ਦੀਵਾਲੀ ਸੰਬੰਧੀ ਨੇਤਰਹੀਣ ਬੱਚਿਆਂ ਦੀ ਸਹਾਇਤਾ ਲਈ ਮੋਮਬੱਤੀ ਸਟਾਲ ਲਗਾਇਆ
ਮਾਹਿਲਪੁਰ, 5 ਨਵੰਬਰ (ਰਜਿੰਦਰ ਸਿੰਘ)-ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਮਾਹਿਲਪੁਰ ਵਿਖੇ ਪ੍ਰਧਾਨ ਅਤਰ ਸਿੰਘ ਅਗਵਾਈ ’ਚ ਚੱਲ ਰਹੇ ਬਲਾਈਂਡ ਸਕੂਲ ਬਾਹੋਵਾਲ ਵਲੋਂ ਸਕੂਲ ਵਿਖੇ ਮੋਮਬੱਤੀ ਸਟਾਲ ਲਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮੋਮਬੱਤੀਆਂ ਖ਼ਰੀਦ ਕੇ ਨੇਤਰਹੀਣ ਬੱਚਿਆਂ ਦੀ ਸਹਾਇਤਾ ’ਚ ਆਪਣਾ ਯੋਗਦਾਨ ਪਾਇਆ।
ਅਜੀਤ ਡੈਸਕ
06-11-2026