04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮਜਾਰਾ ’ਚ ਰਾਜਾ ਸਾਹਿਬ ਦੀ ਪ੍ਰਭਾਤ ਫੇਰੀ ’ਤੇ ਉਮੜਿਆ ਸੰਗਤਾਂ ਦਾ ਵਿਸ਼ਾਲ ਇਕੱਠ

ਨਵਾਂਸ਼ਹਿਰ, 3 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਸਾਲਾਨਾ ਬਰਸੀ ‘ਤੇ ਮਜਾਰਾ ਨੌ ਆਬਾਦ ‘ਚ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਸ੍ਰੀ ਨਾਭ ਕਮਲ ਰਾਜਾ ਸਾਹਿਬ ਦੇ ਦਰਬਾਰ ‘ਤੇ ਸੰਗਤਾਂ ਨਤਮਸਤਕ ਹੋਈਆਂ। ਸੰਗਤਾਂ ਦੀ ਆਮਦ ਨੂੰ ਲੈ ਕੇ ਪ੍ਰਬੰਧਕ ਕਮੇਟੀ ਰਸੋਖਾਨਾ ਵਲੋਂ ਵਿਸ਼ਾਲ ਪ੍ਰਬੰਧ ਕੀਤੇ ਗਏ।

ਅਜੀਤ ਡੈਸਕ 04-09-2026
ਨਵਾਂਸ਼ਹਿਰ, 3 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਸਾਲਾਨਾ ਬਰਸੀ ‘ਤੇ ਮਜਾਰਾ ਨੌ ਆਬਾਦ ‘ਚ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਸ੍ਰੀ ਨਾਭ ਕਮਲ ਰਾਜਾ ਸਾਹਿਬ ਦੇ ਦਰਬਾਰ ‘ਤੇ ਸੰਗਤਾਂ ਨਤਮਸਤਕ ਹੋਈਆਂ। ਸੰਗਤਾਂ ਦੀ ਆਮਦ ਨੂੰ ਲੈ ਕੇ ਪ੍ਰਬੰਧਕ ਕਮੇਟੀ ਰਸੋਖਾਨਾ ਵਲੋਂ ਵਿਸ਼ਾਲ ਪ੍ਰਬੰਧ ਕੀਤੇ ਗਏ। ਸੰਗਤ ਵਾਸਤੇ ਪ੍ਰਬੰਧਕਾਂ ਵਲੋਂ 15 ਏਕੜ ‘ਚ ਪਾਰਕਿੰਗ ਕੀਤੀ ਗਈ। ਵਰਣਨਯੋਗ ਹੈ ਕਿ ਪੰਜਾਬ ‘ਚ ਇਹ ਪਹਿਲੀ ਪ੍ਰਭਾਤ ਫੇਰੀ ਹੈ ਜਿਸ ਵਿਚ 50 ਹਜ਼ਾਰ ਤੋਂ ਉੱਪਰ ਸੰਗਤ ਇਕ ਸਮੇਂ ਪੁੱਜਦੀ ਹੈ। ਸੰਗਤਾਂ ਨੂੰ ਵੱਖ-ਵੱਖ ਪਿੰਡਾਂ ਤੇ ਜ਼ਿਲ੍ਹਿਆਂ ਤੋਂ ਲਿਆਉਣ ਲਈ ਸੰਗਤਾਂ ਵਲੋਂ ਗੱਡੀਆਂ ਦੀ ਮੁਫਤ ਸੇਵਾ ਕੀਤੀ ਜਾਂਦੀ ਹੈ। ਸੰਗਤਾਂ ਰਾਤ ਨੂੰ ਹੀ ਪ੍ਰਭਾਤ ਫੇਰੀ ‘ਚ ਪੁੱਜ ਜਾਂਦੀਆਂ ਹਨ। ਪ੍ਰਭਾਤ ਫੇਰੀ ਸਮੇਂ ਸੰਗਤਾਂ ਦੇ ਲੰਗਰ ਲਈ ਵਿਸ਼ਾਲ ਪ੍ਰਬੰਧ ਕੀਤੇ ਗਏ। ਪ੍ਰਭਾਤ ਫੇਰੀ ਦੌਰਾਨ ਬਲਕਾਰ ਨਿਮਾਣਾ ਤੇ ਹੋਰ ਜਥਿਆਂ ਵਲੋਂ ਸ਼ਬਦ ਗਾਇਨ ਕੀਤੇ ਗਏ। ਇਸ ਮੌਕੇ ਮੁੱਖ ਪ੍ਰਬੰਧਕਾਂ ‘ਚ ਇੰਦਰਜੀਤ ਸਿੰਘ ਸਿਆਣ, ਕੁਲਵੰਤ ਸਿੰਘ ਹੀਰ, ਬਲਵਿੰਦਰ ਕੌਰ ਸੰਚਾਲਕ, ਭਾ ਈ ਅਮਰੀਕ ਸਿੰਘ ਬੱਲੋਂਵਾਲ, ਗੁਰਦੀਪ ਸਿੰਘ ਬੱਬਾ, ਬਹਾਦਰ ਸਿੰਘ, ਸਤਨਾਮ ਸਿੰਘ ਸ਼ੇਰਗਿਲ, ਕੁਲਵੰਤ ਸਿੰਘ ਘੁੰਮਣ, ਤਜਿੰਦਰ ਸਿੰਘ ਬਿੱਟੂ, ਬਲਵੀਰ ਸਿੰਘ, ਅਰਵਿੰਦਰ ਸਿੰਘ, ਮੋਹਣ ਲਾਲ, ਹਰਦੀਪ ਸਿੰਘ, ਓਕਾਰ ਸਿੰਘ ਕਾਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 18 ਫੁੱਟੀ ਸੜਕ ਸਾਹਦੜਾ ਤੋਂ ਸਾਹਿਬਾ ਦਾਣਾ ਮੰਡੀ ਤੱਕ ਕੱਚੇ ਰਸਤੇ ਨੂੰ ਪੱਕਾ ਕਰਨ ਦੀ ਮੰਗ ਅਗਲੀ ਖ਼ਬਰ ਇੰਟਰ-ਸਕੂਲ ਖੇਡਾਂ ’ਚ ਪਹਿਲਵਾਨ ਸਰਗੁਣ ਕੌਰ ਕੰਗ ਜ਼ਿਲ੍ਹਾ ਪੱਧਰ ’ਤੇ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।