08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਜ਼ੋਨ ਅਥਲੈਟਿਕਸ ਮੀਟ ’ਚ ਖੜਕਾਂ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ 18 ਤਗਮੇ

ਹੁਸ਼ਿਆਰਪੁਰ, 7 ਸਤੰਬਰ (ਹਰਪ੍ਰੀਤ ਕੌਰ)-ਜ਼ੋਨ ਅਥਲੈਟਿਕਸ ਮੀਟ 2026-27 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਲ 18 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਅੰਡਰ-14 ਲੜਕੀਆਂ ਵਿਚ ਆਸ਼ੀ ਨੇ ਡਿਸਕਸ ਥਰੋ ਤੇ ਦੀਕਸ਼ਾ ਰਾਣੀ ਨੇ 200 ਮੀਟਰ ਦੌੜ ਵਿਚ ਦੂਜਾ ਸਥਾਨ ਹਾਸਿਲ ਕੀਤਾ।

ਅਜੀਤ ਡੈਸਕ 08-09-2026
ਹੁਸ਼ਿਆਰਪੁਰ, 7 ਸਤੰਬਰ (ਹਰਪ੍ਰੀਤ ਕੌਰ)-ਜ਼ੋਨ ਅਥਲੈਟਿਕਸ ਮੀਟ 2026-27 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਲ 18 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਅੰਡਰ-14 ਲੜਕੀਆਂ ਵਿਚ ਆਸ਼ੀ ਨੇ ਡਿਸਕਸ ਥਰੋ ਤੇ ਦੀਕਸ਼ਾ ਰਾਣੀ ਨੇ 200 ਮੀਟਰ ਦੌੜ ਵਿਚ ਦੂਜਾ ਸਥਾਨ ਹਾਸਿਲ ਕੀਤਾ। ਅੰਡਰ-17 ਲੜਕੀਆਂ ਵਿਚ ਸਿਮਰਨ ਨੇ 200 ਮੀਟਰ ਦੌੜ ਅਤੇ ਸਿਮਰਨ, ਡੌਲੀ, ਕੋਮਲ ਤੇ ਜਸ਼ਨਦੀਪ ਦੀ ਰਿਲੇਅ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਮੁਕਾਬਲਿਆਂ ਵਿਚ ਅੰਡਰ-14 ਦੇ ਮਨਪ੍ਰੀਤ ਨੇ ਸ਼ਾਟਪੁੱਟ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-17 ਵਿਚ ਗੁਰਦੀਪ ਨੇ 100 ਮੀਟਰ ਦੌੜ ਵਿਚ ਪਹਿਲਾ ਤੇ 800 ਮੀਟਰ ਵਿਚ ਦੂਜਾ ਸਥਾਨ, ਜਦਕਿ ਜਸਵਿੰਦਰ ਨੇ 800 ਮੀਟਰ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਦੋਵੇਂ ਉਮਰ ਵਰਗਾਂ ਦੀਆਂ ਰਿਲੇਅ ਟੀਮਾਂ ਨੇ ਵੀ ਤਗਮੇ ਜਿੱਤੇ। ਸਕੂਲ ਨੇ 2 ਸੋਨੇ, 11 ਚਾਂਦੀ ਤੇ 5 ਕਾਂਸੇ ਦੇ ਤਗਮੇ ਜਿੱਤੇ। ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੁਸ਼ਮਾ ਦੇਵੀ, ਮੋਨਿਕਾ ਰਾਣਾ, ਵਿਜੇ ਕੁਮਾਰ ਕਲਸੀ, ਸਨੇਹ ਲਤਾ, ਰਵੀ ਕੁਮਾਰ, ਮੀਨਾਕਸ਼ੀ, ਦਲਜੀਤ ਕਿੰਦ, ਨਿਧੀ ਸ਼ਰਮਾ, ਅਮਨਪ੍ਰੀਤ ਕੌਰ, ਅਜੇ ਕੁਮਾਰ, ਰਮਣੀਕ ਸਿੰਘ ਘੁੰਮਣ, ਰਾਜਨ ਮਰਵਾਹਾ, ਮਨਜੀਤ ਸਿੰਘ, ਚਮਨ ਲਾਲ ਆਦਿ ਹਾਜ਼ਿਰ ਸਨ।
ਪਿਛਲੀ ਖ਼ਬਰ ਵਰਕਰਾਂ ਦੀ ਇਕਜੁੱਟਤਾ ਤੇ ਸਮਰਪਣ ਨਾਲ ਭਾਰਤੀ ਜਨਤਾ ਪਾਰਟੀ ਹੋਰ ਹੋਵੇਗੀ ਮਜ਼ਬੂਤ-ਧੀਮਾਨ ਅਗਲੀ ਖ਼ਬਰ ਪੀ. ਏ. ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ’ਚ ਬੱਕਰੀ ਪਾਲਣ ਸੰਬੰਧੀ ਸਿਖਲਾਈ ਕੋਰਸ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।