ਨਵੀਂ ਦਿੱਲੀ, 29 ਅਗਸਤ (ਪੀ.ਟੀ.ਆਈ.)-ਖੰਡ, ਪਿਆਜ਼ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਦਾ ਸਾਹਮਣਾ ਕਰ ਰਹੇ ਆਮ ਲੋਕਾਂ ’ਤੇ ਹੁਣ ਸੀ.ਐਨ.ਜੀ. ਦੀਆਂ ਦਰਾਂ ਵਧਣ ਨਾਲ ਮਹਿੰਗਾਈ ਦਾ ਇੱਕ ਹੋਰ ਬੋਝ ਪੈ ਗਿਆ ਹੈ। ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ.) ਦੇ ਸ਼ਹਿਰਾਂ ਵਿਚ ਸੀ.ਐੱਨ.ਜੀ. ਦੀ ਕੀਮਤ ਵਿੱਚ 3.89 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕਰ ਦਿੱਤਾ ਹੈ। ਇਹ ਨਵੀਆਂ ਦਰਾਂ ਸਨਿਚਰਵਾਰ ਸਵੇਰੇ ਛੇ ਵਜੇ ਤੋਂ ਲਾਗੂ ਹੋ ਗਈਆਂ ਹਨ। ਕੀਮਤਾਂ ’ਚ ਸੋਧ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਿਚ ਸੀ.ਐੱਨ.ਜੀ. ਦੀਆਂ ਨਵੀਆਂ ਦਰਾਂ ਇਸ ਪ੍ਰਕਾਰ ਹਨ। ਦਿੱਲੀ ’ਚ ਸੀ.ਐਨ.ਜੀ. 86.98 ਰੁਪਏ ਪ੍ਰਤੀ ਕਿਲੋ, ਨੋਇਡਾ ਅਤੇ ਗਾਜ਼ੀਆਬਾਦ ’ਚ 95.59 ਰੁਪਏ, ਗੁਰੂਗ੍ਰਾਮ ’ਚ 92.01 ਰੁਪਏ ਅਤੇ ਮੇਰਠ ’ਚ 95.47 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਚਾਲੂ ਸਾਲ ਦੌਰਾਨ ਸੀ.ਐੱਨ.ਜੀ. ਦੀਆਂ ਕੀਮਤਾਂ ਵਿਚ ਇਹ ਪੰਜਵਾਂ ਵਾਧਾ ਹੈ। ਆਈ.ਜੀ.ਐੱਲ. ਨੇ ਇਸ ਵਾਧੇ ਦੇ ਪਿੱਛੇ ਕੌਮਾਂਤਰੀ ਬਾਜ਼ਾਰ ਵਿਚ ਦਰਾਮਦ ਕੀਤੀ ਐਲ.ਐਨ.ਜੀ. ਦੀ ਵਧਦੀ ਲਾਗਤ ਨੂੰ ਮੁੱਖ ਕਾਰਨ ਦੱਸਿਆ ਹੈ।
ਦਿੱਲੀ-ਐਨ.ਸੀ.ਆਰ. ’ਚ ਸੀ.ਐਨ.ਜੀ. 3.89 ਰੁਪਏ ਮਹਿੰਗੀ ਹੋਈ
ਨਵੀਂ ਦਿੱਲੀ, 29 ਅਗਸਤ (ਪੀ.ਟੀ.ਆਈ.)-ਖੰਡ, ਪਿਆਜ਼ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਦਾ ਸਾਹਮਣਾ ਕਰ ਰਹੇ ਆਮ ਲੋਕਾਂ ’ਤੇ ਹੁਣ ਸੀ.ਐਨ.ਜੀ. ਦੀਆਂ ਦਰਾਂ ਵਧਣ ਨਾਲ ਮਹਿੰਗਾਈ ਦਾ ਇੱਕ ਹੋਰ ਬੋਝ ਪੈ ਗਿਆ ਹੈ। ਦਿੱਲੀ ਅਤੇ ਕੌਮੀ ਰਾਜਧਾਨੀ ....
ਅਜੀਤ ਡੈਸਕ
30-08-2026