06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪਿੰਡ ਭੂਤਾਂ ਵਿਖੇ ਸਾਲਾਨਾ ਛਿੰਝ ਮੇਲਾ ਅੱਜ

ਬੰਗਾ, 5 ਸਤੰਬਰ (ਕਰਮ ਲਧਾਣਾ)-ਪਿੰਡ ਭੂਤਾਂ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਗ੍ਰਾਮ ਪੰਚਾਇਤ, ਛਿੰਝ ਮੇਲਾ ਕਮੇਟੀ ਤੇ ਐਨ. ਆਰ.

ਅਜੀਤ ਡੈਸਕ 06-09-2026
ਬੰਗਾ, 5 ਸਤੰਬਰ (ਕਰਮ ਲਧਾਣਾ)-ਪਿੰਡ ਭੂਤਾਂ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਗ੍ਰਾਮ ਪੰਚਾਇਤ, ਛਿੰਝ ਮੇਲਾ ਕਮੇਟੀ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 6 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਪ੍ਰਸਿੱਧ ਤੇ ਨਾਮੀ ਪਹਿਲਵਾਨ ਇਸ ਛਿੰਝ ਮੇਲੇ ਦੌਰਾਨ ਕੁਸ਼ਤੀਆਂ ਦਾ ਪ੍ਰਦਰਸ਼ਨ ਕਰਨਗੇ। ਪਟਕੇ ਦੀ ਕੁਸ਼ਤੀ ਤੇ ਹੋਰ ਕੁਸ਼ਤੀਆਂ ਵਿਚ ਪਹਿਲਵਾਨ ਕਮਲ ਡੂਮਛੇੜੀ, ਅਮਨਾ ਬਾਹੜੋਵਾਲ, ਬੌਬੀ ਬਾਹੜੋਵਾਲ, ਕਰਮਾ ਪਟਿਆਲਾ, ਅਨਮੋਲ ਮਜਾਰੀ, ਚਰਨਜੋਤ ਬਾਹੜੋਵਾਲ, ਕਮਲ ਬਾਹੜੋਵਾਲ ਤੇ ਮਨਿੰਦਰ ਮੱਲੂਪੋਤਾ ਭਾਗ ਲੈਣਗੇ। ਉਨ੍ਹਾਂ ਅੱਗੇ ਦੱਸਿਆ ਕਿ ਸੱਦੇ ਹੋਏ ਆਖੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਵੱਖ-ਵੱਖ ਆਖੜਿਆਂ ਦੇ ਪਹਿਲਵਾਨਾਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ, ਜਿਸ ਵਿਚ ਅਖਾੜੇ ਦੇ ਪ੍ਰਸਿੱਧ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ।
ਪਿਛਲੀ ਖ਼ਬਰ ਪਿੰਡ ਆਦੋਆਣਾ ਵਿਖੇ ਅਕਾਲੀ ਆਗੂ ਚਰਨਜੀਤ ਬਿੱਟੂ ਦੀ ਅਗਵਾਈ ਹੇਠ 12 ਦੀ ‘ਪੰਜਾਬ ਬਚਾਓ’ ਰੈਲੀ ਸੰਬੰਧੀ ਕੀਤਾ ਇਕੱਠ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸੁਪਰ ਸਮਾਰਟ ਸਕੂਲ ਬਹਿਰਾਮ ਵਿਖੇ ਅਧਿਆਪਕ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।