28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮੈਕਸ ਆਰਥਰ ਮੈਕਾਲਿਫ ਸਕੂਲ ਦੀ ਵਿਦਿਆਰਥਣ ਨੇ ਜ਼ਿਲ੍ਹਾ ਕੁਸ਼ਤੀ ਮੁਕਾਬਲਿਆਂ ’ਚੋਂ ਪ੍ਰਾਪਤ ਕੀਤਾ ਦੂਜਾ ਸਥਾਨ

ਸਮਰਾਲਾ, 27 ਅਗਸਤ (ਗੋਪਾਲ ਸੋਫਤ)-ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਦੀ ਹੋਣਹਾਰ ਵਿਦਿਆਰਥਣ ਸਿਮਰਤ ਕੌਰ ਨੇ ਸੈਕਰਡ ਸੋਲ ਸਕੂਲ, ਲੁਧਿਆਣਾ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲੇ ਵਿਚ ਅੰਡਰ-14 ਲੜਕੀਆਂ ਦੇ 58 ਕਿੱਲੋਗਰਾਮ ਭਾਰ ਵਰਗ ਵਿਚ ਦੂਜਾ ਸਥਾਨ ਪ੍ਰਾਪਤ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਦੀਪਤੀ ਚੋਪੜਾ ਅਤੇ ਹੈੱਡ ਮਿਸਟ੍ਰੈੱਸ ਚਰਨਪ੍ਰੀਤ ਕੌਰ ਨੇ ਸਿਮਰਤ ਤੇ ਪਰਿਵਾਰ ਨੂੰ ਵਧਾਈ ਦਿੱਤੀ।

ਅਜੀਤ ਡੈਸਕ 28-08-2026
ਸਮਰਾਲਾ, 27 ਅਗਸਤ (ਗੋਪਾਲ ਸੋਫਤ)-ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਦੀ ਹੋਣਹਾਰ ਵਿਦਿਆਰਥਣ ਸਿਮਰਤ ਕੌਰ ਨੇ ਸੈਕਰਡ ਸੋਲ ਸਕੂਲ, ਲੁਧਿਆਣਾ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲੇ ਵਿਚ ਅੰਡਰ-14 ਲੜਕੀਆਂ ਦੇ 58 ਕਿੱਲੋਗਰਾਮ ਭਾਰ ਵਰਗ ਵਿਚ ਦੂਜਾ ਸਥਾਨ ਪ੍ਰਾਪਤ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਦੀਪਤੀ ਚੋਪੜਾ ਅਤੇ ਹੈੱਡ ਮਿਸਟ੍ਰੈੱਸ ਚਰਨਪ੍ਰੀਤ ਕੌਰ ਨੇ ਸਿਮਰਤ ਤੇ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕੋਚ ਰਸਪ੍ਰੀਤ ਕੌਰ ਅਤੇ ਹਰਪ੍ਰੀਤ ਸਿੰਘ ਦੀ ਮਿਹਨਤ ਅਤੇ ਯੋਗ ਰਹਿਨੁਮਾਈ ਦੀ ਵੀ ਸ਼ਲਾਘਾ ਕੀਤੀ। ਸਿਮਰਤ ਦੀ ਇਸ ਸਫਲਤਾ ਨਾਲ ਸਕੂਲ ਦੇ ਵਿਦਿਆਰਥੀਆਂ ਲਈ ਪ੍ਰੇਰਨਾ ਬਣੇਗੀ।
ਪਿਛਲੀ ਖ਼ਬਰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਰਾੜਾ ਸਾਹਿਬ ਵਿਖੇ ਦਸਤਾਰ ਕੈਂਪ ਅਗਲੀ ਖ਼ਬਰ ਕਿਸਾਨ ਸਭਾ ਦਿੱਲੀ ਅਤੇ ਚੰਡੀਗੜ੍ਹ ਧਰਨੇ ’ਚ ਸ਼ਮੂਲੀਅਤ ਕਰਨ ਸੰਬੰਧੀ ਤਿਆਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।