ਸਰ ਮਾਰਸ਼ਲ ਕਾਨਵੈਂਟ ਸਕੂਲ ਦੇ ਜੇਤੂ ਬੱਚਿਆਂ ਨਾਲ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਤੇ ਹੋਰ। ਸਵੀਰ : ਹਰਮੇਲ ਸਿੰਘ ਖੱਖ
ਹਰਿਆਣਾ, 12 ਅਕਤੂਬਰ (ਹਰਮੇਲ ਸਿੰਘ ਖੱਖ)-ਸਰ ਮਾਰਸ਼ਲ ਸਿੱਖਿਆ ਸੰਸਥਾ ਵਲੋਂ ਕਰਵਾਏ ਖੇਡ ਮੁਕਾਬਲਿਆਂ ‘ਚ ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਦੇ ਵਿਦਿਆਰਥੀਆਂ ਨੇ ਆਪਣੀ ਖੇਡ ਕਲਾਅ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡ ਮੁਕਾਬਲਿਆਂ ਦੌਰਾਨ ਭਲਿਆਲਾ ਸਕੂਲ ਦੇ ਬੱਚਿਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਕੁਲ 20 ਸੋਨ ਤਗਮੇ ਆਪਣੇ ਨਾਂਅ ਕਰ ਕੇ ‘ਸੈਂਚੁਰੀ ਟਰਾਫ਼ੀ’ ‘ਤੇ ਕਬਜ਼ਾ ਜਮਾਇਆ।
ਅਜੀਤ ਡੈਸਕ
13-10-2026