਪਿ੍ੰਸ ਬਹਿਲ ਤੇ ਗੋਗੀ ਬਰਾੜ ਸੰਧਵਾਂ ਨੇ ਆਖਿਆ ਕਿ ਸ਼ਹਿਰ ਤੇ ਪਿੰਡਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਰਾਹਤ ਸਮੱਗਰੀ ਇਕੱਤਰ ਕੀਤੀ ਜਾ ਰਹੀ ਹੈ | ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਤੇ ਚੇਅਰਮੈਨ ਗੁਰਮੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਹਰੇ ਚਾਰੇ ਵਾਲੀ, ਪਰਸੋਂ ਤੂੜੀ ਵਾਲੀਆਂ ਗੱਡੀਆਂ, ਫਿਰ ਸਬਜ਼ੀ ਵਾਲੀਆਂ ਗੱਡੀਆਂ ਭੇਜੀਆਂ ਜਾਣਗੀਆਂ |
ਪਿਛਲੀ ਖ਼ਬਰ ਮਨਰੇਗਾ ਵਰਕਰਜ਼ ਯੂਨੀਅਨ ਵਲੋਂ ਏ. ਡੀ. ਸੀ. ਦਫ਼ਤਰ ਅੱਗੇ ਰੋਸ ਧਰਨਾ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।