ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਸੰਗਤ ਦਾ ਜਥਾ ਗੁਰਦੁਆਰਾ ਮਿਲਾਪਘਾਟ ਨਾਦੇੜ ਪੁੱਜਾ
ਮੁੱਲਾਂਪੁਰ-ਦਾਖਾ, 3 ਸਤੰਬਰ ( ਨਿਰਮਲ ਸਿੰਘ ਧਾਲੀਵਾਲ)-ਤਖਤ ਸ੍ਰੀ ਹਜ਼ੂਰ ਸਾਹਿਬ ਨਾਦੇੜ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ ਗੋਦਾਵਰੀ ਨਦੀ ਦੇ ਕੰਢੇ ਅਲੌਕਿਕ ਮਿਲਾਪ ਦਾ 318ਵਾਂ ਦਿਹਾੜਾ ਮਨਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਲਦੇਵ ਬਾਵਾ ਜਥੇ ਸਮੇਤ ਗੁਰਦੁਆਰਾ ਮਿਲਾਪ ਘਾਟ ਪਹੁੰਚੇ ਹੋਏ ਹਨ। ਜਸਵੰਤ ਸਿੰਘ ਛਾਪਾ, ਤਰਲੋਚਨ ਸਿੰਘ ਬਿਲਾਸਪੁਰ, ਕਰਨੈਲ ਸਿੰਘ ਗਿੱਲ, ਤਰਲੋਚਨ ਸਿੰਘ ਸਫਰੀ, ਸਰਪ੍ਰਸਤ ਸਰਬਜੀਤ ਕੌਰ ਮਾਂਗਟ, ਕਰਮਜੀਤ ਕੌਰ ਛੰਦੜਾਂ ਸਮੇਤ ਤਖ਼ਤ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਦੇ ਜਥੇ ਵਿਚ ਸ਼ਾਮਿਲ ਦਰਜਨਾਂ ਹੋਰ ਸੱਚਖੰਡ ਵਿਖੇ ਹੋਈ ਅਰਦਾਸ ਵਿਚ ਨਤਮਸਤਕ ਹੋਏ।
ਮੁੱਲਾਂਪੁਰ-ਦਾਖਾ, 3 ਸਤੰਬਰ ( ਨਿਰਮਲ ਸਿੰਘ ਧਾਲੀਵਾਲ)-ਤਖਤ ਸ੍ਰੀ ਹਜ਼ੂਰ ਸਾਹਿਬ ਨਾਦੇੜ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ ਗੋਦਾਵਰੀ ਨਦੀ ਦੇ ਕੰਢੇ ਅਲੌਕਿਕ ਮਿਲਾਪ ਦਾ 318ਵਾਂ ਦਿਹਾੜਾ ਮਨਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਲਦੇਵ ਬਾਵਾ ਜਥੇ ਸਮੇਤ ਗੁਰਦੁਆਰਾ ਮਿਲਾਪ ਘਾਟ ਪਹੁੰਚੇ ਹੋਏ ਹਨ। ਜਸਵੰਤ ਸਿੰਘ ਛਾਪਾ, ਤਰਲੋਚਨ ਸਿੰਘ ਬਿਲਾਸਪੁਰ, ਕਰਨੈਲ ਸਿੰਘ ਗਿੱਲ, ਤਰਲੋਚਨ ਸਿੰਘ ਸਫਰੀ, ਸਰਪ੍ਰਸਤ ਸਰਬਜੀਤ ਕੌਰ ਮਾਂਗਟ, ਕਰਮਜੀਤ ਕੌਰ ਛੰਦੜਾਂ ਸਮੇਤ ਤਖ਼ਤ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਦੇ ਜਥੇ ਵਿਚ ਸ਼ਾਮਿਲ ਦਰਜਨਾਂ ਹੋਰ ਸੱਚਖੰਡ ਵਿਖੇ ਹੋਈ ਅਰਦਾਸ ਵਿਚ ਨਤਮਸਤਕ ਹੋਏ। ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਵਲੋਂ ਪਹਿਲਾ ਸੱਚਖੰਡ ਸ਼੍ਰੀ ਹਜੂਰ ਸਾਹਿਬ, ਫਿਰ ਗੁਰਦੁਆਰਾ ਮਿਲਾਪ ਘਾਟ ਵਿਖੇ ਅਰਦਾਸ ਵਿਚ ਰਵਿੰਦਰ ਡਲਵੀ ਸੈਕਟਰੀ ਏ.ਆਈ.ਸੀ.ਸੀ ਇੰਚਾਰਜ ਪੰਜਾਬ ਨੇ ਵਿਸ਼ੇਸ ਸ਼ਮੂਲੀਅਤ ਕੀਤੀ। ਮਹਾਂਰਾਸ਼ਟਰ ਦੀ ਧਰਤੀ ’ਤੇ ਪ੍ਰੈਸ ਕਾਨਫ਼ਰੰਸ ਕਰਕੇ ਕ੍ਰਿਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਕੇਂਦਰ ਸਰਕਾਰ ਦੇ ਹਵਾਈ ਮੰਤਰਾਲਾ ਮੰਤਰੀ ਤੋਂ ਮੰਗ ਕੀਤੀ ਕਿ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਤੋਂ ਤਖ਼ਤ ਸ਼੍ਰੀ ਹਜੂਰ ਸਾਹਿਬ ਨਾਦੇੜ ਲਈ ਸਿੱਧੀ ਫਲਾਈਟ ਸ਼ੁਰੂ ਕੀਤੀ ਜਾਵੇ। ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਅੰਤਰਰਾਸ਼ਟਰੀ ਫਾਊਡੇਸ਼ਨ ਵਲੋਂ ਉਪਰੋਕਤ ਮੰਗ ਲਈ ਇਕ ਪੱਤਰ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਏ-ਮੇਲ ਕੀਤਾ ਗਿਆ। ਤਖਤ ਸ਼੍ਰੀ ਹਜੂਰ ਸਾਹਿਬ ਵਿਖੇ ਜਥੇਦਾਰ ਬਾਬਾ ਕੁਲਵੰਤ ਸਿੰਘ ਵਲੋਂ ਯਾਤਰਾ ਦੇ ਪਹੁੰਚੇ ਸਮੁੱਚੇ ਜੱਥੇ ਦਾ ਸਨਮਾਨ ਕੀਤਾ ਗਿਆ। ਸੁਸ਼ੀਲ ਕੁਮਾਰ ਸ਼ੀਲਾ, ਤਰਲੋਚਨ ਸਿੰਘ ਸਫਰੀ, ਪਰਮਜੀਤ ਸਿੰਘ ਧਾਲੀਵਾਲ ਡਾਇਰੈਕਟਰ ਮਾਰਕਫੈੱਡ, ਡਾ. ਸਵਰਾਜ ਸਿੰਘ ਉੱਘੇ ਇਤਿਹਾਸਕਾਰ, ਜਗਜੀਵਨ ਸਿੰਘ ਸਫਰੀ, ਬੀਬੀ ਸਰਬਜੀਤ ਕੌਰ ਮਾਂਗਟ ਪ੍ਰਸਿੱਧ ਆਰਟਿਸਟ ਅਤੇ ਇਤਿਹਾਸਕਾਰ, ਪਰਮਜੀਤ ਸਿੰਘ ਨਾਭਾ ਸਵਾਜਸੇਵੀ, ਭਾਈ ਜੀਵਨ ਸਿੰਘ ਸੰਸਥਾ ਦੇ ਮੋਢੀ ਬਦਰੀਨਾਥ ਬਕਾਰੋ, ਗਿਆਨੀ ਤੇਜਵੰਤ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।