ਹੁਸ਼ਿਆਰਪੁਰ ’ਚ ਸ੍ਰੀ ਹਨੂੰਮਾਨ ਦੀ ਝੰਡੇ ਦੀ ਸ਼ੋਭਾ ਯਾਤਰਾ ਕੱਢੀ
ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਹੁਸ਼ਿਆਰਪੁਰ ਵਲੋਂ ਦੁਸਹਿਰੇ ਦੇ ਤਿਉਹਾਰ ਦੇ ਸੰਬੰਧ ‘ਚ ਸ੍ਰੀ ਹਨੂਮਾਨ ਜੀ ਦੇ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਸ੍ਰੀ ਸਨਾਤਨ ਧਰਮ ਸਕੂਲ ‘ਚ ਸ੍ਰੀ ਸੁੰਦਰ ਕਾਂਡ ਪਾਠ ਦੀ ਰਸਮ ਉਪਰੰਤ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ ਦੇ ਮੁੱਖ ਸੇਵਾਦਾਰ ਮਹੰਤ ਰਮਿੰਦਰ ਦਾਸ ਦੀ ਅਗਵਾਈ ‘ਚ ਝੰਡੇ ਦੀ ਯਾਤਰਾ ਬੜੀ ਧੂਮਧਾਮ ਨਾਲ ਕੱਢੀ ਗਈ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚੋਂ ਲੰਘਦੀ ਹੋਈ ਬਗੀਚੀ ਸਵਾਮੀ ਮੋਹਣਾ ਨੰਦ ਆਸ਼ਰਮ ਸੁਖੀਆਬਾਦ ਪਹੁੰਚੀ।
ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਹੁਸ਼ਿਆਰਪੁਰ ਵਲੋਂ ਦੁਸਹਿਰੇ ਦੇ ਤਿਉਹਾਰ ਦੇ ਸੰਬੰਧ ‘ਚ ਸ੍ਰੀ ਹਨੂਮਾਨ ਜੀ ਦੇ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਸ੍ਰੀ ਸਨਾਤਨ ਧਰਮ ਸਕੂਲ ‘ਚ ਸ੍ਰੀ ਸੁੰਦਰ ਕਾਂਡ ਪਾਠ ਦੀ ਰਸਮ ਉਪਰੰਤ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ ਦੇ ਮੁੱਖ ਸੇਵਾਦਾਰ ਮਹੰਤ ਰਮਿੰਦਰ ਦਾਸ ਦੀ ਅਗਵਾਈ ‘ਚ ਝੰਡੇ ਦੀ ਯਾਤਰਾ ਬੜੀ ਧੂਮਧਾਮ ਨਾਲ ਕੱਢੀ ਗਈ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚੋਂ ਲੰਘਦੀ ਹੋਈ ਬਗੀਚੀ ਸਵਾਮੀ ਮੋਹਣਾ ਨੰਦ ਆਸ਼ਰਮ ਸੁਖੀਆਬਾਦ ਪਹੁੰਚੀ। ਰਸਤੇ ਵਿਚ ਵੱਖ-ਵੱਖ ਥਾਵਾਂ ‘ਤੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਮੇਅਰ ਪ੍ਰਵੀਨ ਸੈਣੀ, ਪ੍ਰਧਾਨ ਗੋਪੀ ਚੰਦ ਕਪੂਰ, ਚੇਅਰਮੈਨ ਵਿਕਰਮ ਸ਼ਰਮਾ ਬੌਬੀ, ਸੁਭਾਸ਼ ਅਗਰਵਾਲ, ਪ੍ਰਦੀਪ ਹਾਂਡਾ, ਸ਼ਾਮ ਸੁੰਦਰ ਮੋਦਗਿਲ, ਰਾਮ ਅਗਰਵਾਲ, ਦੀਪਕ ਵਾਲੀਆ, ਰਮੇਸ਼ ਮਹਿਤਾ, ਕਮਲ ਵਰਮਾ ਅਸ਼ੰਕਰ, ਸ਼ਿਵ ਕੁਮਾਰ ਵਰਮਾ, ਕ੍ਰਿਸ਼ਨ ਗੋਪਾਲ ਸ਼ਰਮਾ, ਸੰਜੀਵ ਐਰੀ, ਰਾਕੇਸ਼ ਸੂਰੀ, ਨਰੇਸ਼ ਆਨੰਦ, ਤਰਸੇਮ ਮੋਦਗਿਲ, ਵਿਪਨ ਵਾਲੀਆ, ਨਿਰੋਤਮ ਸ਼ਰਮਾ, ਮਨੋਜ ਦੱਤਾ, ਮੋਹਨ ਲਾਲ ਪਹਿਲਵਾਨ, ਅਮਿਤ ਗੁਪਤਾ ਆਦਿ ਹਾਜ਼ਰ ਸਨ।