25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪਿੰਡ ਬਸੈਮੀ ’ਚ ਸ਼ੱਕੀ ਹਾਲਾਤਾਂ ’ਚ ਮਰੇ ਰੋਜ਼ (ਨੀਲ ਗਾਂ) ਨੂੰ ਮਹਿਕਮੇ ਵਲੋਂ ਪੋਸਟਮਾਰਟਮ ਲਈ ਭੇਜਿਆ

ਹੰਬੜਾਂ, 23 ਅਗਸਤ (ਮੇਜਰ ਹੰਬੜਾਂ)- ਪਿੰਡ ਬਸੈਮੀ ’ਚ ਸ਼ੱਕੀ ਹਲਾਤਾਂ ’ਚ ਮਰੇ ਰੋਜ਼ ਨੀਲ ਗਾਂ (ਮਾਦਾ) ਜਾਨਵਰ ਨੂੰ ਲੈ ਕੇ ਪਿੰਡ ਵਾਸੀਆਂ ’ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਤੇ ਉੱਘੇ ਸਮਾਜ ਸੇਵੀ ਪ੍ਰਧਾਨ ਗੁਰਨਾਮ ਸਿੰਘ ਝੱਜ ਤੇ ਹੋਰ ਪਿੰਡ ਵਾਸੀਆਂ ਨੇ ਪਿੰਡ ਦੇ ਹੀ ਕੁਝ ਸ਼ਰਾਰਤੀਆਂ ਤੇ ਰੋਜ਼ (ਨੀਲ ਗਾਂ ) ਨੂੰ ਮਾਰੇ ਜਾਣ ਦਾ ਸ਼ੱਕ ਜਿਤਾਇਆ ਜਾ ਰਿਹਾ ਹੈ। ਜਿਸ ਦੇ ਪੇਟ ਵਿਚ ਬੱਚਾ ਹੋਣ ਬਾਰੇ ਸ਼ੱਕ ਜਿਤਾਇਆ ਜਾ ਰਿਹਾ।

ਅਜੀਤ ਡੈਸਕ 24-08-2026
ਹੰਬੜਾਂ, 23 ਅਗਸਤ (ਮੇਜਰ ਹੰਬੜਾਂ)- ਪਿੰਡ ਬਸੈਮੀ ’ਚ ਸ਼ੱਕੀ ਹਲਾਤਾਂ ’ਚ ਮਰੇ ਰੋਜ਼ ਨੀਲ ਗਾਂ (ਮਾਦਾ) ਜਾਨਵਰ ਨੂੰ ਲੈ ਕੇ ਪਿੰਡ ਵਾਸੀਆਂ ’ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਤੇ ਉੱਘੇ ਸਮਾਜ ਸੇਵੀ ਪ੍ਰਧਾਨ ਗੁਰਨਾਮ ਸਿੰਘ ਝੱਜ ਤੇ ਹੋਰ ਪਿੰਡ ਵਾਸੀਆਂ ਨੇ ਪਿੰਡ ਦੇ ਹੀ ਕੁਝ ਸ਼ਰਾਰਤੀਆਂ ਤੇ ਰੋਜ਼ (ਨੀਲ ਗਾਂ ) ਨੂੰ ਮਾਰੇ ਜਾਣ ਦਾ ਸ਼ੱਕ ਜਿਤਾਇਆ ਜਾ ਰਿਹਾ ਹੈ। ਜਿਸ ਦੇ ਪੇਟ ਵਿਚ ਬੱਚਾ ਹੋਣ ਬਾਰੇ ਸ਼ੱਕ ਜਿਤਾਇਆ ਜਾ ਰਿਹਾ। ਉਨ੍ਹਾਂ ਦੇ ਦੱਸਣ ਮੁਤਾਬਕ ਉਕਤ ਰੋਜ਼ (ਮਾਦਾ) ਦੇ ਪੇਟ ਵਿਚ ਬੱਚਾ ਹੋਣ ਬਾਰੇ ਦੱਸਿਆ ਗਿਆ ਹੈ, ਪਰ ਸਥਿਤੀ ਸਾਫ਼ ਨਾ ਹੋਣ ਕਾਰਨ ਉਕਤ ਜਾਨਵਰ ਰੋਜ਼ ਦੇ ਮਰਨ ਦੀ ਖ਼ਬਰ ਜਦੋਂ ਜੰਗਲਾਤ ਮਹਿਕਮੇ ਕੋਲ ਪੁੱਜੀ ਤਾਂ ਜੰਗਲਾਤ ਮਹਿਕਮੇ ਦੀ ਆਈ ਟੀਮ ਵਲੋਂ ਮ੍ਰਿਤਕ ਪਾਏ ਗਏ ਰੋਜ਼ (ਮਾਦਾ) ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਉਸ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ। ਸਮਾਜ ਸੇਵੀ ਪ੍ਰਧਾਨ ਗੁਰਨਾਮ ਸਿੰਘ ਝੱਜ ਤੇ ਹੋਰ ਲੋਕਾਂ ਨੇ ਦੱਸਿਆ ਕਿ ਉਕਤ ਰੋਜ ਨੀਲ ਗਾਂ ਨੂੰ ਕੁਝ ਲੋਕਾਂ ਵਲੋਂ ਮਾਰੇ ਜਾਣ ਦੀ ਗੱਲ ਸਾਹਮਣੇ ਆ ਰਹੀ ਤੇ ਬਾਕੀ ਮਾਰੇ ਗਏ ਰੋਜ਼ ਨੀਲ ਗਾਂ (ਮਾਦਾ) ਦੀ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਹੀ ਸਥਿਤੀ ਸਾਫ਼ ਹੋ ਸਕੇਗੀ। ਉਨ੍ਹਾਂ ਨੇ ਜੰਗਲਾਤ ਮਹਿਕਮੇ ਨੂੰ ਅਪੀਲ਼ ਕੀਤੀ ਹੈ ਕਿ ਉਹ ਇਸ ਜਾਨਵਰ ਦੇ ਮਰਨ ਸਬੰਧੀ ਪੜਤਾਲ ਕਰਨ ’ਤੇ ਜੇਕਰ ਕੋਈ ਵੀ ਕਸੂਰਵਾਰ ਪਾਇਆ ਜਾਂਦਾ ਹੈ ਤੇ ਉਸ ਵਿਰੁੱਧ ਇਸ ਬੇ ਜੁਬਾਨ ਜਾਨਵਰ ਨੂੰ ਮਾਰੇ ਜਾਣ ਪ੍ਰਤੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦਾ ਐਥਲੀਟ ਬਣਿਆ ਜੂਨੀਅਰ ਓਪਨ ਪੰਜਾਬ ਚੈਂਪੀਅਨ ਐਥਲੀਟ ਰਣਵਿਜੇ ਸਿੰਘ ਨੇ ਚੇਨਈ ਨੈਸ਼ਨਲ... ਅਗਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਪਿੰਡ ਤਲਵੰਡੀ ਰਾਏ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।