19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪ੍ਰਵਾਸੀ ਪੰਜਾਬੀ ਸਕੂਲਾਂ ਨੂੰ ਗੋਦ ਲੈ ਕੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ- ਸਰਪੰਚ ਬਲਬੀਰ ਸਿੰਘ

ਪੱਖੋਵਾਲ-ਸਰਾਭਾ, 18 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਜੇਕਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਆਧੁਨਿਕ ਸਹੂਲਤਾਂ ਮਿਲਣ ਤਾਂ ਇਨ੍ਹਾਂ ਸਕੂਲਾਂ ਦੇ ਨਤੀਜੇ ਹੋਰ ਵੀ ਵਧੀਆ ਮਿਲ ਸਕਦੇ ਹਨ ਇਸ ਲਈ ਸਾਨੂੰ ਆਪੋ ਆਪਣੇ ਪਿੰਡਾਂ ਦੇ ਸਕੂਲਾਂ ਨੂੰ ਅਪਣਾ ਕੇ ਇੱਥੇ ਪੜ੍ਹਦੇ ਵਿੱਦਿਆਰਥੀਆਂ ਦੀ ਵੱਧ ਤੋ ਵੱਧ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਬੱਚੇ ਵੀ ਚੰਗੀ ਵਿੱੱਦਿਆ ਹਾਸਲ ਕਰਕੇ ਆਪਣਾ ਭਵਿੱਖ ਸੰਵਾਰ ਸਕਣ। ਇਹ ਪ੍ਰਗਟਾਵਾ ਅੱਜ ਸਰਪੰਚ ਨੰਗਲ ਖੁਰਦ ਸ: ਬਲਬੀਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਨੰਗਲ ਖੁਰਦ ਦੇ ਵਿਦਿਆਰਥੀਆਂ ਨੂੰ ਸਰਦੀ ਦੇ ਮੌਸਮ ਅਨੁਸਾਰ ਲੋੜੀਂਦੀਆਂ ਵਰਦੀਆਂ, ਬੂਟ ਜੁਰਾਬਾਂ ਤੇ ਹੋਰ ਲੋੜੀਂਦੀ ਸਮੱਗਰੀ ਵੰਡਣ ਸਮੇਂ ਕੀਤਾ।

ਅਜੀਤ ਡੈਸਕ 19-11-2026
ਪੱਖੋਵਾਲ-ਸਰਾਭਾ, 18 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਜੇਕਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਆਧੁਨਿਕ ਸਹੂਲਤਾਂ ਮਿਲਣ ਤਾਂ ਇਨ੍ਹਾਂ ਸਕੂਲਾਂ ਦੇ ਨਤੀਜੇ ਹੋਰ ਵੀ ਵਧੀਆ ਮਿਲ ਸਕਦੇ ਹਨ ਇਸ ਲਈ ਸਾਨੂੰ ਆਪੋ ਆਪਣੇ ਪਿੰਡਾਂ ਦੇ ਸਕੂਲਾਂ ਨੂੰ ਅਪਣਾ ਕੇ ਇੱਥੇ ਪੜ੍ਹਦੇ ਵਿੱਦਿਆਰਥੀਆਂ ਦੀ ਵੱਧ ਤੋ ਵੱਧ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਬੱਚੇ ਵੀ ਚੰਗੀ ਵਿੱੱਦਿਆ ਹਾਸਲ ਕਰਕੇ ਆਪਣਾ ਭਵਿੱਖ ਸੰਵਾਰ ਸਕਣ। ਇਹ ਪ੍ਰਗਟਾਵਾ ਅੱਜ ਸਰਪੰਚ ਨੰਗਲ ਖੁਰਦ ਸ: ਬਲਬੀਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਨੰਗਲ ਖੁਰਦ ਦੇ ਵਿਦਿਆਰਥੀਆਂ ਨੂੰ ਸਰਦੀ ਦੇ ਮੌਸਮ ਅਨੁਸਾਰ ਲੋੜੀਂਦੀਆਂ ਵਰਦੀਆਂ, ਬੂਟ ਜੁਰਾਬਾਂ ਤੇ ਹੋਰ ਲੋੜੀਂਦੀ ਸਮੱਗਰੀ ਵੰਡਣ ਸਮੇਂ ਕੀਤਾ। ਇਸ ਮੌਕੇ ਉਨ੍ਹਾਂ ਉੱਘੇ ਸਮਾਜ ਸੇਵੀ ਪ੍ਰਵਾਸੀ ਪੰਜਾਬੀ ਪਰਿਵਾਰ ਦੀ ਧੀ ਜਸਵਿੰਦਰ ਕੌਰ, ਹਰਮਨਪ੍ਰੀਤ ਕੌਰ ਪੁੱਤਰੀਆਂ ਸ: ਕਰਮ ਸਿੰਘ ਬਾਜਵਾ ਸੰਨ ਵਿਊ ਕਲੋਨੀ ਲੁਧਿਆਣਾ ਦਾ ਇਸ ਉਪਰਾਲੇ ਲਈ ਸ਼ਲਾਘਾ ਕਰਦਿਆਂ ਆਸ ਪ੍ਰਗਟ ਕੀਤੀ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਵਿਦਿਆਰਥੀਆਂ ਦਾ ਮੱਦਦ ਕਰਦੇ ਰਹਿਣਗੇ। ਇਸ ਮੌਕੇ ਦਾਨੀ ਪਰਿਵਾਰ ਦਾ ਧੰਨਵਾਦ ਹੈੱਡਮਾਸਟਰ ਨਿਰਮਲ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਕੁਲਦੀਪ ਸਿੰਘ ਪੰਚ, ਨਿਰਮਲ ਸਿੰਘ ਗਰੇਵਾਲ, ਇੰਚਾਰਜ ਹਰਮਨਦੀਪ ਸਿੰਘ ਗਰੇਵਾਲ, ਪ੍ਰਮਿੰਦਰ ਕੌਰ, ਇੰਚਾਰਜ ਜਸਪਾਲ ਕੌਰ, ਜਗਦੀਪ ਕੌਰ ਸਮੇਤ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਬਾਹਰੀ ਰਾਜਾਂ ਤੋਂ ਪੰਜਾਬ ਦੀਆਂ ਮੰਡੀਆਂ ’ਚ ਆ ਰਿਹਾ ਝੋਨਾ ਕਿਸਾਨੀ ’ਤੇ ਹਮਲਾ- ਦਿਓਲ ਅਗਲੀ ਖ਼ਬਰ ਆਈ. ਟੀ. ਆਈ. ਸਰਾਭਾ ’ਚ ਸ਼ਹੀਦ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।