14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਸਪਾ ਨੇ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਚਾਰਦੀਵਾਰੀ ਢਾਹੁਣ ਦੇ ਰੋਸ ਵਜੋਂ ਸ਼ਹਿਰ 'ਚ ਕੱਢਿਆ ਰੋਸ ਮਾਰਚ

ਅਜੀਤ ਡੈਸਕ 31-08-2025
ਕਪੂਰਥਲਾ, 30 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਬਹੁਜਨ ਸਮਾਜ ਪਾਰਟੀ ਨੇ ਜ਼ਿਲ੍ਹਾ ਜਲੰਧਰ ਦੇ ਪਿੰਡ ਧਲੇਤਾ ਵਿਚ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਦੀ ਚਾਰ ਦੀਵਾਰੀ ਨੂੰ ਢਹਿ ਢੇਰੀ ਕੀਤੇ ਜਾਣ ਦੇ ਰੋਸ ਵਜੋਂ ਕਪੂਰਥਲਾ ਵਿਚ ਰੋਸ ਮਾਰਚ ਕੱਢਿਆ, ਰੋਹ ਵਿਚ ਆਏ ਬਸਪਾ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਚੌਕ ਵਿਚ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ | ਪਾਰਟੀ ਦੇ ਸੂਬਾਈ ਜਨਰਲ ਸਕੱਤਰ ਤਰਸੇਮ ਥਾਪਰ, ਸੂਬਾਈ ਸਕੱਤਰ ਰਕੇਸ਼ ਕੁਮਾਰ ਦਾਤਾਰਪੁਰੀ, ਸੂਬਾ ਕਮੇਟੀ ਮੈਂਬਰ ਲੇਖ ਰਾਜ ਜਮਾਲਪੁਰੀ ਤੇ ਜ਼ਿਲ੍ਹਾ ਪ੍ਰਧਾਨ ਡਾ. ਜਸਵੰਤ ਸਿੰਘ ਦੀ ਅਗਵਾਈ ਕੱਢੇ ਗਏ ਮਾਰਚ ਉਪਰੰਤ ਬਸਪਾ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਅਜਿਹਾ ਕਰਕੇ ਲੋਕਾਂ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ | ਰੋਸ ਮਾਰਚ ਉਪਰੰਤ ਬਸਪਾ ਆਗੂਆਂ ਨੇ ਥਾਣਾ ਕੋਤਵਾਲੀ ਦੇ ਐਸ.ਐਚ.ਓ. ਹਰਵਿੰਦਰ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਕੁਲਦੀਪ ਸਿੰਘ ਸਿੱਧੂ, ਜਸਵੀਰ ਪੱਪਾ, ਸੁਖਦੇਵ ਬੱਬੀ ਭੁਲੱਥ, ਬਲਬੀਰ ਸਿਧਵਾਂ, ਚਿਰੰਜੀ ਲਾਲ ਫਗਵਾੜਾ, ਪ੍ਰਗਟ ਸਿੰਘ ਸੰਧੂ, ਕੁਲਦੀਪ ਪੁਰਦਲ ਤਲਵੰਡੀ, ਅਮਨਦੀਪ ਕੌਰ ਫਗਵਾੜਾ, ਰਾਮ ਲਾਲ, ਅਮਰਜੀਤ ਸਿੰਘ, ਕਸ਼ਮੀਰ ਸਿੰਘ, ਹਰਿੰਦਰ ਸ਼ੀਤਲ, ਜਸਵਿੰਦਰ ਬਿੱਟਾ, ਜਗਤਾਰ ਬਿੱਟੂ, ਸੁਰਿੰਦਰ ਸਿੰਘ ਸੁਪਰਡੈਂਟ, ਮੇਜਰ ਸਿੰਘ, ਸੋਨੂੰ ਲੱਖਣ ਕਲਾਂ, ਦੀਵਾਨ ਚੰਦ ਨਵਾਂ ਪਿੰਡ, ਅਸ਼ੋਕ ਗਿੱਲ, ਬਾਬਾ ਰੌਸ਼ਨ, ਮੁਖ਼ਤਾਰ ਸਿੰਘ, ਬਲਦੇਵ ਰਾਜ, ਮਦਨ ਲਾਲ, ਬਲਦੇਵ ਸਿੰਘ ਲੱਖਣ ਕਲਾਂ, ਬਿੰਦਰ ਮਸੀਹ, ਕੁਲਵੰਤ ਸਿੰਘ, ਪ੍ਰਦੀਪ ਮੱਲ, ਰਾਮ ਮੂਰਤੀ ਖੈੜਾ, ਹਰਭਜਨ ਸਿੰਘ ਖਲਵਾੜਾ, ਅਰੁਣ ਸੁਮਨ, ਦੇਸ ਰਾਜ ਕਾਂਸ਼ੀ ਨਗਰ, ਕਾਲਾ ਮੇਹਟਾ, ਦੀਪਕ ਬੰਗੜ, ਸੁਰਜੀਤ ਭੁੱਲਾ ਰਾਈ, ਰਾਮ ਲਾਲ ਬੰਗੜ, ਤਿਲਕਰਾਜ ਕੌਲ, ਸੁਖਵੀਰ ਨਾਹਰ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਰਤਨ ਹਸਪਤਾਲ 'ਚ ਚੱਲ ਰਹੇ ਮੁਫ਼ਤ ਜਾਂਚ ਕੈਂਪ ਅੱਜ ਵੀ ਰਹੇਗਾ ਜਾਰੀ ਦਿਲ, ਸ਼ੂਗਰ ਤੇ ਗੁਰਦੇ ਦੇ ਰੋਗੀਆਂ ਲੈ ਸਕਦੇ ਹਨ ਲ... ਅਗਲੀ ਖ਼ਬਰ ਥਾਣਾ ਰਾਵਲਪਿੰਡੀ ਪੁਲਿਸ ਨੇ ਦੋ ਨੌਜਵਾਨਾਂ 32 ਬੋਰ ਪਿਸਟਲ ਸਮੇਤ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।