ਭੋਪਾਲ, 25 ਸਤੰਬਰ (ਪੀ.ਟੀ.ਆਈ.)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਏਥਾਨੋਲ ਦੀ ਵਰਤੋਂ ਕਿਸਾਨਾਂ ਦੀ ਆਮਦਨ ਵਧਾਉਣ ਤੇ ਪੈਟਰੋਲੀਅਮ ਦੀ ਦਰਾਮਦ ’ਤੇ ਭਾਰਤ ਦੀ ਨਿਰਭਰਤਾ ਘਟਾਉਣ ’ਚ ਮਦਦ ਕਰ ਸਕਦੀ ਹੈ। ਉਨ੍ਹਾਂ ਬਦਲਵੇਂ ਈਂਧਨਾਂ ਦੀ ਵਧੇਰੇ ਵਰਤੋਂ ਤੇ ਸਾਫ਼-ਸੁਥਰੇ ਜਨਤਕ ਆਵਾਜਾਈ ਸਾਧਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨਾਲ ਸੂਬੇ ਦੀ ਨਵੀਂ ਜਨਤਕ ਬੱਸ ਸੇਵਾ ਸ਼ੁਰੂ ਕਰਨ ਤੋਂ ਬਾਅਦ ਇਥੇ ਕਰਵਾਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਗਡਕਰੀ ਨੇ ਕਿਹਾ ਕਿ ਅੱਜ ਕਿਸਾਨ ਸਿਰਫ਼ ਸਾਡਾ ‘ਅੰਨਦਾਤਾ’ ਹੀ ਨਹੀਂ, ਸਗੋਂ ‘ਊਰਜਾਦਾਤਾ’ ਵੀ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਏਥਾਨੋਲ ਦੇ ਉਤਪਾਦਨ ਨਾਲ ਕਿਸਾਨਾਂ ਨੂੰ ਪਹਿਲਾਂ ਹੀ ਲਾਭ ਹੋਇਆ ਹੈ। ਮੰਤਰੀ ਨੇ ਕਿਹਾ ਕਿ 100 ਫੀਸਦੀ ਏਥਾਨੋਲ ’ਤੇ ਚੱਲਣ ਦੇ ਸਮਰੱਥ ਫਲੈਕਸ-ਫਿਊਲ ਇੰਜਣ ਵਿਕਸਿਤ ਕੀਤੇ ਜਾ ਰਹੇ ਹਨ ਤੇ ਇਸ ਤਕਨਾਲੋਜੀ ਵਾਲੇ ਵਾਹਨ ਵੀ ਬਾਜ਼ਾਰ ’ਚ ਲਿਆਂਦੇ ਜਾਣਗੇ।
ਈਥਾਨੋਲ ਕਿਸਾਨਾਂ ਦੀ ਆਮਦਨ ਵਧਾਉਣ ਤੇ ਪੈਟਰੋਲੀਅਮ ਦਰਾਮਦ ਘਟਾਉਣ ’ਚ ਮਦਦਗਾਰ-ਗਡਕਰੀ
ਭੋਪਾਲ, 25 ਸਤੰਬਰ (ਪੀ.ਟੀ.ਆਈ.)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਏਥਾਨੋਲ ਦੀ ਵਰਤੋਂ ਕਿਸਾਨਾਂ ਦੀ ਆਮਦਨ ਵਧਾਉਣ ਤੇ ਪੈਟਰੋਲੀਅਮ ਦੀ ਦਰਾਮਦ ’ਤੇ ਭਾਰਤ ਦੀ ਨਿਰਭਰਤਾ ਘਟਾਉਣ ’ਚ ਮਦਦ ਕਰ ਸਕਦੀ ਹੈ। ਉਨ੍ਹਾਂ ਬਦਲਵੇਂ ਈਂਧਨਾਂ ਦੀ ਵਧੇਰੇ ...
ਅਜੀਤ ਡੈਸਕ
26-09-2026