30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪੈਟਰੋਲ ’ਚ ਈਥਾਨੌਲ ਸੰਬੰਧੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਕੱਲ੍ਹ

ਨਵੀਂ ਦਿੱਲੀ, 29 ਅਗਸਤ (ਪੀਟੀਆਈ)-ਪੈਟਰੋਲ ਵਿਚ ਮਿਲਾਏ ਜਾਣ ਵਾਲੇ ਈਥਾਨੌਲ ਦੀ ਸਹੀ ਮਾਤਰਾ ਬਾਰੇ ਖਪਤਕਾਰਾਂ ਨੂੰ ਲਾਜ਼ਮੀ ਤੌਰ ’ਤੇ ਜਾਣਕਾਰੀ ਦੇਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ 31 ਅਗਸਤ ਨੂੰ ਸੁਣਵਾਈ ਕਰੇਗੀ । ਇਹ ਮਾਮਲਾ ਜਸਟਿਸ ...

ਅਜੀਤ ਡੈਸਕ 30-08-2026

ਨਵੀਂ ਦਿੱਲੀ, 29 ਅਗਸਤ (ਪੀਟੀਆਈ)-ਪੈਟਰੋਲ ਵਿਚ ਮਿਲਾਏ ਜਾਣ ਵਾਲੇ ਈਥਾਨੌਲ ਦੀ ਸਹੀ ਮਾਤਰਾ ਬਾਰੇ ਖਪਤਕਾਰਾਂ ਨੂੰ ਲਾਜ਼ਮੀ ਤੌਰ ’ਤੇ ਜਾਣਕਾਰੀ ਦੇਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ 31 ਅਗਸਤ ਨੂੰ ਸੁਣਵਾਈ ਕਰੇਗੀ । ਇਹ ਮਾਮਲਾ ਜਸਟਿਸ ਐਮ. ਐਮ. ਸੁੰਦਰੇਸ਼ ਅਤੇ ਜਸਟਿਸ ਪ੍ਰਸੰਨਾ ਬੀ. ਵਰਾਲੇ ਦੇ ਬੈਂਚ ਅੱਗੇ ਸੁਣਵਾਈ ਲਈ ਸੂਚੀਬੱਧ ਹੈ । ਨਰੇਂਦਰ ਕੁਮਾਰ ਗੋਸਵਾਮੀ ਵਲੋਂ ਦਾਇਰ ਪਟੀਸ਼ਨ ਵਿਚ ਕੇਂਦਰ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ ਹਰ ਪੈਟਰੋਲ ਪੰਪ ਦੀ ਡਿਸਪੈਂਸਿੰਗ ਨੋਜ਼ਲ ’ਤੇ ਪੈਟਰੋਲ ਵਿਚ ਮੌਜੂਦ ਈਥਾਨੌਲ ਦੀ ਸਹੀ ਪ੍ਰਤੀਸ਼ਤਤਾ ਸਪੱਸ਼ਟ ਤੌਰ ’ਤੇ ਦਰਸਾਈ ਜਾਵੇ । ਇਸ ਤੋਂ ਇਲਾਵਾ ਹਰ ਫਿਊਲ ਬਿੱਲ ’ਤੇ ਵੀ ਈਥਾਨੌਲ ਦੀ ਮਾਤਰਾ ਸਾਫ਼-ਸਾਫ਼ ਦਰਜ ਕਰਨ ਦੀ ਮੰਗ ਕੀਤੀ ਗਈ ਹੈ । ਪਟੀਸ਼ਨ ਵਿਚ ਵੱਖ-ਵੱਖ ਵਾਹਨਾਂ ਲਈ ਈਥਾਨੌਲ ਮਿਸ਼ਰਤ ਪੈਟਰੋਲ ਦੀ ਅਨੁਕੂਲਤਾ ਬਾਰੇ ਇੱਕ ਸਰਕਾਰੀ ਡਾਟਾਬੇਸ ਬਣਾਉਣ ਦੀ ਮੰਗ ਕੀਤੀ ਗਈ ਹੈ । ਇਸ ਵਿਚ ਵਾਹਨ ਦੇ ਨਿਰਮਾਤਾ, ਮਾਡਲ, ਇੰਜਣ ਦੀ ਕਿਸਮ ਅਤੇ ਨਿਰਮਾਣ ਸਾਲ ਮੁਤਾਬਿਕ ਜਾਣਕਾਰੀ ਉਪਲਬਧ ਹੋਵੇ ।ਪਟੀਸ਼ਨਕਰਤਾ ਨੇ ਈ20 ਪੈਟਰੋਲ ਦੇ ਮੌਜੂਦਾ ਵਾਹਨਾਂ ’ਤੇ ਪ੍ਰਭਾਵ ਦੀ ਜਾਂਚ ਲਈ ਇੱਕ ਸੁਤੰਤਰ ਮਾਹਿਰ ਕਮੇਟੀ ਬਣਾਉਣ ਦੀ ਵੀ ਮੰਗ ਕੀਤੀ ਹੈ। ਕਮੇਟੀ ਵਲੋਂ ਈਂਧਨ ਦੀ ਮਾਈਲੇਜ, ਇੰਜਣ ਦੀ ਉਮਰ, ਰੱਖ-ਰਖਾਅ ਖਰਚੇ, ਵਾਰੰਟੀ ਅਤੇ ਬੀਮੇ ’ਤੇ ਪ੍ਰਭਾਵ ਸਮੇਤ ਵਾਤਾਵਰਣਕ ਅਸਰਾਂ ਦਾ ਅਧਿਐਨ ਕਰਨ ਦੀ ਮੰਗ ਹੈ। ਇਸ ਤੋਂ ਇਲਾਵਾ ਪਟੀਸ਼ਨ ਵਿਚ ਪੁਰਾਣੇ ਅਤੇ ਈ20 ਨਾਲ ਅਨੁਕੂਲ ਨਾ ਹੋਣ ਵਾਲੇ ਵਾਹਨਾਂ ਲਈ ਪੜਾਅਵਾਰ ਤਬਦੀਲੀ ਦੀ ਪਾਰਦਰਸ਼ੀ ਨੀਤੀ ਬਣਾਉਣ ਤੇ ਜਿੱਥੇ ਸੰਭਵ ਹੋਵੇ ਉੱਥੇ ਘੱਟ ਈਥਾਨੌਲ ਵਾਲੇ ਪੈਟਰੋਲ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ ।

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਸੂਬਾ ਪੱਧਰੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਦਿੱਲੀ-ਐਨ.ਸੀ.ਆਰ. ’ਚ ਸੀ.ਐਨ.ਜੀ. 3.89 ਰੁਪਏ ਮਹਿੰਗੀ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।