ਫਗਵਾੜਾ, 30 ਅਗਸਤ (ਅਸ਼ੋਕ ਕੁਮਾਰ ਵਾਲੀਆ)- ਥਾਣਾ ਰਾਵਲਪਿੰਡੀ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ 1 ਪਿਸਟਲ 32 ਬੋਰ ਸਮੇਤ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ | ਗਿ੍ਫ਼ਤਾਰ ਕੀਤੇ ਨੌਜਵਾਨਾ ਦੀ ਪਹਿਚਾਣ ਪਰਿੰਜਣ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਵਾਲਮੀਕ ਮੁਹੱਲਾ ਪਾਂਸ਼ਟਾ ਥਾਣਾ ਰਾਵਲਪਿੰਡੀ, ਬਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਦਿਹਾਣਾ ਥਾਣਾ ਮੇਹਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ | ਥਾਣਾ ਰਾਵਲਪਿੰਡੀ ਦੇ ਐਸ.ਐਚ.ਓ. ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਨਰੂੜ ਸਾਈਡ ਨੂੰ ਆ ਰਹੇ ਸੀ ਤਾਂ ਸਮਾਜ ਸੇਵੀ ਵਿਅਕਤੀ ਨੇ ਇਤਲਾਹ ਦਿੱਤੀ ਕਿ ਪਰਿੰਜਣ ਕੁਮਾਰ ਤੇ ਬਲਜੀਤ ਸਿੰਘ ਪੈਦਲ ਨਰੂੜ ਸਾਈਡ ਤੋਂ ਪਿੰਡ ਪਾਂਸ਼ਟਾ ਨੂੰ ਆ ਰਹੇ ਹਨ | ਪਰਿੰਜਣ ਕੁਮਾਰ ਕੋਲ ਨਜਾਇਜ਼ ਅਸਲ੍ਹਾ ਹੈ ਤੇ ਪਰਿੰਜਣ ਕੁਮਾਰ ਖ਼ਿਲਾਫ਼ ਪਹਿਲਾਂ ਵੀ ਲੜਾਈ ਝਗੜਾ ਤੇ ਅਸਲਾ ਐਕਟ ਦੇ ਮੁਕੱਦਮੇ ਦਰਜ ਹਨ ਜੋ ਅੱਜ ਵੀ ਆਪਣੇ ਸਾਥੀ ਬਲਜੀਤ ਸਿੰਘ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਤਾਕ ਵਿਚ ਹਨ | ਦੋਨਾਂ ਨੂੰ ਸ਼ੱਕ ਦੇ ਬਿਨਾਹ 'ਤੇ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਜਿੰਨ੍ਹਾ ਕੋਲ ਨਾਜਾਇਜ਼ ਅਸਲ੍ਹਾ ਹੋਣਾ ਪਾਏ ਜਾਣ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ |